Home latest News ਸੰਗਰੂਰ ਮਗਰੋਂ ਨਕੋਦਰ ਦੇ ਸਕੂਲ ‘ਚ ਬੱਚੇ ਪਏ ਬੀਮਾਰ

ਸੰਗਰੂਰ ਮਗਰੋਂ ਨਕੋਦਰ ਦੇ ਸਕੂਲ ‘ਚ ਬੱਚੇ ਪਏ ਬੀਮਾਰ

158
0

ਜਲੰਧਰ : ਪੰਜਾਬ ਦੇ ਸਕੂਲਾਂ ‘ਚ ਬੱਚਿਆਂ ਦੇ ਬੀਮਾਰ ਹੋਣ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਬੀਤੇ ਦਿਨ ਸੰਗਰੂਰ ਦੇ ਸਕੂਲ ‘ਚ ਖਾਣਾ ਖਾਣ ਮਗਰੋਂ 40 ਬੱਚੇ ਬੀਮਾਰ ਹੋ ਗਏ ਸਨ। ਹੁਣ ਨਕੋਦਰ ਦੇ ਇਕ ਕਾਨਵੈਂਟ ਸਕੂਲ ‘ਚ ਲੱਗੇ ਕੂਲਰ ਦਾ ਪਾਣੀ ਪੀਣ ਨਾਲ 10-12 ਬੱਚਿਆਂ ਦੇ ਬੀਮਾਰ ਹੋਣ ਬਾਰੇ ਪਤਾ ਲੱਗਾ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਨੂੰ ਤੁਰੰਤ ਨਿੱਜੀ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ।

ਬੱਚਿਆਂ ਦੇ ਬੀਮਾਰ ਹੋਣ ਕਾਰਨ ਸਕੂਲ ਪ੍ਰਸ਼ਾਸਨ ਸਵਾਲਾਂ ਦੇ ਘੇਰੇ ‘ਚ ਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਦੁਪਹਿਰ ਨੂੰ ਸਕੂਲੀ ਬੱਚਿਆਂ ਨੇ ਜਿਵੇਂ ਹੀ ਕੂਲਰ ਦਾ ਪਾਣੀ ਪੀਤਾ ਤਾਂ ਤੁਰੰਤ ਬਾਅਦ ਉਨ੍ਹਾਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ। ਬੱਚਿਆਂ ਦਾ ਕਹਿਣਾ ਹੈ ਕਿ ਕੂਲਰ ‘ਚ ਛਿਪਕਲੀ ਅਤੇ ਚੂਹੇ ਮਰੇ ਹੋਏ ਸਨ। ਬੱਚਿਆਂ ਦੇ ਮਾਂ-ਪਿਓ ਦਾ ਕਹਿਣਾ ਹੈ ਕਿ ਸਕੂਲ ਦਾ ਪ੍ਰਸ਼ਾਸਨ ਬੱਚਿਆਂ ਲਈ ਬਹੁਤ ਜ਼ਿਆਦਾ ਲਾਪਰਵਾਹ ਹੈ।

ਇਸ ਕਾਰਨ ਮਾਪਿਆਂ ਬਹੁਤ ਜ਼ਿਆਦਾ ਨਿਰਾਸ਼ ਦਿਖਾਈ ਦੇ ਰਹੇ ਹਨ। ਇਸ ਸਬੰਧੀ ਨਿੱਜੀ ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਨਕੋਦਰ ਦੇ ਸਕੂਲ ‘ਚ ਪਾਣੀ ਪੀਣ ਤੋਂ ਬਾਅਦ ਵਿਦਿਆਰਥੀ ਬੀਮਾਰ ਹੋਏ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਉਲਟੀਆਂ ਅਤੇ ਫੂਡ ਪੋਇਸਨਿੰਗ ਦੀ ਸ਼ਿਕਾਇਤ ਦੇਖਣ ਨੂੰ ਮਿਲੀ ਹੈ। ਫਿਲਹਾਲ ਬੱਚੇ ਖ਼ਤਰੇ ਤੋਂ ਬਾਹਰ ਹਨ ਅਤੇ ਉਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

 

Previous article2 ਦਿਨਾਂ ’ਚ ‘ਐਨੀਮਲ’ ਨੇ ਲਿਆਂਦਾ ਤੂਫ਼ਾਨ
Next articleਹਿਮਾਚਲ ‘ਚ ਬਰਫਬਾਰੀ ਨਾਲ ਪੰਜਾਬ ‘ਚ ਡਿੱਗਿਆ ਪਾਰਾ

LEAVE A REPLY

Please enter your comment!
Please enter your name here