Home Panjab ਪੰਜਾਬ ਅਫਸਰ ਸਪੈਸ਼ਲ ਡਿਊਟੀ ਮਨਜੀਤ ਸਿੱਧੂ ਨੇ ਦਿੱਤਾ ਅਸਤੀਫਾ

ਪੰਜਾਬ ਅਫਸਰ ਸਪੈਸ਼ਲ ਡਿਊਟੀ ਮਨਜੀਤ ਸਿੱਧੂ ਨੇ ਦਿੱਤਾ ਅਸਤੀਫਾ

157
0

ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐਸਡੀ (ਲੋਕ ਸੰਪਰਕ) ਅਤੇ ‘ਆਪ’ ਆਗੂਆਂ ਦੇ ਕਰੀਬੀ ਮੰਨੇ ਜਾਂਦੇ ਮਨਜੀਤ ਸਿੰਘ ਸਿੱਧੂ (Manjit Singh Sidhu) ਨੇ ਅਸਤੀਫ਼ਾ ਦੇ ਦਿੱਤਾ ਹੈ। ਸੂਤਰਾਂ ਮੁਤਾਬਕ ਮਨਜੀਤ ਸਿੱਧੂ ਨੇ ਸ਼ੁੱਕਰਵਾਰ ਰਾਤ ਨੂੰ ਆਪਣਾ ਅਸਤੀਫ਼ਾ ਭੇਜ ਦਿੱਤਾ ਅਤੇ ਇਸ ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਮਨਜੀਤ ਸਿੰਘ ਨੇ ਆਪਣੇ ਅਸਤੀਫੇ ‘ਚ ਸਿਹਤ ਖਰਾਬ ਹੋਣ ਦਾ ਹਵਾਲਾ ਦਿੱਤਾ ਹੈ।

ਮੁੱਖ ਮੰਤਰੀ ਦੇ ਓਐਸਡੀ ਸਿੱਧੂ (Manjit Singh Sidhu) ਨੇ ਜਨਵਰੀ ਵਿੱਚ ਹੀ ਇਹ ਅਹੁਦਾ ਸੰਭਾਲ ਲਿਆ ਸੀ। ਮਨਜੀਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਅਤੇ ਪੰਜਾਬ ਦੇ ਪੱਤਰਕਾਰ ਭਾਈਚਾਰੇ ਦਾ ਜਾਣਿਆ-ਪਛਾਣਿਆ ਨਾਂ ਹੈ। ਉਹ ਲੰਬੇ ਸਮੇਂ ਤੋਂ ‘ਆਪ’ ਪੰਜਾਬ ਦੇ ਮੀਡੀਆ ਨੂੰ ਸੰਭਾਲ ਰਹੇ ਸਨ।

Previous articleਪੰਜਾਬ ਦੇ ਬੱਚਿਆਂ ਨੂੰ ਚੰਡੀਗੜ੍ਹ ‘ਚ ਨਰਸਰੀ-ਪ੍ਰੀ ਨਰਸਰੀ ਵਿੱਚ ਨਹੀਂ ਮਿਲੇਗਾ ਦਾਖਲਾ
Next articleਅੱਗੇ ਤੋਂ ਕਿਸਾਨ ਜਥੇਬੰਦੀਆਂ ਨਹੀਂ ਰੋਕਣਗੀਆਂ ਸੜਕਾਂ ਤੇ ਰੇਲਾਂ !

LEAVE A REPLY

Please enter your comment!
Please enter your name here