Home Desh ਪੰਜਾਬ ਵਿੱਚ 3 ਮਹੀਨਿਆਂ ਲਈ ਬੰਦ ਰਹਿਣਗੀਆਂ ਟਰੇਨਾਂ

ਪੰਜਾਬ ਵਿੱਚ 3 ਮਹੀਨਿਆਂ ਲਈ ਬੰਦ ਰਹਿਣਗੀਆਂ ਟਰੇਨਾਂ

71
0

ਉੱਤਰੀ ਰੇਲਵੇ ਨੇ ਪੰਜਾਬ ਵਿੱਚ ਤਿੰਨ ਮਹੀਨੇ ਲਈ ਕੁੱਝ ਐਕਸਪ੍ਰੈੱਸ ਗੱਡੀਆਂ ਬੰਦ ਕਰ ਦਿੱਤੀਆਂ ਹਨ। ਇਹ ਫੈਸਲਾ ਧੁੰਦ ਕਾਰਨ ਲਿਆ ਗਿਆ ਹੈ। ਉੱਤਰੀ ਰੇਲਵੇ ਨੇ ਅੰਬਾਲਾ ਡਿਵੀਜ਼ਨ ਦੇ ਸਰਹਿੰਦ ਸੈਕਸ਼ਨ ‘ਚ ਚੱਲਣ ਵਾਲੀਆਂ ਦੋ ਟਰੇਨਾਂ ਨੂੰ ਤਿੰਨ ਮਹੀਨਿਆਂ ਲਈ ਬੰਦ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਦੀ ਪੁਸ਼ਟੀ ਟਰੈਫਿਕ ਇੰਸਪੈਕਟਰ ਤੇਜਿੰਦਰ ਪਾਲ ਨੇ ਕੀਤੀ ਹੈ।

ਤੇਜਿੰਦਰ ਪਾਲ ਨੇ ਦੱਸਿਆ ਕਿ ਨੰਗਲ ਡੈਮ ਤੋਂ ਸ਼ੁਰੂ ਹੋ ਕੇ ਆਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਭਰਤਗੜ੍ਹ, ਘਨੌਲੀ, ਰੂਪਨਗਰ, ਨਵਾਂ ਮੋਰਿੰਡਾ, ਲੁਧਿਆਣਾ, ਜਲੰਧਰ, ਬਿਆਸ, ਅੰਮ੍ਰਿਤਸਰ ਜਾਣ ਵਾਲੀ ਟਰੇਨ ਨੰਬਰ 14506 ਇੰਟਰ ਸਿਟੀ ਟਰੇਨ ਜਦੋਂਕਿ ਇਸ ਰੂਟ ’ਤੇ ਅੰਮ੍ਰਿਤਸਰ ਤੋਂ ਵਾਪਸ ਆਉਣ ਵਾਲੀ ਟਰੇਨ ਨੰਬਰ 14505 ਤਿੰਨ ਮਹੀਨਿਆਂ ਤੋਂ ਬੰਦ ਹੈ।

ਇਨ੍ਹਾਂ ਲੋਕਾਂ ਨੂੰ ਕਰਨਾ ਪਵੇਗਾ ਸਮੱਸਿਆਵਾਂ ਦਾ ਸਾਹਮਣਾ (Northern Railway)

ਉਨ੍ਹਾਂ ਦੱਸਿਆ ਕਿ ਟਰੇਨ ਨੰਬਰ 14505 ਇੰਟਰ ਸਿਟੀ ਐਕਸਪ੍ਰੈੱਸ 1 ਦਸੰਬਰ, 2023 ਤੋਂ 29 ਫਰਵਰੀ, 2024 ਤੱਕ ਬੰਦ ਰਹੇਗੀ ਜਦਕਿ ਟਰੇਨ ਨੰਬਰ 14506 ਇੰਟਰ ਸਿਟੀ 2 ਦਸੰਬਰ, 2023 ਤੋਂ 1 ਮਾਰਚ, 2024 ਤੱਕ ਬੰਦ ਰਹੇਗੀ। ਰੇਲਵੇ ਵੱਲੋਂ ਦੋ ਟਰੇਨਾਂ ਬੰਦ ਕਰਨ ‘ਤੇ ਹੁਣ ਯਾਤਰੀਆਂ ਤੇ ਵਪਾਰੀਆਂ ਨੂੰ ਅਮ੍ਰਿਤਸਰ ਸਾਹਿਬ,ਬਿਆਸ ਤੇ ਜਲੰਧਰ, ਲੁਧਿਆਣਾ ਆਦਿ ਜਾਣ ਲਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਰੇਲ ਗੱਡੀਆਂ ਦੀ ਰਫ਼ਤਾਰ ਸੀਮਤ (Rail Speed)

ਉੱਤਰੀ ਰੇਲਵੇ ਨੇ ਧੁੰਦ ਨੂੰ ਵੇਖਦੇ ਹੋਏ ਵੱਖ-ਵੱਖ ਦਿਸ਼ਾਵਾਂ ਵਿੱਚ ਚੱਲਣ ਵਾਲੀਆਂ ਸਾਰੀਆਂ ਰੇਲ ਗੱਡੀਆਂ ਦੀ ਰਫ਼ਤਾਰ ਸੀਮਤ ਕਰ ਦਿੱਤੀ ਹੈ। ਇਸ ਸਬੰਧੀ ਰੇਲਵੇ ਵਿਭਾਗ ਰੂਪਨਗਰ ਦੇ ਟਰੈਫਿਕ ਇੰਸਪੈਕਟਰ ਤੇਜਿੰਦਰ ਪਾਲ ਨੇ ਦੱਸਿਆ ਕਿ ਧੁੰਦ ਦੌਰਾਨ ਅੰਬਾਲਾ ਡਿਵੀਜ਼ਨ ਅਧੀਨ ਆਉਂਦੇ ਸਰਹਿੰਦ ਸੈਕਸ਼ਨ ’ਚ ਚੱਲਣ ਵਾਲੀ ਹਰ ਰੇਲਗੱਡੀ ਦੀ ਰਫ਼ਤਾਰ ਉੱਚ ਅਧਿਕਾਰੀਆਂ ਵੱਲੋਂ ਲਏ ਫੈਸਲੇ ਅਨੁਸਾਰ ਹਰ ਸਾਲ ਘੱਟ ਕੀਤੀ ਜਾਂਦੀ ਹੈ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਧੁੰਦ ਦੌਰਾਨ ਵਾਹਨਾਂ ਦੀ ਰਫ਼ਤਾਰ 40 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ।

ਟਰੈਫਿਕ ਇੰਸਪੈਕਟਰ ਤੇਜਿੰਦਰ ਪਾਲ ਨੇ ਕਿਹਾ ਕਿ ਧੁੰਦ ਦਾ ਮੌਸਮ ਸ਼ੁਰੂ ਹੋ ਗਿਆ ਹੈ, ਇਸ ਲਈ ਲੋਕਾਂ ਨੂੰ ਰੇਲਵੇ ਟਰੈਕ ’ਤੇ ਪੈਦਲ ਚੱਲਣ ਜਾਂ ਇਸ ਨੂੰ ਪਾਰ ਕਰਨ ਦਾ ਜੋਖਮ ਨਹੀਂ ਲੈਣਾ ਚਾਹੀਦਾ। ਉਨ੍ਹਾਂ ਅਜਿਹੇ ਲੋਕਾਂ ਨੂੰ ਸਮਝਾਇਆ ਕਿ ਕਿਸੇ ਦੇ ਅੱਗੇ ਆਉਣ ਕਾਰਨ ਉਸ ਨੂੰ ਬਚਾਉਣ ਲਈ ਰੇਲ ਗੱਡੀ ਨੂੰ ਅਚਾਨਕ ਰੋਕਿਆ ਜਾਣਾ ਕਿਸੇ ਵੀ ਹਾਲਤ ਵਿੱਚ ਸੰਭਵ ਨਹੀਂ ਹੈ, ਜਦੋਂ ਕਿ ਰੇਲਵੇ ਟ੍ਰੈਕ ’ਤੇ ਚੱਲਦੀ ਰੇਲ ਗੱਡੀ ਸਿਰਫ਼ 10 ਸਕਿੰਟਾਂ ਵਿੱਚ 25 ਤੋਂ 30 ਮੀਟਰ ਦਾ ਸਫ਼ਰ ਤੈਅ ਕਰ ਲੈਂਦੀ ਹੈ।

ਉਨ੍ਹਾਂ ਕਿਹਾ ਕਿ ਧੁੰਦ ਦੇ ਮੌਸਮ ’ਚ ਰਾਤ ਨੂੰ ਹੀ ਨਹੀਂ ਦਿਨ ਵੇਲੇ ਵੀ ਵਾਹਨ ਨਜ਼ਰ ਨਹੀਂ ਆਉਂਦੇ ਜਦਕਿ ਕਈ ਵਾਹਨ ਇਲੈਕਟ੍ਰਿਕ ਹੋਣ ਕਾਰਨ ਇਨ੍ਹਾਂ ਦੀ ਆਵਾਜ਼ ਵੀ ਘੱਟ ਸੁਣਾਈ ਦਿੰਦੀ ਹੈ, ਇਸ ਲਈ ਹਮੇਸ਼ਾ ਰੇਲਵੇ ਟ੍ਰੈਕ ਤੋਂ ਦੂਰ ਚੱਲੋ, ਬੰਦ ਹੋਏ ਰੇਲਵੇ ਫਾਟਕ ਨੂੰ ਪਾਰ ਨਾ ਕਰੋ ਅਤੇ ਰੇਲਵੇ ਸਟੇਸ਼ਨਾਂ ’ਤੇ ਵੀ, ਜੇ ਕਿਸੇ ਮਜਬੂਰੀ ਕਾਰਨ ਰੇਲਵੇ ਟਰੈਕ ਪਾਰ ਕਰਨਾ ਪਵੇ ਤਾਂ ਪਹਿਲਾਂ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਵਾਹਨ ਕਿਸੇ ਵੀ ਦਿਸ਼ਾ ਤੋਂ ਨਾ ਆ ਰਿਹਾ ਹੋਵੇ।

Previous articleਪੰਜਾਬ ‘ਚ ਅੱਜ ਪਵੇਗਾ ਮੀਂਹ !
Next articleGurpatwant Pannu ਨੂੰ ਮਿਲਿਆ ਅਮਰੀਕਾ ਦਾ ਸਾਥ !

LEAVE A REPLY

Please enter your comment!
Please enter your name here