Home Panjab ਪੰਜਾਬ ‘ਚ ਸਰਕਾਰੀ ਛੁੱਟੀ ਦਾ ਐਲਾਨ

ਪੰਜਾਬ ‘ਚ ਸਰਕਾਰੀ ਛੁੱਟੀ ਦਾ ਐਲਾਨ

105
0

ਚੰਡੀਗੜ੍ਹ : ਪੰਜਾਬ ਸਰਕਾਰ ਨੇ 28 ਦਸੰਬਰ ਨੂੰ ਸੂਬੇ ’ਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ।

ਪੰਜਾਬ ਸਰਕਾਰ ਨੇ ਇਸ ਸਬੰਧੀ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਨੋਟੀਫਿਕੇਸ਼ਨ ਜਾਰੀ ਕਰਦਿਆਂ ਆਖਿਆ ਗਿਆ ਹੈ ਕਿ ਸ਼ਹੀਦ ਸਭਾ ਨੂੰ ਮੁੱਖ ਰੱਖਦਿਆਂ 28-12-2023 (ਵੀਰਵਾਰ) ਨੂੰ ਪੰਜਾਬ ਵਿਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਕਾਰਨ ਸੂਬੇ ਦੇ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿਚ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦੱਸ ਦੇਈਏ ਕਿ ਸ਼ਹੀਦ ਸਭਾ 28 ਦਸੰਬਰ ਨੂੰ ਸ਼ੁਰੂ ਹੋਵੇਗੀ, ਜਿਸ ਕਾਰਨ ਪੰਜਾਬ ਸਰਕਾਰ ਨੇ ਸੂਬੇ ਵਿਚ ਸਰਕਾਰੀ ਛੁੱਟੀ ਐਲਾਨੀ ਹੈ।

Previous article‘ਫੂਡ ਸੇਫਟੀ ਆਨ ਵ੍ਹੀਲਜ਼’ ਨੂੰ ਸਿਹਤ ਮੰਤਰੀ ਨੇ ਹਰੀ ਝੰਡੀ ਵਿਖਾ ਕੇ ਕੀਤਾ ਰਵਾਨਾ
Next articleਪੰਜਾਬ ਸਮੇਤ ਦੇਸ਼ ਦੇ 12 ਸੂਬਿਆਂ ‘ਤੇ ਕਰਜ਼ੇ ਦਾ ਭਾਰੀ ਬੋਝ

LEAVE A REPLY

Please enter your comment!
Please enter your name here