ਗੂਗਲ ਦੇ ਪਾਪੂਲਰ ਪਲੇਟਫਾਰਮ ਜੀਮੇਲ ਅਕਾਊਂਟ (Gmail Account) ਨੂੰ ਬਹੁਤ ਸਾਰੇ ਲੋਕ ਪਸੰਦ ਕਰਦੇ ਹਨ। ਐਂਡਰਾਇਡ ਯੂਜ਼ਰਸ ਲਈ ਇਸ ਦਾ ਇਸਤੇਮਾਲ ਅਕਾਊਂਟ ਫੋਨ ‘ਚ ਲੌਗਇਨ ਕਰਨ ਤੇ ਐਪਸ ਦੀ ਵਰਤੋਂ ਕਰਨ ਲਈ ਕੀਤੀ ਜਾਂਦੀ ਹੈ। ਹਾਲਾਂਕਿ, ਜੇਕਰ ਤੁਸੀਂ ਆਪਣਾ ਜੀਮੇਲ ਅਕਾਊਂਟ ਬਣਾਉਣ ਤੋਂ ਬਾਅਦ ਭੁੱਲ ਗਏ ਹੋ, ਯਾਨੀ ਤੁਸੀਂ ਲੰਬੇ ਸਮੇਂ ਤੋਂ ਜੀਮੇਲ ਅਕਾਊਂਟ ਦੀ ਵਰਤੋਂ ਨਹੀਂ ਕੀਤੀ ਤਾਂ ਤੁਰੰਤ ਉਸ ਅਕਾਊਂਟ ਦਾ ਡੇਟਾ ਸੇਵ ਕਰ ਲਓ। ਦਰਅਸਲ, 1 ਦਸੰਬਰ 2023 ਤੋਂ ਗੂਗਲ ਕੁਝ ਜੀਮੇਲ ਅਕਾਊਂਟ ਬੰਦ ਕਰਨ ਜਾ ਰਿਹਾ ਹੈ।
ਗੂਗਲ ਅਜਿਹੇ ਜੀਮੇਲ ਅਕਾਊਂਟ ਨੂੰ ਡਿਲੀਟ ਕਰ ਦੇਵੇਗਾ, ਜੋ 2 ਸਾਲਾਂ ਤੋਂ ਨਹੀਂ ਵਰਤੇ ਗਏ। ਜੇਕਰ ਤੁਸੀਂ ਲੰਬੇ ਸਮੇਂ ਤੋਂ ਆਪਣੇ Google ਅਕਾਊਂਟ ਦੀ ਵਰਤੋਂ ਨਹੀਂ ਕੀਤੀ ਹੈ ਤਾਂ ਇਹ 1 ਦਸੰਬਰ 2023 ਨੂੰ ਬੰਦ ਵੀ ਹੋ ਸਕਦਾ ਹੈ। ਜੇਕਰ ਤੁਸੀਂ ਆਪਣੇ ਜੀਮੇਲ ਅਕਾਊਂਟ ਰਾਹੀਂ ਕੋਈ ਡਰਾਈਵ ਦਸਤਾਵੇਜ਼, ਫੋਟੋ ਜਾਂ ਈਮੇਲ ਨਹੀਂ ਭੇਜੀ ਜਾਂ ਪ੍ਰਾਪਤ ਨਹੀਂ ਕੀਤੀ ਹੈ ਤਾਂ ਅਜਿਹੇ ਅਕਾਊਂਟ ਵੀ ਬੰਦ ਕੀਤੇ ਜਾ ਸਕਦੇ ਹਨ।
Inactive Gmail Accounts ਕਿਹੜੇ ਹਨ ?
ਗੂਗਲ ਮੁਤਾਬਕ ਜੇਕਰ ਜੀਮੇਲ ਅਕਾਊਂਟ 2 ਸਾਲ ਤੋਂ ਇਸਤੇਮਾਲ ਨਹੀਂ ਕੀਤਾ ਗਿਆ ਹੈ, ਜੇਕਰ ਉਸ ਅਕਾਊਂਟ ਰਾਹੀਂ ਫੋਟੋਆਂ, ਈਮੇਲ ਜਾਂ ਡਰਾਈਵ ਦਸਤਾਵੇਜ਼ਾਂ ਨੂੰ ਸ਼ੇਅਰ ਨਹੀਂ ਕੀਤਾ ਗਿਆ ਜਾਂ ਉਸ ਅਕਾਊਂਟ ‘ਤੇ ਅਜਿਹੀ ਕੋਈ ਗਤੀਵਿਧੀ ਨਹੀਂ ਹੋਈ ਹੈ ਤਾਂ ਇਹ ਇਕ ਅਕਿਰਿਆਸ਼ੀਲ ਜੀਮੇਲ ਅਕਾਊਂਟ (Inactive Gmail Accounts) ਹੈ। ਲੰਬੇ ਸਮੇਂ ਤੋਂ ਇਸਤੇਮਾਲ ਨਹੀਂ ਕੀਤੇ ਗਏ Gmail ਅਕਾਊਂਟ 1 ਦਸੰਬਰ 2023 ਤੋਂ ਲਾਕ ਹੋ ਜਾਣਗੇ। ਜੇਕਰ ਤੁਸੀਂ ਸੋਚਦੇ ਹੋ ਕਿ ਤੁਹਾਡਾ Gmail Accounts ਬੰਦ ਹੋ ਸਕਦਾ ਹੈ ਤਾਂ ਇਸ ਨੂੰ ਇਕ ਵਾਰ ਐਕਟੀਵੇਟ ਕਰੋ ਤੇ ਇਸ ਨੂੰ ਵਰਤੋ, ਨਹੀਂ ਤਾਂ 1 ਦਸੰਬਰ ਤੋਂ ਬਾਅਦ ਤੁਸੀਂ ਲੰਬੇ ਸਮੇਂ ਤੋਂ Inactive Gmail ਦੀ ਵਰਤੋਂ ਕਰਨ ਦੇ ਯੋਗ ਨਹੀਂ ਹੋਵੋਗੇ।