Home Desh ਰਾਜ ਸਭਾ ‘ਚ ਨਮਾਜ਼ ਲਈ ਸਪੀਕਰ ਧਨਖੜ ਨੇ ਬਦਲਿਆ ਨਿਯਮ

ਰਾਜ ਸਭਾ ‘ਚ ਨਮਾਜ਼ ਲਈ ਸਪੀਕਰ ਧਨਖੜ ਨੇ ਬਦਲਿਆ ਨਿਯਮ

102
0

ਨਵੀਂ ਦਿੱਲੀ- ਰਾਜ ਸਭਾ ‘ਚ ਸੰਸਦ ਸੈਸ਼ਨ ਦੌਰਾਨ ਹਰ ਸ਼ੁੱਕਰਵਾਰ ਨੂੰ ਨਮਾਜ਼ ਲਈ ਮਿਲਣ ਵਾਲੇ ਅੱਧੇ ਘੰਟੇ ਦੇ ਬਰੇਕ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਰਾਜ ਸਭਾ ਦੇ ਸਪੀਕਰ ਅਤੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਇਹ ਵਿਵਸਥਾ ਦਿੱਤੀ ਹੈ। ਉਨ੍ਹਾਂ ਨੇ ਇਸ ਨਾਲ ਜੁੜੇ ਨਿਯਮਾਂ ‘ਚ ਤਬਦੀਲੀ ਦਾ ਵੀ ਨਿਰਦੇਸ਼ ਦਿੱਤਾ ਹੈ। ਰਾਜ ਸਭਾ ‘ਚ ਅਜੇ ਤੱਕ ਹਰ ਸ਼ੁੱਕਰਵਾਰ ਨੂੰ ਲੰਚ ਬਰੇਕ 1 ਤੋਂ 2.30 ਵਜੇ ਤੱਕ ਹੁੰਦੀ ਸੀ। ਉੱਥੇ ਹੀ ਲੋਕ ਸਭਾ ‘ਚ ਲੰਚ ਬਰੇਕ ‘ਚ 1 ਤੋਂ 2 ਵਜੇ ਤੱਕ ਹੁੰਦੀ ਹੈ। ਰਾਜ ਸਭਾ ‘ਚ ਇਹ ਵਾਧੂ ਅੱਧਾ ਘੰਟਾ ਨਮਾਜ਼ ਲਈ ਦਿੱਤਾ ਜਾਂਦਾ ਹੈ। ਇਸੇ ਨੂੰ ਹੁਣ ਸਪੀਕਰ ਨੇ ਨਿਯਮਾਂ ‘ਚ ਤਬਦੀਲੀ ਕਰ ਕੇ ਖ਼ਤਮ ਕੀਤਾ ਹੈ। ਪੂਰਾ ਮਾਮਲਾ 8 ਦਸੰਬਰ 2023 ਦਾ ਹੈ। ਉਦੋਂ ਰਾਜ ਸਭਾ ‘ਚ ਜ਼ੀਰੋ ਕਾਲ ਚੱਲ ਰਿਹਾ ਸੀ। ਸੰਸਦ ਮੈਂਬਰ ਆਪਣੇ ਸਵਾਲਾਂ ਦੇ ਜਵਾਬ ਪੁੱਛ ਰਹੇ ਸਨ। ਉਦੋਂ ਦਰਮੁਕ ਸੰਸਦ ਮੈਂਬਰ ਤਿਰੂਚੀ ਸ਼ਿਵਾ ਨੇ ਦਖ਼ਲਅੰਦਾਜੀ ਕੀਤੀ। ਰਾਜ ਸਭਾ ਦੇ ਸਪੀਕਰ ਜਗਦੀਪ ਧਨਖੜ ਨੇ ਤਿਰੂਚੀ ਸ਼ਿਵਾ ਨੂੰ ਬੋਲਣ ਦਾ ਮੌਕਾ ਦਿੱਤਾ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਦੇ ਕੰਮਕਾਜ ਦੀ ਸਮੇਂ-ਹੱਦ ਨੂੰ ਲੈ ਕੇ ਸਵਾਲ ਪੁੱਛਿਆ।

ਤਿਰੂਚੀ ਸ਼ਿਵਾ ਨੇ ਕਿਹਾ ਕਿ ਆਮ ਤੌਰ ‘ਤੇ ਸ਼ੁੱਕਰਵਾਰ ਦੇ ਦਿਨ ਸਭਾ ਦਾ ਕੰਮਕਾਜ ਲੰਚ ਬ੍ਰੇਕ ਤੋਂ ਬਾਅਦ 2.30 ਵਜੇ ਸ਼ੁਰੂ ਹੁੰਦਾ ਹੈ। ਇਹ ਹੋਰ ਗੱਲ ਹੈ ਕਿ ਅੱਜ ਦੇ ਸੋਧ ਪ੍ਰੋਗਰਾਮ ਅਨੁਸਾਰ ਇਹ 2 ਵਜੇ ਤੋਂ ਹੀ ਹੈ। ਇਸ ਬਾਰੇ ਫ਼ੈਸਲਾ ਕਦੋਂ ਲਿਆ ਗਿਆ? ਇਸ ਬਾਰੇ ਸਦਨ ਦੇ ਮੈਂਬਰ ਨਹੀਂ ਜਾਣਦੇ, ਇਹ ਤਬਦੀਲੀ ਕਿਉਂ ਹੋਈ? ਇਸ ‘ਤੇ ਸਪੀਕਰ ਨੇ ਜਵਾਬ ਦਿੱਤਾ ਕਿ ਇਹ ਤਬਦੀਲੀ ਅੱਜ ਤੋਂ ਨਹੀਂ ਹੈ। ਇਹ ਤਬਦੀਲੀ ਉਹ ਪਹਿਲੇ ਹੀ ਕਰ ਚੁੱਕੇ ਹਨ। ਉਨ੍ਹਾਂ ਨੇ ਇਸ ਦਾ ਕਾਰਨ ਵੀ ਦੱਸਿਆ। ਉਨ੍ਹਾਂ ਕਿਹਾ ਕਿ ਲੋਕ ਸਭਾ ‘ਚ ਕਾਰਵਾਈ 2 ਵਜੇ ਤੋਂ ਹੁੰਦੀ ਹੈ। ਲੋਕ ਸਭਾ ਅਤੇ ਰਾਜ ਸਭਾ ਦੋਵੇਂ ਹੀ ਸੰਸਦ ਦਾ ਹਿੱਸਾ ਹਨ। ਦੋਹਾਂ ਦੇ ਕੰਮ ਦੇ ਸਮੇਂ ‘ਚ ਸਮਾਨਤਾ ਹੋਣੀ ਚਾਹੀਦੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਪਹਿਲਾਂ ਹੀ ਇਸ ਬਾਰੇ ਨਿਯਮ ਬਣਾ ਦਿੱਤੇ ਸਨ। ਸਪੀਕਰ ਦੀ ਇਸ ਗੱਲ ‘ਤੇ ਡੀ.ਐੱਮ.ਕੇ. ਦੇ ਮੁਸਲਿਮ ਸੰਸਦ ਮੈਂਬਰ ਐੱਮ. ਮੁਹੰਮਦ ਅਬਦੁੱਲਾ ਨੇ ਨਾਖੁਸ਼ੀ ਜ਼ਾਹਰ ਕੀਤੀ। ਉਹ ਬੋਲੇ ਕਿ ਹਰ ਸ਼ੁੱਕਰਵਾਰ ਨੂੰ ਮੁਸਲਿਮ ਮੈਂਬਰ ਨਮਾਜ਼ ਪੜ੍ਹਨ ਲਈ ਜਾਂਦੇ ਹਨ। ਲਿਹਾਜਾ ਇਸ ਦਿਨ ਸਦਨ ਸ਼ੁਰੂ ਕਰਨ ਲਈ 2.30 ਵਜੇ ਦਾ ਸਮਾਂ ਤੈਅ ਹੈ। ਸਪੀਕਰ ਨੇ ਅਬਦੁੱਲਾ ਦੀ ਗੱਲ ਸੁਣਨ ਤੋਂ ਬਾਅਦ ਉਨ੍ਹਾਂ ਨੂੰ ਬੈਠਣ ਲਈ ਕਿਹਾ। ਉਹ ਮੁੜ ਬੋਲੇ ਕਿ ਲੋਕ ਸਭਾ ਨਾਲ ਸਮਾਨਤਾ ਬਣਾਉਣ ਲਈ ਇਕ ਸਾਲ ਪਹਿਲੇ ਹੀ ਸਦਨ ਦੇ ਸਮੇਂ ‘ਚ ਤਬਦੀਲੀ ਕਰ ਦਿੱਤੀ ਗਈ ਸੀ। ਇਸ ‘ਚ ਕੁਝ ਵੀ ਨਵਾਂ ਨਹੀਂ ਹੈ।

 

Previous articleਅਗਲੇ ਮਹੀਨੇ ਹੋ ਸਕਦੀਆਂ ਨੇ ਚੋਣਾਂ
Next articleਪਟਿਆਲਾ ‘ਚ ਗਾਇਕ ਦੇ ਚਲਦੇ ਸ਼ੋਅ ਨੂੰ ਪੁਲਿਸ ਨੇ ਕਰਵਾਇਆ ਬੰਦ

LEAVE A REPLY

Please enter your comment!
Please enter your name here