Home latest News ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੂੰ ਵੰਗਾਰਿਆ

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੂੰ ਵੰਗਾਰਿਆ

64
0

ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਮਜੀਠੀਆ ਨੂੰ ਵੰਗਾਰਿਆ ਹੈ। ਸੀਐਮ ਮਾਨ ਨੇ ਮਜੀਠੀਆ ਨੂੰ ਕਿਹਾ ਹੈ ਕਿ ਅਰਬੀ ਘੋੜਿਆਂ ‘ਤੇ 5 ਦਸੰਬਰ ਤੱਕ ਜਵਾਬ ਦੇਣ। ਉਨ੍ਹਾਂ ਕਿਹਾ ਜੇਕਰ ਮਜੀਠੀਆ ਨੇ ਜਵਾਬ ਨਾ ਦਿੱਤਾ ਤਾਂ ਉਹ ਖੁਦ ਮੀਡੀਆ ਸਾਹਮਣੇ ਆ ਕੇ ਸਭ ਕੁਝ ਦੱਸਣਗੇ। ਮੁੱਖ ਮੰਤਰੀ ਨੇ ਕਿਹਾ ਕਿ ਬਿਕਰਮ ਮਜੀਠੀਆ ਦੀ ਕੋਈ ਪ੍ਰਾਪਤੀ ਨਹੀਂ, ਉਹ ਸਿਰਫ ਸੁਖਬੀਰ ਬਾਦਲ ਦਾ ਸਾਲਾ ਹੈ।

ਚੰਡੀਗੜ੍ਹ ਵਿੱਚ ਮਿਉਂਸਪਲ ਭਵਨ ਵਿੱਚ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡਣ ਮੌਕੇ ਸੀਐਮ ਮਾਨ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ ਘੇਰਿਆ। ਇੱਕ ਕਿੱਸਾ ਸੁਣਾਉਂਦੇ ਹੋਏ ਸੀਐਮ ਮਾਨ ਨੇ ਕਿਹਾ ਕਿ 1957 ਵਿੱਚ ਜਦੋਂ ਭਾਰਤ ਵਿੱਚ ਵੋਟਿੰਗ ਹੋਈ ਸੀ ਤਾਂ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿੱਚ ਇੱਕ ਵਫ਼ਦ ਅਰਬ ਦੇਸ਼ਾਂ ਵਿੱਚ ਗਿਆ ਸੀ। ਉੱਥੋਂ ਦੇ ਰਾਜੇ ਨੇ ਅਰਬੀ ਨਸਲ ਦੇ ਘੋੜੇ ਵਫ਼ਦ ਨੂੰ ਦਿੱਤੇ ਤਾਂ ਜੋ ਭਾਰਤੀ ਫ਼ੌਜ ਉਨ੍ਹਾਂ ਨੂੰ ਆਪਣੀ ਰੱਖਿਆ ਸੈਨਾ ਵਿੱਚ ਸ਼ਾਮਲ ਕਰ ਸਕੇ।

ਸੀਐਮ ਨੇ ਕਿਹਾ ਕਿ ਇਸ ਵਫਦ ਵਿੱਚ ਉਪ ਰੱਖਿਆ ਮੰਤਰੀ ਸੁਰਜੀਤ ਸਿੰਘ ਮਜੀਠੀਆ ਵੀ ਸਨ ਜੋ ਬਿਕਰਮ ਮਜੀਠੀਆ ਦੇ ਪੁਰਖੇ ਸਨ। ਨਿਯਮਾਂ ਮੁਤਾਬਕ ਉਨ੍ਹਾਂ ਘੋੜਿਆਂ ਨੂੰ ਮੇਰਠ ਪਹੁੰਚਣਾ ਚਾਹੀਦਾ ਸੀ ਪਰ ਦੋ ਮਹੀਨਿਆਂ ਬਾਅਦ ਜਦੋਂ ਅਰਬ ਦੇ ਬਾਦਸ਼ਾਹ ਨੇ ਫੋਨ ਕਰਕੇ ਪੁੱਛਿਆ ਕਿ ਘੋੜੇ ਕਿੱਥੇ ਹਨ ਤਾਂ ਭਾਰਤ ਸਰਕਾਰ ਨੇ ਕਿਹਾ ਕਿ ਉਹ ਮੇਰਠ ਤੋਂ ਪਤਾ ਕਰਕੇ ਦੋ ਘੰਟੇ ਦੇ ਅੰਦਰ ਦੱਸਦੇ ਹਨ।

ਇਸ ਮਗਰੋਂ ਦੋ ਘੰਟੇ ਬਾਅਦ ਅਰਬ ਦੇ ਰਾਜੇ ਨੂੰ ਸੂਚਿਤ ਕੀਤਾ ਗਿਆ ਕਿ ਘੋੜੇ ਮੇਰਠ ਨਹੀਂ ਪਹੁੰਚੇ ਤੇ ਕਿਸੇ ਨਿੱਜੀ ਕੰਮ ਲਈ ਚਲੇ ਗਏ ਹਨ। ਇਸ ਤੋਂ ਬਾਅਦ ਅਰਬ ਦੇਸ਼ ਦੇ ਬਾਦਸ਼ਾਹ ਨੇ ਪ੍ਰਧਾਨ ਮੰਤਰੀ ਨਹਿਰੂ ਨੂੰ ਫੋਨ ਕਰਕੇ ਇਤਰਾਜ਼ ਪ੍ਰਗਟਾਇਆ। ਫਿਰ ਨਹਿਰੂ ਨੇ ਮਜੀਠੀਆ ਨੂੰ ਫੋਨ ਕਰਕੇ ਅਸਤੀਫਾ ਦੇਣ ਲਈ ਕਿਹਾ। ਅੱਜ ਜਦੋਂ ਵੀ ਕੋਈ ਪੱਗ ਵਾਲਾ ਮੇਰਠ ਜਾਂਦਾ ਹੈ ਤਾਂ ਉਸ ਨੂੰ ਘੋੜਾ ਚੋਰ ਕਿਹਾ ਜਾਂਦਾ ਹੈ।

ਸੀਐਮ ਮਾਨ ਨੇ ਬਿਕਰਮ ਮਜੀਠੀਆ ਨੂੰ 5 ਦਸੰਬਰ ਤੱਕ ਦਾ ਸਮਾਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਜੀਠੀਆ 5 ਦਸੰਬਰ ਤੱਕ ਦੱਸਣ ਕਿ ਉਹ ਘੋੜੇ ਕਿੱਥੇ ਹਨ। ਜੇਕਰ ਉਹ ਨਹੀਂ ਦੱਸਦੇ ਤਾਂ ਉਹ ਖੁਦ ਮੀਡੀਆ ਸਾਹਮਣੇ ਸਪੱਸ਼ਟ ਕਰਨਗੇ ਕਿ ਉਹ ਘੋੜੇ ਕਿੱਥੇ ਗਏ ਸਨ।

ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਦੀ ਕੋਈ ਪ੍ਰਾਪਤੀ ਨਹੀਂ, ਉਹ ਸਿਰਫ਼ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਸਾਲਾ ਹੈ। ਸਵੇਰੇ ਉੱਠਦੇ ਹੀ ਉਨ੍ਹਾਂ ਦੇ ਕੰਮ ਵੱਲ ਉਂਗਲ ਉਠਾਉਂਦੇ ਹਨ। ਉਹ ਇਹ ਬਰਦਾਸ਼ਤ ਨਹੀਂ ਕਰ ਸਕਦੇ ਕਿ ਇੱਕ ਛੋਟੀ ਜਿਹੀ ਜਗ੍ਹਾ ਤੋਂ ਇੱਕ ਪੰਜਾਬੀ ਮੁੱਖ ਮੰਤਰੀ ਦੀ ਕੁਰਸੀ ‘ਤੇ ਕਿਵੇਂ ਬੈਠਾ ਹੈ।

Previous articleਜੰਗਬੰਦੀ ਖ਼ਤਮ ਹੁੰਦੇ ਹੀ ਇਜ਼ਰਾਈਲ ਅਤੇ ਹਮਾਸ ਵਿਚਾਲੇ ਫਿਰ ਛਿੜੀ ਜ਼ਬਰਦਸਤ ਲੜਾਈ
Next articleਕੀ ਤੁਸੀਂ ਕਦੇ ਸੋਚਿਆ ਹੈ ਕਿ ਬਾਲੀਵੁੱਡ ਫਿਲਮਾਂ ਅਕਸਰ ਸ਼ੁੱਕਰਵਾਰ ਨੂੰ ਹੀ ਕਿਉਂ ਹੁੰਦੀਆਂ ਨੇ ਰਿਲੀਜ਼ ?

LEAVE A REPLY

Please enter your comment!
Please enter your name here