Home Panjab ਸਵਾਰੀਆਂ ਨਾਲ ਭਰੀ ਵੋਲਵੋ ਬੱਸ ਨੂੰ ਲੱਗੀ ਅੱਗ

ਸਵਾਰੀਆਂ ਨਾਲ ਭਰੀ ਵੋਲਵੋ ਬੱਸ ਨੂੰ ਲੱਗੀ ਅੱਗ

86
0

ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇ ‘ਚ ਦਿੱਲੀ-ਜੈਪੁਰ ਹਾਈਵੇਅ ‘ਤੇ ਇਕ ਸਲੀਪਰ ਬੱਸ ਨੂੰ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਕੁਝ ਲੋਕਾਂ ਨੇ ਖਿੜਕੀ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਘਟਨਾ ‘ਚ 2 ਲੋਕਾਂ ਦੀ ਮੌਤ ਹੋ ਗਈ ਜਦਕਿ 12 ਲੋਕ ਜ਼ਖ਼ਮੀ ਹੋ ਗਏ। ਹਾਲਾਂਕਿ, ਅਜੇ ਤੱਕ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਘਟਨਾ ‘ਚ ਜ਼ਖਮੀ ਹੋਏ ਲੋਕਾਂ ਨੂੰ ਸਰਕਾਰੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।

ਸ਼ੁਰੂਆਤੀ ਤੌਰ ‘ਤੇ ਜਾਣਕਾਰੀ ਆ ਰਹੀ ਸੀ ਕਿ 10-12 ਲੋਕਾਂ ਨੇ ਬੱਸ ਦੀ ਖਿੜਕੀ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਜਦਕਿ 20 ਤੋਂ ਵੱਧ ਲੋਕ ਫਸ ਗਏ। ਦੂਜੇ ਪਾਸੇ ਸੂਚਨਾ ਮਿਲਦੇ ਹੀ ਸਥਾਨਕ ਪ੍ਰਸ਼ਾਸਨ ਨੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਹਨ। ਬੱਸ ‘ਚ ਫਸੇ ਲੋਕਾਂ ਨੂੰ ਬਚਾ ਲਿਆ ਗਿਆ ਹੈ ਜਦਕਿ ਬੱਸ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ ਹੈ।

ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਹ ਹਾਦਸਾ ਰਾਤ ਕਰੀਬ 9 ਵਜੇ ਮਾਈਲਸਟੋਨ ਬਿਲਡਿੰਗ ਦੇ ਸਾਹਮਣੇ ਵਾਪਰਿਆ। ਤੁਹਾਨੂੰ ਦੱਸ ਦੇਈਏ ਕਿ ਅਕਸਰ ਲੋਕ ਰਾਤ ਨੂੰ ਵੋਲਵੋ ਟੂਰਿਸਟ ਬੱਸਾਂ ਵਿਚ ਸਫ਼ਰ ਕਰਦੇ ਹਨ, ਜਿਸ ਵਿਚ ਕਈ ਸਲੀਪਰ ਬੱਸਾਂ ਵੀ ਹੁੰਦੀਆਂ ਹਨ। ਸਵਾਰੀਆਂ ਬਾਰੇ ਹਜੇ ਪੂਰੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।

Previous articlePathankot ਪਠਾਨਕੋਟ ‘ਚ ਬੱਚਿਆਂ ਨਾਲ ਭਰੀ ਸਕੂਲੀ ਬੱਸ ਪਲਟੀ
Next articleਪੁੱਤ ਨੇ ਮਾਂ-ਪਿਓ ਨੂੰ ਦਿੱਤੀ ਬੇਰਹਿਮ ਮੌਤ

LEAVE A REPLY

Please enter your comment!
Please enter your name here