Home Panjab ਮਨੀਮਾਜਰਾ ‘ਚ ਪੁਰਾਣਾ ਲੈਂਟਰ ਤੋੜਨ ਵੇਲੇ ਵਾਪਰਿਆ ਹਾਦਸਾ

ਮਨੀਮਾਜਰਾ ‘ਚ ਪੁਰਾਣਾ ਲੈਂਟਰ ਤੋੜਨ ਵੇਲੇ ਵਾਪਰਿਆ ਹਾਦਸਾ

91
0

ਚੰਡੀਗੜ੍ਹ : ਮਨੀਮਾਜਰਾ ‘ਚ ਉਸ ਵੇਲੇ ਹਾਦਸਾ ਵਾਪਰ ਗਿਆ, ਜਦੋਂ ਇਕ ਇਮਾਰਤ ਨੂੰ ਢਾਹ ਕੇ ਨਵੀਂ ਇਮਾਰਤ ਬਣਾਉਣ ਦੀ ਤਿਆਰੀ ਚੱਲ ਰਹੀ ਸੀ ਤਾਂ ਅਚਾਨਕ ਪੁਰਾਣਾ ਲੈਂਟਰ ਤੋੜਦੇ ਹੋਏ ਇਕ ਔਰਤ ਸਮੇਤ 2 ਬੱਚੇ ਗੰਭੀਰ ਜ਼ਖਮੀ ਹੋ ਗਏ। ਇਸ ਹਾਦਸੇ ਦਾ ਸਾਰਾ ਮੰਜ਼ਰ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਜ਼ਖਮੀ ਹੋਈ ਔਰਤ ਦੀ ਹਾਲਤ ਗੰਭੀਰ ਹੈ ਅਤੇ ਉਸ ਨੂੰ ਪੀ. ਜੀ. ਆਈ. ਦਾਖ਼ਲ ਕਰਾਇਆ ਗਿਆ ਹੈ, ਜਦੋਂ ਕਿ 2 ਬੱਚੇ ਸੈਕਟਰ-32 ਦੇ ਹਸਪਤਾਲ ‘ਚ ਇਲਾਜ ਅਧੀਨ ਹਨ। ਫਿਲਹਾਲ ਪੁਲਸ ਨੇ ਮਕਾਨ ਮਾਲਕ ਅਤੇ ਠੇਕੇਦਾਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਜਦੋਂ ਇਮਾਰਤ ਦੇ ਪੁਰਾਣੇ ਲੈਂਟਰ ਨੂੰ ਤੋੜਿਆ ਜਾ ਰਿਹਾ ਸੀ ਤਾਂ ਇਸ ਦੌਰਾਨ ਸਕੂਲ ਤੋਂ ਵਾਪਸ ਆ ਰਹੇ 2 ਬੱਚੇ ਅਤੇ ਇਕ ਔਰਤ ਇਸ ਦੇ ਮਲਬੇ ਹੇਠਾਂ ਆ ਗਏ, ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।

Previous articleਨਗਰ ਨਿਗਮ ਚੋਣਾਂ ਨੂੰ ਲੈ ਕੇ ਆਈ ਵੱਡੀ ਅਪਡੇਟ
Next articleRBI ਦੀ ਸਖ਼ਤੀ ਤੋਂ ਬਾਅਦ Paytm ਨੇ ਚੁੱਕਿਆ ਵੱਡਾ ਕਦਮ

LEAVE A REPLY

Please enter your comment!
Please enter your name here