Home latest News ਲਾੜੀ ਲੈਣ ਜਾ ਰਹੇ ਬਰਾਤੀ, ਰਾਹ ‘ਚ ਹੀ ਪੈ ਗਿਆ ਚੀਕ-ਚਿਹਾੜਾ

ਲਾੜੀ ਲੈਣ ਜਾ ਰਹੇ ਬਰਾਤੀ, ਰਾਹ ‘ਚ ਹੀ ਪੈ ਗਿਆ ਚੀਕ-ਚਿਹਾੜਾ

164
0

ਫਰੀਦਕੋਟ-ਕੋਟਕਪੂਰਾ ਰੋਡ ‘ਤੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ, ਜਦੋਂ ਲਾੜੀ ਲੈਣ ਜਾ ਰਹੇ ਬਰਾਤੀਆਂ ਦੀ ਬੱਸ ਨੂੰ ਟਿੱਪਰ ਨੇ ਪਿੱਛਿਓਂ ਟੱਕਰ ਮਾਰ ਦਿੱਤੀ ਤਾਂ ਮੌਕੇ ‘ਤੇ ਚੀਕ-ਚਿਹਾੜਾ ਪੈ ਗਿਆ। ਖੁਸ਼ੀ ‘ਚ ਨੱਚਦੇ-ਟੱਪਦੇ ਬਰਾਤੀਆਂ ਨੂੰ ਵਿਆਹ ਵਾਲੇ ਸਮਾਰੋਹ ਦੀ ਥਾਂ ਹਸਪਤਾਲ ਜਾਣਾ ਪੈ ਗਿਆ। ਇਸ ਹਾਦਸੇ ਦੌਰਾਨ ਬੱਸ ‘ਚ ਸਵਾਰ ਬਰਾਤੀਆਂ ਨੂੰ ਕਾਫੀ ਸੱਟਾਂ ਵੱਜੀਆਂ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਫਰੀਦਕੋਟ ਦੇ ਦਸ਼ਮੇਸ਼ ਨਗਰ ਤੋਂ ਇਕ ਬੱਸ ਬਰਾਤ ਲੈ ਕੇ ਬਠਿੰਡਾ ਜਾ ਰਹੀ ਸੀ। ਜਦੋਂ ਬੱਸ ਕੋਟਕਪੂਰਾ ਰੋਡ ‘ਤੇ ਇਕ ਹੋਟਲ ਕੋਲ ਪਾਣੀ ਦੀਆਂ ਬੋਤਲਾਂ ਲੈਣ ਲਈ ਸੜਕ ਕਿਨਾਰੇ ਰੁਕੀ ਤਾਂ ਪਿੱਛੋਂ ਆਉਂਦੇ ਇਕ ਤੇਜ਼ ਰਫ਼ਤਾਰ ਟਿੱਪਰ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਬੱਸ ਸੜਕ ਕਿਨਾਰੇ ਖ਼ਤਾਨਾ ‘ਚ ਜਾ ਡਿੱਗੀ। ਇਸ ਹਾਦਸੇ ਦੌਰਾਨ ਬੱਸ ‘ਚ ਬੈਠੇ 2 ਬਰਾਤੀਆਂ ਦੀਆਂ ਲੱਤਾਂ ਦੀਆਂ ਹੱਡੀਆਂ ਟੁੱਟ ਗਈਆਂ, ਜਦੋਂ ਕਿ ਹੋਰ ਬਰਾਤੀਆਂ ਤੋਂ ਇਲਾਵਾ ਬੱਸ ਦੇ ਡਰਾਈਵਰ ਅਤੇ ਹੈਲਪਰ ਨੂੰ ਵੀ ਸੱਟਾਂ ਵੱਜੀਆਂ। ਬੱਸ ਦੇ ਡਰਾਈਵਰ ਦੇ ਕਹਿਣ ਮੁਤਾਬਕ ਟਿੱਪਰ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ, ਜਿਸ ਕਾਰਨ ਉਸ ਦਾ ਟਿੱਪਰ ਬੇਕਾਬੂ ਹੋ ਗਿਆ।

ਫਿਲਹਾਲ ਮੌਕੇ ‘ਤੇ ਪੁੱਜੀ ਪੁਲਸ ਨੇ ਲੋਕਾਂ ਦੀ ਮਦਦ ਨਾਲ ਜ਼ਖਮੀ ਹੋਏ ਲੋਕਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਪਹੁੰਚਾਇਆ। ਇਸ ਟੱਕਰ ਦੌਰਾਨ ਟਿੱਪਰ ਅਤੇ ਬੱਸ ਦੋਵੇਂ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਵੱਲੋਂ ਟਿੱਪਰ ‘ਚ ਸਵਾਰ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ, ਜੋ ਕਿ ਖ਼ੁਦ ਨੂੰ ਹੈਲਪਰ ਦੱਸ ਰਿਹਾ ਹੈ। ਫਿਲਹਾਲ ਪੁਲਸ ਵੱਲੋਂ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Previous articleਖਾਲਿਸਤਾਨੀ ਲੀਡਰ ਹਰਦੀਪ ਨਿੱਝਰ ਦਾ ਪੁਰਾਣਾ ਸਾਥੀ ਪੁਲਿਸ ਅੜਿੱਕੇ
Next articleਏਅਰਲਾਈਨਜ਼ ‘ਤੇ ਭੜਕੇ ਕਪਿਲ ਸ਼ਰਮਾ

LEAVE A REPLY

Please enter your comment!
Please enter your name here