Home Panjab ਖੁੱਲ੍ਹੀ ਬਹਿਸ ਨੂੰ ਲੈ ਕੇ ਲਾਈਵ ਹੋਏ ਸੁਖਬੀਰ ਬਾਦਲ

ਖੁੱਲ੍ਹੀ ਬਹਿਸ ਨੂੰ ਲੈ ਕੇ ਲਾਈਵ ਹੋਏ ਸੁਖਬੀਰ ਬਾਦਲ

98
0

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਕ ਨਵੰਬਰ ਨੂੰ ਖੁੱਲ੍ਹੀ ਬਹਿਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਡੇ ਪਰਿਵਾਰ ਅਤੇ ਪਾਰਟੀ ਬਾਰੇ ਝੂਠ ਬੋਲੇ ਹਨ। ਉਸ ਸਭ ਲਈ ਜਾਂ ਤਾਂ ਮੁੱਖ ਮੰਤਰੀ 10 ਦਿਨਾਂ ਦੇ ਅੰਦਰ ਜਨਤਕ ਮੁਆਫ਼ੀ ਮੰਗਣ, ਨਹੀਂ ਤਾਂ ਮਾਣਹਾਨੀ ਲਈ ਫ਼ੌਜਦਾਰੀ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ਸੁਖਬੀਰ ਬਾਦਲ ਨੇ ਕਿਹਾ ਕਿ ਇਕ ਡਰਾਮੇ ਨੂੰ ਬਹਿਸ ਦਾ ਨਾਂ ਦੇ ਕੇ ਉੱਥੇ ਕਰਫ਼ਿਊ ਲਾ ਦਿੱਤਾ ਗਿਆ, ਇਸ ਲਈ ਸਾਰੀਆਂ ਪਾਰਟੀਆਂ ਨੇ ਇਸ ਦਾ ਬਾਈਕਾਟ ਕੀਤਾ।

ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੋਕਾਂ ਦਾ ਵਿਸ਼ਵਾਸ ਹੀ ਉੱਠ ਗਿਆ ਹੈ। ਮੁੱਖ ਮੰਤਰੀ ਨੇ ਬਾਦਲ ਪਰਿਵਾਰ ਦੇ 62 ਪਰਮਿੱਟ ਰੱਦ ਕਰਨ ਦਾ ਵੀ ਝੂਠ ਬੋਲਿਆ, ਜਦੋਂ ਕਿ ਅਜਿਹਾ ਨਹੀਂ ਹੋਇਆ। ਮੁੱਖ ਮੰਤਰੀ ਨੇ ਬੜਾ ਜ਼ੋਰ ਲਾ ਲਿਆ ਬੱਸਾਂ ਬੰਦ ਕਰਨ ਲਈ ਪਰ ਬਾਦਲ ਪਰਿਵਾਰ ਦੀਆਂ ਬੱਸਾਂ ਚੱਲ ਰਹੀਆਂ ਹਨ। ਸੁਖਬੀਰ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਸੀ ਕਿ ਇਕ ਲੱਖ ਕਰੋੜ ਦਾ ਕਰਜ਼ਾ ਪੰਜਾਬ ਸਿਰ ਬਾਦਲਾਂ ਨੇ ਚੜ੍ਹਾਇਆ ਹੈ ਅਤੇ ਕੋਈ ਕੰਮ ਨਹੀਂ ਕੀਤਾ, ਜਦੋਂ ਕਿ ਸੱਚਾਈ ਇਹ ਹੈ ਕਿ ਬਾਦਲ ਸਾਹਿਬ 5 ਵਾਰ ਦੇ ਮੁੱਖ ਮੰਤਰੀ ਰਹੇ ਹਨ।

ਜੋ ਕੁੱਝ ਪੰਜਾਬ ‘ਚ ਬਣਿਆ ਹੈ, ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੌਰਾਨ ਹੀ ਬਣਿਆ ਹੈ। ਥਰਮਲ ਪਲਾਂਟ, ਏਅਰਪੋਰਟ, ਸੜਕਾਂ, ਪੱਕੀਆਂ ਮੰਡੀਆਂ ਬਾਦਲ ਸਾਹਿਬ ਨੇ ਹੀ ਬਣਵਾਈਆਂ ਹਨ। ਉਨ੍ਹਾਂ ਨੇ ਮੁੱਖ ਮੰਤਰੀ ਬਾਦਲ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ 10 ਦਿਨ ਦਿੰਦੇ ਹਨ, ਇਸ ਦੌਰਾਨ ਜੇਕਰ ਉਨ੍ਹਾਂ ਨੇ ਮੁਆਫ਼ੀ ਨਾ ਮੰਗੀ ਤਾਂ ਉਹ ਮੁੱਖ ਮੰਤਰੀ ‘ਤੇ ਕੇਸ ਕਰਨਗੇ।

 

Previous articleਨਾਈਜੀਰੀਆ ‘ਚ ਇਸਲਾਮਿਕ ਸਮੂਹ ਬੋਕੋ ਹਰਮ ਦਾ ਖੂਨੀ ਤਾਂਡਵ
Next articleਬੱਚਿਆਂ ‘ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ !

LEAVE A REPLY

Please enter your comment!
Please enter your name here