Home Videsh ਭਾਰਤ ਦੀ ਸਖ਼ਤੀ ਤੋਂ ਬਾਅਦ ਕੈਨੇਡਾ ਨੇ ਦਿੱਤੀ ਖੁਸ਼ਖਬਰੀ

ਭਾਰਤ ਦੀ ਸਖ਼ਤੀ ਤੋਂ ਬਾਅਦ ਕੈਨੇਡਾ ਨੇ ਦਿੱਤੀ ਖੁਸ਼ਖਬਰੀ

102
0

ਭਾਰਤ ਅਤੇ ਕੈਨੇਡਾ ਦੇ ਵਿਗੜੇ ਰਿਸ਼ਤਿਆਂ ਨੂੰ ਸੁਧਾਰਨ ਦੇ ਲਈ ਕੈਨੇਡਾ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਪਹਿਲਾਂ ਭਾਰਤ ਸਰਕਾਰ ਨੇ ਕੈਨੇਡਾ ਲਈ ਵੀਜ਼ਾ ‘ਤੇ ਲਗਾਈ ਰੋਕ ਹਟਾਈ ਸੀ ਤਾਂ ਹੁਣ  ਕੈਨੇਡਾ ਤੋਂ ਇੱਕ ਹੋਰ ਚੰਗੀ ਖ਼ਬਰ ਆਈ ਹੈ। ਟਰੂਡੋ ਸਰਕਾਰ ਨੇ 2023-24 ਦੇ ਲਈ 4 ਲੱਖ 85 ਹਜ਼ਾਰ ਨਵੇਂ ਇਮੀਗਰੈਂਟ ਨੂੰ ਮੁਲਕ ਵਿੱਚ ਲਿਆਉਣ ਦਾ ਫ਼ੈਸਲਾ ਕੀਤਾ ਹੈ। ਜਦਕਿ 2025 ਵਿੱਚ ਇਹ ਅੰਕੜਾ 5 ਲੱਖ ਤੋਂ ਵੱਧ ਹੋ ਜਾਵੇਗਾ। ਇਸ ਦਾ ਸਭ ਤੋਂ ਵੱਧ ਫ਼ਾਇਦਾ ਭਾਰਤੀਆਂ ਨੂੰ ਹੋਵੇਗਾ।

ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਮਾਰਕ ਮਿੱਲਰ ਨੇ ਦੱਸਿਆ ਹੈ ਕਿ ਹਰ ਸਾਲ ਇਮੀਗਰੈਂਟ ਦੀ ਗਿਣਤੀ ਵਿੱਚ ਇਹ ਵਾਧਾ ਲਗਾਤਾਰ ਹੁੰਦਾ ਜਾਵੇਗਾ। ਭਾਰਤ ਦੇ ਵਿਦਿਆਰਥੀ ਕੈਨੇਡਾ ਦੀ ਆਮਦਨ ਦਾ ਵੱਡਾ ਅਧਾਰ ਹੈ। ਇਸੇ ਲਈ ਭਾਰਤੀਆਂ ਨੂੰ ਇਸ ਦਾ ਸਭ ਤੋਂ ਜ਼ਿਆਦਾ ਫ਼ਾਇਦਾ ਮਿਲੇਗਾ। ਭਾਰਤ ਤੋਂ 2,81,135 ਨਵੇਂ ਇਮੀਗਰੈਂਟ ਨੂੰ ਆਉਣ ਦਾ ਮੌਕਾ ਮਿਲੇਗਾ ਜਦਕਿ 1, ਲੱਖ 14 ਪਰਿਵਾਰਾਂ ਨੂੰ ਵੀ ਵੀਜ਼ਾ ਦਿੱਤਾ ਜਾਵੇਗਾ।

ਪਿਛਲੇ ਸਾਲ 1,18,000 ਭਾਰਤੀਆਂ ਨੂੰ ਕੈਨੇਡਾ ਵਿੱਚ ਪੀਆਰ (PR) ਮਿਲੀ ਹੈ । ਜਦਕਿ ਪੂਰੇ ਕੈਨੇਡਾ ਵਿੱਚ 4,37,120 ਦੂਜੇ ਦੇਸ਼ਾਂ ਤੋਂ ਲੋਕ ਪਹੁੰਚੇ ਹਨ । ਜਿਸ ਤੋਂ ਬਾਅਦ ਕੈਨੇਡਾ ਦੀ ਆਬਾਦੀ ਵਿੱਚ 1.3 ਫ਼ੀਸਦੀ ਦਾ ਇਜ਼ਾਫਾ ਹੋਇਆ ਹੈ।

ਇਮੀਗ੍ਰੇਸ਼ਨ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿਲਰ ਨੇ ਨਵੀਂ ਯੋਜਨਾ ਬਾਰੇ ਦੱਸਿਆ ਕਿ 2026 ਤੱਕ ਇਮੀਗ੍ਰੇਸ਼ਨ ਪੱਧਰ ਹਰ ਸਾਲ 5 ਲੱਖ ਤੱਕ ਵਧਾ ਦਿੱਤਾ ਜਾਵੇਗਾ। ਕਿਉਂਕਿ ਕੈਨੇਡਾ ਜਾਣ ਵਾਲੇ ਭਾਰਤੀਆਂ ਵਿੱਚ ਜ਼ਿਆਦਾਤਰ ਪੰਜਾਬੀ ਹਨ। ਅਜਿਹੇ ‘ਚ ਜਿਵੇਂ ਹੀ ਇਹ ਸਕੀਮ ਸ਼ੁਰੂ ਹੋਵੇਗੀ, ਉਸ ਦਾ ਸਭ ਤੋਂ ਵੱਧ ਫਾਇਦਾ ਪੰਜਾਬੀਆਂ ਨੂੰ ਹੋਣ ਵਾਲਾ ਹੈ।

ਮੰਤਰੀ ਮਿਲਨ ਨੇ ਕਿਹਾ ਕਿ ਕੈਨੇਡਾ ਭਾਰਤੀਆਂ ਦਾ ਸੁਆਗਤ ਕਰਨਾ ਜਾਰੀ ਰੱਖੇਗਾ ਅਤੇ ਉਨ੍ਹਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੇਗਾ। ਹਾਲਾਂਕਿ ਇਮੀਗ੍ਰੇਸ਼ਨ ਪੱਧਰ ਦੀ ਸੀਮਾ 5 ਲੱਖ  ਰੱਖੀ ਗਈ ਹੈ। ਕੈਨੇਡਾ ਸਰਕਾਰ ਦਾ ਮੰਨਣਾ ਹੈ ਕਿ ਹਾਊਸਿੰਗ ਬੁਨਿਆਦੀ ਢਾਂਚੇ ਦੀ ਯੋਜਨਾਬੰਦੀ ਅਤੇ ਅਸਥਾਈ ਆਬਾਦੀ ਦੇ ਵਾਧੇ ਨੂੰ ਉਚਿਤ ਰੂਪ ਵਿੱਚ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ।

 

 

Previous articleਵਾਲਾਂ ਤੇ ਚਿਹਰੇ ਦੀ ਸੁੰਦਰਤਾ ਨੂੰ ਵਧਾਉਂਦੈ ਮੇਥੀਦਾਣੇ ਦਾ ਪਾਣੀ
Next articleਨਾਈਜੀਰੀਆ ‘ਚ ਇਸਲਾਮਿਕ ਸਮੂਹ ਬੋਕੋ ਹਰਮ ਦਾ ਖੂਨੀ ਤਾਂਡਵ

LEAVE A REPLY

Please enter your comment!
Please enter your name here