Home Panjab ਕੈਨੇਡਾ ‘ਚ ਪੀਆਰ ਉਡੀਕ ਰਹੇ ਪਰਵਾਸੀਆਂ ਲਈ ਖੁਸ਼ਖਬਰੀ!

ਕੈਨੇਡਾ ‘ਚ ਪੀਆਰ ਉਡੀਕ ਰਹੇ ਪਰਵਾਸੀਆਂ ਲਈ ਖੁਸ਼ਖਬਰੀ!

71
0

ਕੈਨੇਡਾ ‘ਚ ਪੀਆਰ (Permanent Residents) ਦੀ ਉਡੀਕ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ। ਕੈਨੇਡਾ ਸਰਕਾਰ ਲੱਖਾਂ ਲੋਕਾਂ ਨੂੰ ਪੀਆਰ ਦੇਣ ਜਾ ਰਹੀ ਹੈ। ਸਰਕਾਰੀ ਸੂਤਰਾਂ ਮੁਤਾਬਕ ਸਾਲ 2024 ਵਿੱਚ ਪੌਣੇ ਚਾਰ ਲੱਖ ਤੇ ਸਾਲ 2025 ਵਿੱਚ ਪੰਜਾਬ ਲੱਖ ਦੇ ਕਰੀਬ ਪਰਵਾਸੀਆਂ ਨੂੰ ਪੀਆਰ ਦਿੱਤੀ ਜਾਏਗੀ। ਇਸ ਦੀ ਪੁਸ਼ਟੀ ਕੈਨੇਡਾ ਦੇ ਪਰਵਾਸ, ਸ਼ਰਨਾਰਥੀਆਂ ਤੇ ਨਾਗਰਿਕਤਾ ਬਾਰੇ ਮੰਤਰੀ ਮਾਰਕ ਮਿੱਲਰ ਨੇ ਵੀ ਕੀਤੀ ਹੈ।

ਹਾਸਲ ਜਾਣਕਾਰੀ ਮੁਤਾਬਕ ਕੈਨੇਡਾ ਅਗਲੇ ਸਾਲ 4.85 ਲੱਖ ਤੇ 2025 ਵਿੱਚ ਪੰਜ ਲੱਖ ਸਥਾਈ ਵਸਨੀਕਾਂ ਦਾ ਸਵਾਗਤ ਕਰੇਗਾ ਕਿਉਂਕਿ ਦੇਸ਼ ਬਜ਼ੁਰਗਾਂ ਦੀ ਵਧਦੀ ਆਬਾਦੀ ਤੇ ਮੁੱਖ ਖੇਤਰਾਂ ’ਚ ਕਿਰਤੀਆਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ। ਸੂਤਰਾਂ ਮੁਤਾਬਕ ਭਾਰਤ ਜਿਹੇ ਮੁਲਕਾਂ ਤੋਂ ਨਵੇਂ ਯੋਗ ਪੇਸ਼ੇਵਰਾਂ ਦੀ ਮਦਦ ਨਾਲ ਕੈਨੇਡਾ ਵਿਕਾਸ ਨੂੰ ਰਫ਼ਤਾਰ ਦੇਣਾ ਚਾਹੁੰਦਾ ਹੈ।

ਇਮੀਗ੍ਰੇਸ਼ਨ ਮੰਤਰੀ ਮਾਰਕ ਮਿੱਲਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘ਪਰਵਾਸ ਨਾਲ ਕੈਨੇਡਾ ਦੀ ਆਰਥਿਕਤਾ ਚੱਲਦੀ ਹੈ ਤੇ ਇਸ ਦੇ ਭਵਿੱਖ ਦੇ ਵਿਕਾਸ ਨੂੰ ਊਰਜਾ ਮਿਲਦੀ ਹੈ।’ ਉਨ੍ਹਾਂ ਕਿਹਾ, ‘ਕਿਉਂਕਿ ਅਸੀਂ ਬਜ਼ੁਰਗਾਂ ਦੀ ਵਧਦੀ ਆਬਾਦੀ ਤੇ ਸਿਹਤ ਸੰਭਾਲ, ਟਰਾਂਸਪੋਰਟ, ਘਰ ਨਿਰਮਾਣ ਜਿਹੇ ਅਹਿਮ ਖੇਤਰਾਂ ’ਚ ਕਿਰਤੀਆਂ ਦੀ ਗੰਭੀਰ ਕਮੀ ਦਾ ਸਾਹਮਣਾ ਕਰ ਰਹੇ ਹਾਂ। ਇਸ ਲਈ ਨਵੇਂ ਲੋਕਾਂ ਦੀ ਆਮਦ ਨੂੰ ਹੁਲਾਰਾ ਦੇਣ, ਅਰਥਚਾਰਾ ਵਧਾਉਣ ਤੇ ਸਥਾਨਕ ਕਾਰੋਬਾਰਾਂ ਤੇ ਭਾਈਚਾਰਿਆਂ ਦੀ ਹਮਾਇਤ ਕਰਨ ਵਿੱਚ ਮਦਦ ਕਰਨਾ ਅਹਿਮ ਹੈ।’

ਇਸ ਸਬੰਧੀ ਜਾਰੀ ਪ੍ਰੈੱਸ ਰਿਲੀਜ਼ ’ਚ ਕਿਹਾ ਗਿਆ ਹੈ ਕਿ ਮਿੱਲਰ ਨੇ 2024-2026 ਪਰਵਾਸ ਯੋਜਨਾ ਪੇਸ਼ ਕੀਤੀ ਜੋ ਰਿਹਾਇਸ਼, ਸਿਹਤ ਸੰਭਾਲ ਤੇ ਬੁਨਿਆਦੀ ਢਾਂਚੇ ਜਿਹੇ ਖੇਤਰਾਂ ’ਚ ਦਬਾਅ ਦੇ ਨਾਲ ਤਾਲਮੇਲ ਬਣਾਉਂਦਿਆਂ ਆਰਥਿਕ ਵਿਕਾਸ ਦੀ ਹਮਾਇਤ ਕਰਨ ਲਈ ਤਿਆਰ ਕੀਤੀ ਗਈ ਹੈ। ਇਸ ਯੋਜਨਾ ਤਹਤਿ ਕੈਨੇਡਾ ਸਰਕਾਰ ਨੇ ਸਾਲ 2024 ’ਚ 4,85,000 ਸਥਾਈ ਵਸਨੀਕਾਂ ਦਾ ਟੀਚਾ ਮਿੱਥਿਆ ਹੈ। ਇਹ ਟੀਚਾ ਪੂਰਾ ਹੋਣ ਮਗਰੋਂ 2025 ਵਿੱਚ ਪੰਜ ਲੱਖ ਸਥਾਈ ਵਸਨੀਕਾਂ ਤੱਕ ਪਹੁੰਚਣ ਦੀ ਯੋਜਨਾ ਹੈ।

Previous articleਬੱਚਿਆਂ ਤੇ ਬਜ਼ੁਰਗਾਂ ਲਈ ਅਲਰਟ! ਸਕੂਲ ਬੰਦ, ਨਿਰਮਾਣ ਕਾਰਜ ਰੋਕੇ
Next articleਅੰਮ੍ਰਿਤਪਾਲ ਸਿੰਘ ਦੇ ਮਾਤਾ ਅੱਜ ਕਰਨ ਜਾ ਰਹੇ ਵੱਡਾ ਐਲਾਨ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਣਗੇ ਇਕੱਠੇ

LEAVE A REPLY

Please enter your comment!
Please enter your name here