Home Desh ਦਫਤਰਾਂ ਵਿਚ ’70 ਘੰਟੇ ਕੰਮ’ ਦੀ ਗੂੰਜ ਸੰਸਦ ਪਹੁੰਚੀ

ਦਫਤਰਾਂ ਵਿਚ ’70 ਘੰਟੇ ਕੰਮ’ ਦੀ ਗੂੰਜ ਸੰਸਦ ਪਹੁੰਚੀ

60
0

ਸੰਸਦ ਦੇ ਸਰਦ ਰੁੱਤ ਸੈਸ਼ਨ ਵਿਚ 70 ਘੰਟੇ ਵਰਕ ਵੀਕ (70 hour work week) ਦੀ ਚਰਚਾ ਹੋਈ। ਇੰਫੋਸਿਸ ਦੇ ਸਹਿ-ਸੰਸਥਾਪਕ ਨਰਾਇਣ ਮੂਰਤੀ ਨੇ ਇਸ ਬਹਿਸ ਨੂੰ ਜਨਮ ਦਿੱਤਾ ਹੈ। ਸਰਕਾਰ ਨੇ ਇਸ ਸਵਾਲ ਦਾ ਜਵਾਬ ਸੰਸਦ ਵਿੱਚ ਦਿੱਤਾ।

ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਰਾਜ ਮੰਤਰੀ ਰਾਮੇਸ਼ਵਰ ਤੇਲੀ ਨੇ ਕਿਹਾ ਕਿ ਸਰਕਾਰ ਅਜਿਹੇ ਕਿਸੇ ਪ੍ਰਸਤਾਵ ਉਤੇ ਵਿਚਾਰ ਨਹੀਂ ਕਰ ਰਹੀ ਹੈ। ਤੇਲੀ ਇਸ ਸਬੰਧੀ ਸੰਸਦ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ।

ਕਾਂਗਰਸ ਦੇ ਕੋਮਤੀ ਵੈਂਕਟਾ ਰੈਡੀ, ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਦੇ ਸੰਸਦ ਮੈਂਬਰ ਮੰਨੇ ਸ੍ਰੀਨਿਵਾਸ ਰੈਡੀ ਅਤੇ ਵਾਈਐਸਆਰ ਕਾਂਗਰਸ ਦੇ ਕੰਨੂਮੁਰੂ ਰਘੂ ਰਾਮ ਕ੍ਰਿਸ਼ਨ ਰਾਜੂ ਨੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੂੰ ਪੁੱਛਿਆ ਸੀ ਕਿ ਕੀ ਸਰਕਾਰ 70 ਘੰਟੇ ਕੰਮ ਕਰਨ ਵਾਲੇ ਨਰਾਇਣ ਮੂਰਤੀ ਦੇ ਸੁਝਾਅ ‘ਤੇ ਅਮਲ ਕਰੇਗੀ।

ਕੀ ਕਿਹਾ ਸੀ ਮੂਰਤੀ ਨੇ?
77 ਸਾਲਾ ਨਰਾਇਣ ਮੂਰਤੀ ਨੇ ਨੌਜਵਾਨਾਂ ਨੂੰ ਸੁਝਾਅ ਦਿੱਤਾ ਸੀ ਕਿ ਉਹ ਹਫ਼ਤੇ ਵਿੱਚ 70 ਘੰਟੇ ਕੰਮ ਕਰਨ ਤਾਂ ਜੋ ਭਾਰਤ ਦੀ ਸਮੁੱਚੀ ਉਤਪਾਦਕਤਾ ਵਿੱਚ ਵਾਧਾ ਹੋ ਸਕੇ। ਉਨ੍ਹਾਂ ਨੇ ਇੰਫੋਸਿਸ ਦੇ ਸਾਬਕਾ ਸੀਈਓ ਮੋਹਨਦਾਸ ਪਾਈ ਨਾਲ ਗੱਲਬਾਤ ਕਰਦੇ ਹੋਏ ਇੱਕ ਪੋਡਕਾਸਟ ਵਿੱਚ ਇਹ ਗੱਲ ਕਹੀ। ਉਨ੍ਹਾਂ ਕਿਹਾ ਸੀ ਕਿ ਭਾਰਤ ਦੁਨੀਆ ਵਿੱਚ ਸਭ ਤੋਂ ਘੱਟ ਉਤਪਾਦਕਤਾ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਚੀਨ ਵਰਗੇ ਦੇਸ਼ਾਂ ਨਾਲ ਮੁਕਾਬਲਾ ਕਰਨਾ ਚਾਹੁੰਦਾ ਹੈ।

Previous articleਪੰਜਾਬ ਦੇ ਸਰਕਾਰੀ ਸਕੂਲਾਂ ਬਾਰੇ ਹੋਇਆ ਵੱਡਾ ਐਲਾਨ
Next articleਅਵਤਾਰ ਸਿੰਘ ਖੰਡਾ ਨੂੰ ਲੈ ਕੇ ਵੱਡਾ ਖੁਲਾਸਾ

LEAVE A REPLY

Please enter your comment!
Please enter your name here