ਧਮਕੀਆਂ ਦੇਣ ਵਾਲੇ ਸ਼ਿਵ ਸੈਨਾ ਨੇਤਾ ਪੁਲਿਸ ਦੀ ਗ੍ਰਿਫਤ ਤੋਂ ਦੂਰ
ਜਲੰਧਰ/ਸਮਾਜ ਸੇਵੀ ਹਿੰਦੂ ਲੀਡਰ ਸੁਭਾਸ਼ ਗੋਰੀਆ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਸ਼ਿਵਸੈਨਾ ਸ਼ਿੰਦੇ ਗਰੁੱਪ ਦੇ ਨੇਤਾ ਰੋਹਿਤ ਜੋਸ਼ੀ,ਸਾਬਕਾ ਗਊ ਸੇਵਾ ਬੋਰਡ ਦੇ ਚੇਅਰਮੈਨ ਕੀਮਤੀ ਭਗਤ ਦੇ ਭਰਾ ਸੋਂਨੁ ਭਗਤ ਦੋਧੀ,ਸ਼ਿਵ ਸੈਨਾ ਨੇਤਾ ਵਿਨੈ ਕਪੂਰ ਉਤੇ ਕੋਈ ਕਾਰਵਾਈ ਨਾ ਹੋਣ ਕਰਕੇ ਸਮਾਜ ਸੇਵੀ ਹਿੰਦੂ ਨੇਤਾ ਸੁਭਾਸ਼ ਗੋਰੀਆ ਨੇ 5 ਅਕਤੂਬਰ 2023 ਨੂੰ ਦੇਰ ਰਾਤ 10 ਵਜੇ ਦੇ ਕਰੀਬ ਵਟਸਪ ਗਰੁੱਪ ਤੇ ਵਾਈਸ ਮੈਸੇਜ ਰਾਂਹੀ 8 ਅਕਤੂਬਰ 2023 ਨੂੰ ਸਵੇਰੇ 10 ਵਜੇ ਧਰਨਾ ਅਤੇ ਭੁੱਖ ਹੜਤਾਲ ਦਾ ਐਲਾਨ ਕਰ ਦਿੱਤਾ।ਸਮਾਜ ਸੇਵੀ ਹਿੰਦੂ ਨੇਤਾ ਸੁਭਾਸ਼ ਗੋਰੀਆ ਨੇ ਦਸਿਆ ਕਿ ਉਨ੍ਹਾਂ ਦੇ ਭਰਾ,ਪਤਨੀ,ਬੱਚਿਆਂ ਸਮੇਤ ਸਮਰਥਕਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ।ਪੁਲਿਸ ਦੇ ਸਾਮਣੇ ਵੀ ਕਈ ਵਾਰ ਧਮਕੀਆਂ ਭਰੇ ਫੋਨ ਆ ਚੁੱਕੇ ਹਨ।ਇਨ੍ਹਾਂ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਸ਼ਿਵਸੈਨਾ ਨੇਤਾਵਾਂ ਉਤੇ ਇਸ ਮਾਮਲੇ ਸਬੰਧੀ ਕੋਈ ਬਣਦੀ ਕਾਰਵਾਈ ਨਾ ਹੋਣ ਕਰ ਕੇ ਉਨ੍ਹਾਂ ਦਾ ਪਰਿਵਾਰ ਦਹਿਸ਼ਤ ਦੇ ਪਰਛਾਂਵੇ ਹੇਠ ਸਮਾਂ ਗੁਜ਼ਾਰ ਰਿਹਾ ਹੈ।ਸੁਭਾਸ਼ ਗੋਰੀਆ ਨੇ ਦੱਸਿਆ ਕਿ ਮੈਂ 6/2/23 ਨੂੰ ਪੁਲਿਸ ਕਮਿਸ਼ਨਰ ਜਲੰਧਰ ਨਾਲ ਮਿਲਕੇ ਇਨ੍ਹਾਂ ਸ਼ਿਵ ਸੈਨਾ ਨੇਤਾਵਾਂ ਦੇ ਖਿਲਾਫ ਪੁੱਖਤਾ ਸਬੂਤਾਂ ਨੂੰ ਨਾਲ ਲਾਕੇ ਸ਼ਿਕਾਇਤ ਦਿੱਤੀ ਸੀ।8 ਮਹੀਨੇ ਬੀਤ ਜਾਣ ਦੇ ਬਾਬਜੂਦ ਵੀ ਧਮਕੀਆਂ ਦੇਣ ਵਾਲਿਆਂ ਉਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।ਸੁਭਾਸ਼ ਗੋਰੀਆ ਨੇ ਦੱਸਿਆ ਕਿ ਥੋੜੇ ਦਿਨਾਂ ਪਹਿਲਾਂ ਸ਼ਿਵ ਸੈਨਾ ਨੇਤਾ ਰੋਹਿਤ ਜੋਸ਼ੀ ਦੇ ਗੋਰਖਧੰਧੇ ਦਾ ਪਰਦਾਫਾਸ਼ ਹੋਇਆ ਸੀ ਅਤੇ ਜੋ ਮੀਡੀਆ ਉਤੇ ਖੂਬ ਵਾਇਰਲ ਹੋਇਆ ਸੀ।ਉਨ੍ਹਾਂ ਨੇ ਕਿਹਾ ਕਿ ਅਗਰ ਪੁਲਿਸ ਨੇ ਇਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਹੁੰਦੀ ਤਾਂ ਧਮਕੀਆਂ ਦੇਣ ਵਾਲੇ ਸਲਾਖਾਂ ਪਿੱਛੇ ਹੁੰਦੇ।ਆਖਿਰ ਚ ਸੁਭਾਸ਼ ਗੋਰੀਆ ਨੇ ਕਿਹਾ ਕਿ 8 ਅਕਤੂਬਰ 2023 ਨੂੰ ਸਵੇਰੇ 10 ਵਜੇ ਉਹ ਆਪਣੇ ਸਮਰਥਕਾਂ ਨਾਲ ਭੁੱਖ ਹੜਤਾਲ ਤੇ ਬੈਠਣਗੇ ਅਤੇ ਰੋਸ਼ ਮੁਜਾਰਾ ਕਰਨਗੇ ਜਿਸਦੀ ਜਿੰਮੇਵਾਰੀ ਲੋਕਲ ਪ੍ਰਸ਼ਾਸਨ ਦੀ ਹੋਵੇਗੀ।