Home Desh ਹਿਮਾਚਲ ਪ੍ਰਦੇਸ਼ ਦੀ ਸਭ ਤੋਂ ਬਜ਼ੁਰਗ ਵੋਟਰ ਗੰਗਾ ਦੇਵੀ ਦਾ ਦਿਹਾਂਤ

ਹਿਮਾਚਲ ਪ੍ਰਦੇਸ਼ ਦੀ ਸਭ ਤੋਂ ਬਜ਼ੁਰਗ ਵੋਟਰ ਗੰਗਾ ਦੇਵੀ ਦਾ ਦਿਹਾਂਤ

81
0

ਸ਼ਿਮਲਾ – ਹਿਮਾਚਲ ਪ੍ਰਦੇਸ਼ ਦੀ ਸਭ ਤੋਂ ਬਜ਼ੁਰਗ ਵੋਟਰ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜੇ.ਪੀ. ਨੱਢਾ ਦੀ ਰਿਸ਼ਤੇਦਾਰ ਗੰਗਾ ਦੇਵੀ ਦਾ ਸੋਮਵਾਰ ਨੂੰ ਕੁੱਲੂ ‘ਚ ਉਨ੍ਹਾਂ ਦੇ ਘਰ ਦਿਹਾਂਤ ਹੋ ਗਿਆ। ਉਹ 104 ਸਾਲ ਦੀ ਸੀ। ਦੇਵੀ ਨੂੰ 2022 ਦੀਆਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਚੋਣ ਕਮਿਸ਼ਨ ਨੇ ਪ੍ਰਦੇਸ਼ ਦੀ ਸਭ ਤੋਂ ਬਜ਼ੁਰਗ ਵੋਟਰ ਵਜੋਂ ਸਨਮਾਨਤ ਕੀਤਾ ਸੀ। ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਗੰਗਾ ਦੇਵੀ ਨੇ ਸਵੇਰੇ 7 ਵਜੇ ਆਖ਼ਰੀ ਸਾਹ ਲਿਆ ਅਤੇ ਨੱਢਾ ਉਨ੍ਹਾਂ ਦਾ ਆਖ਼ਰੀ ਦਰਸ਼ਨ ਕਰਨ ਕੁੱਲੂ ਪਹੁੰਚ ਗਏ ਹਨ।

ਭਾਜਪਾ ਦੇ ਮੀਡੀਆ ਇੰਚਾਰਜ ਕਰਨ ਨੰਦਾ ਨੇ ਦੱਸਿਆ ਕਿ ਗੰਗਾ ਦੇਵੀ ਦੀ ਮ੍ਰਿਤਕ ਦੇਹ ਬਿਲਾਸਪੁਰ ਜ਼ਿਲ੍ਹੇ ਦੇ ਓਵਰ ‘ਚ ਸ਼ੀਤਲਾ ਮੰਦਰ ‘ਚ ਰੱਖੀ ਗਈ ਹੈ ਤਾਂ ਕਿ ਲੋਕ ਸ਼ਰਧਾਂਜਲੀ ਦੇ ਸਕਣ। ਉਸ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ, ਪ੍ਰਦੇਸ਼ ਮੁਖੀ ਰਾਜੀਵ ਬਿੰਦਲ, ਸਾਬਕਾ ਮੁੱਖ ਮੰਤਰੀਆਂ- ਸ਼ਾਂਤਾ ਕੁਮਾਰ, ਪ੍ਰੇਮ ਕੁਮਾਰ ਧੂਮਲ, ਪਾਰਟੀ ਦੇ ਰਾਸ਼ਟਰੀ ਉੱਪ ਪ੍ਰਧਾਨ ਸੌਦਾਨ ਸਿੰਘ, ਪ੍ਰਦੇਸ਼ ਭਾਜਪਾ ਮਾਮਲਿਆਂ ਦੇ ਇੰਚਾਰਜ ਅਵਿਨਾਸ਼ ਖੰਨਾ ਅਤੇ ਸਹਿ ਇੰਚਾਰਜ ਸੰਜੇ ਟੰਡਨ ਸਮੇਤ ਕਈ ਭਾਜਪਾ ਨੇਤਾਵਾਂ ਅਤੇ ਵਿਧਾਇਕਾਂ ਨੇ ਸੋਗ ਪੀੜਤ ਪਰਿਵਾਰ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਹੈ।

Previous article18 ਨਵੰਬਰ ਤੱਕ ਨਹੀਂ ਮਿਲੇਗੀ ਪਲੇਟਫਾਰਮ ਟਿਕਟ
Next articleਅਮਰੀਕਾ ‘ਚ ਵਾਪਰੇ ਸੜਕ ਹਾਦਸੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ

LEAVE A REPLY

Please enter your comment!
Please enter your name here