Home Panjab ਸਕੂਲੀ ਵਿਦਿਆਰਥੀਆਂ ਲਈ ਵੱਡਾ ਐਲਾਨ

ਸਕੂਲੀ ਵਿਦਿਆਰਥੀਆਂ ਲਈ ਵੱਡਾ ਐਲਾਨ

87
0

ਰੋਪੜ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੁੱਧਵਾਰ ਨੂੰ ਅਚਾਨਕ ਰੋਪੜ ਦੇ ਸਰਕਾਰੀ ਸਕੂਲਾਂ ਵਿਚ ਪਹੁੰਚ ਗਏ। ਪਹਿਲਾਂ ਉਨ੍ਹਾਂ ਨੇ ਸੁੱਖੋ ਮਾਜਰਾ ਸਥਿਤ ਸਰਕਾਰੀ ਸਕੂਲ ਦਾ ਦੌਰਾ ਕੀਤਾ। ਇਸ ਤੋਂ ਬਾਅਦ ਉਹ ਰੋਪੜ ਵਿਚ ਮੋਰਿੰਡਾ ਦੇ ਅਧੀਨ ਆਉਂਦੇ ਸਰਕਾਰੀ ਸਕੂਲ ਲੁਥੇਰ ਪਹੁੰਚ ਗਏ। ਇਸ ਦੌਰਾਨ ਮੁੱਖ ਮੰਤਰੀ ਨੇ ਸਭ ਤੋਂ ਪਹਿਲਾਂ ਸਟਾਫ ਨਾਲ ਮੁਲਾਕਾਤ ਕੀਤੀ ਅਤੇ ਹਾਜ਼ਰੀ ਨੂੰ ਦੇਖਿਆ। ਉਨ੍ਹਾਂ ਨੇ ਕਿਹਾ ਕਿ ਘਬਰਾਓ ਨਾ ਉਹ ਰੇਡ ਕਰਨ ਜਾਂ ਡਰਾਉਣ ਲਈ ਨਹੀਂ ਸਗੋਂ ਮੁਸ਼ਕਲਾਂ ਸੁਣ ਕੇ ਉਨ੍ਹਾਂ ਨੂੰ ਦੂਰ ਕਰਨ ਲਈ ਆਏ ਹਨ। ਸਟਾਫ ਦੀ ਗਿਣਤੀ ਪੁੱਛਣ ਤੋਂ ਬਾਅਦ ਉਨ੍ਹਾਂ ਨੇ ਧੁੰਦ ਤੇ ਠੰਡ ਵਿਚ ਆਉਣ ਕਾਰਣ ਦਿੱਕਤਾਂ ਬਾਰੇ ਪੁੱਛਿਆ। ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਇੱਥੇ ਬੱਚੇ ਦੂਰ ਦੁਰਾਡਿਓਂ ਆਉਂਦੇ ਹਨ। ਇਸ ਲਈ ਕਈ ਬੱਚੇ ਸਕੂਲ ਛੱਡਣਾ ਚਾਹੁੰਦੇ ਹਨ। ਬੀਤੇ ਸਮੇਂ ਵਿਚ ਵੀ 12ਵੀਂ ਦਾ ਰੋਲ ਨੰਬਰ ਆਪਣੇ ਪਿਤਾ ਨਾਲ ਲੈਣ ਆ ਰਹੇ ਇਕ ਵਿਦਿਆਰਥੀ ਦੀ ਮੌਤ ਹੋ ਗਈ ਸੀ।

ਇਸ ’ਤੇ ਮੁੱਖ ਮੰਤਰੀ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਐਮੀਨੈਂਸ ਤੋਂ ਇਲਾਵਾ ਵੀ ਸਾਰੇ ਸਰਕਾਰੀ ਸਕੂਲਾਂ ਨੂੰ ਜਲਦ ਬੱਸਾਂ ਦਿੱਤੀਆਂ ਜਾ ਰਹੀਆਂ ਹਨ। ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਕੂਲਾਂ ਵਿਚ ਸੁਧਾਰ ਕੀਤਾ ਜਾ ਰਿਹਾ ਹੈ। ਬੱਚਿਆਂ ਨੂੰ ਸਕਿੱਲਡ ਐਜੂਕੇਸ਼ਨ ਦਿੱਤੀ ਜਾ ਰਹੀ ਹੈ। ਉਨ੍ਹਾਂ ਨੂੰ ਉਹੀ ਪੜ੍ਹਾਇਆ ਜਾ ਰਿਹਾ ਹੈ ਜੋ ਉਹ ਪੜ੍ਹਨਾ ਚਾਹੁੰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸਕੂਲ ਪ੍ਰਿੰਸੀਪਲ ਨੂੰ ਪਿੰਡ ਤੋਂ ਆਉਣ ਵਾਲੇ ਵਿਦਿਆਰਥੀਆਂ ਅਨੁਸਾਰ ਪ੍ਰਪੋਜ਼ਲ ਭੇਜਣ ਨੂੰ ਕਿਹਾ ਗਿਆ ਹੈ।

ਉਨ੍ਹਾਂ ਨੇ ਮੰਚ ਤੋਂ ਐਲਾਨ ਕੀਤਾ ਕਿ ਸਾਰੇ ਸਰਕਾਰੀ ਸਕੂਲਾਂ ਵਿਚ ਇਹ ਸਹੂਲਤਾਂ ਸ਼ੁਰੂ ਹੋਣਗੀਆਂ। ਉੁਨ੍ਹਾਂ ਨੇ ਕਿਹਾ ਕਿ ਛੇਵੀਂ ਤਕ ਦੇ ਬੱਚੇ ਲੋਕਲ ਹੁੰਦੇ ਹਨ। 7ਵੀਂ ਤੋਂ 12ਵੀਂ ਤਕ ਦੇ ਬੱਚਿਆਂ ਨੂੰ ਇਹ ਸਹੂਲਤ ਦਿੱਤੀ ਜਾਵੇਗੀ। ਉਨ੍ਹਾਂ ਨੇ ਪ੍ਰਿੰਸੀਪਲ ਨੂੰ ਹਦਾਇਤ ਕੀਤੀ ਕਿ ਪ੍ਰਪੋਜ਼ਲ ਇਸ ਅਨੁਸਾਰ ਭੇਜੀ ਜਾਵੇ ਕਿ 7ਵੀਂ ਤੋਂ 10ਵੀਂ ਤਕ ਦੇ ਬੱਚਿਆਂ ਦੀ ਇਕ ਘੰਟਾ ਪਹਿਲਾਂ ਛੁੱਟੀ ਹੋਵੇ ਅਤੇ ਉਥੇ ਹੀ ਬੱਸਾਂ ਇਕ ਘੰਟੇ ਵਿਚ 11ਵੀਂ ਤੇ 12ਵੀਂ ਦੇ ਬੱਚਿਆਂ ਨੂੰ ਲੈਣ ਲਈ ਪਹੁੰਚ ਸਕਣ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਕਿਹਾ ਕਿ ਬੱਸਾਂ ਵਿਚ ਜੀ. ਪੀ. ਐੱਸ. ਟ੍ਰੈਕਰ ਵੀ ਲਗਾਇਆ ਜਾਵੇਗਾ ਤਾਂ ਜੋ ਬੱਚਿਆਂ ਦੇ ਮਾਪਿਆਂ ਨੂੰ ਪਤਾ ਲੱਗ ਸਕੇ ਕਿ ਬੱਚੇ ਕਿੱਥੇ ਪਹੁੰਚ ਗਏ ਹਨ।

Previous articleਮਾਤਾ ਵੈਸ਼ਣੋ ਦੇਵੀ ਜਾਣ ਵਾਲੇ ਭਗਤਾਂ ਨੂੰ ਮਿਲਿਆ ਵੱਡਾ ਤੋਹਫ਼ਾ
Next articleਆਨਲਾਈਨ ਖ਼ਰੀਦੇ ਹੈੱਡਫੋਨ, ਬਾਕਸ ਖੋਲ੍ਹਦੇ ਹੀ ਉੱਡੇ ਹੋਸ਼

LEAVE A REPLY

Please enter your comment!
Please enter your name here