Home Desh ਅਦਾਕਾਰਾ ਨੂੰ ਸੁਪਰੀਮ ਕੋਰਟ ਤੋਂ ਰਾਹਤ

ਅਦਾਕਾਰਾ ਨੂੰ ਸੁਪਰੀਮ ਕੋਰਟ ਤੋਂ ਰਾਹਤ

56
0

ਸੁਪਰੀਮ ਕੋਰਟ ਨੇ ਐਤਵਾਰ ਨੂੰ ਉਸ ਮਾਮਲੇ ਵਿਚ ਬਾਲੀਵੁੱਡ ਅਭਿਨੇਤਰੀ ਅਤੇ ਸਾਬਕਾ ਸੰਸਦ ਮੈਂਬਰ ਜਯਾ ਪ੍ਰਦਾ ਦੀ ਸਜ਼ਾ ’ਤੇ ਰੋਕ ਲਾ ਦਿੱਤੀ, ਜਿਸ ਵਿਚ ਉਨ੍ਹਾਂ ਦੀ ਮਲਕੀਅਤ ਵਾਲੇ ਇਕ ਸਿਨੇਮਾ ਥਿਏਟਰ ਦੇ ਕਰਮਚਾਰੀਆਂ ਦਾ 18 ਸਾਲਾਂ ਤੋਂ ਵਧ ਸਮੇਂ ਤੋਂ ਕਰਮਚਾਰੀ ਰਾਜ ਬੀਮਾ ਨਿਗਮ (ਈ. ਐੱਸ. ਆਈ. ਸੀ.) ਦਾ ਬਕਾਇਆ ਭੁਗਤਾਨ ਨਾ ਕਰਨ ’ਤੇ 6 ਮਹੀਨਿਆਂ ਦੀ ਸਾਧਾਰਨ ਕੈਦ ਦੀ ਸਜ਼ਾ ਸੁਣਾਈ ਗਈ ਸੀ।

ਜਸਟਿਸ ਅਭੈ ਐੱਸ. ਓਕਾ ਅਤੇ ਜਸਟਿਸ ਪੰਕਜ ਮਿਥਲ ਦੀ ਬੈਂਚ ਨੇ ਜਯਾ ਪ੍ਰਦਾ ਵਲੋਂ ਦਾਇਰ ਅਪੀਲ ’ਤੇ ਈ. ਐੱਸ. ਆਈ. ਸੀ. ਨੂੰ ਨੋਟਿਸ ਜਾਰੀ ਕੀਤਾ। ਜਯਾ ਪ੍ਰਦਾ ਵਲੋਂ ਪੇਸ਼ ਸੀਨੀਅਰ ਵਕੀਲ ਸੋਨੀਆ ਮਾਥੁਰ ਨੇ ਦਾਅਵਾ ਕੀਤਾ ਕਿ ਚੇਨਈ ਦੀ ਹੇਠਲੀ ਅਦਾਲਤ ਵਲੋਂ ਪਾਸ ਦੋਸ਼ਸਿੱਧੀ ਹੁਕਮ ਵਿਚ ਖਾਮੀਆਂ ਹਨ।

ਚੇਨਈ ਦੀ ਅਦਾਲਤ ਨੇ ਸੁਣਾਈ ਸੀ 6 ਮਹੀਨੇ ਦੀ ਸਜ਼ਾ

ਚੇਨਈ ਦੀ ਅਦਾਲਤ ਨੇ 6 ਮਹੀਨੇ ਦੀ ਸਜ਼ਾ ਦੇ ਨਾਲ 5, 000 ਦਾ ਜੁਰਮਾਨਾ ਵੀ ਲਾਇਆ ਗਿਆ ਸੀ। ਚੇਨਈ ਦੇ ਰਾਇਪੇਟਾ ‘ਚ ਉਸ ਦੀ ਮਲਕੀਅਤ ਵਾਲੇ ਇਕ ਫ਼ਿਲਮ ਥੀਏਟਰ ਦੇ ਮੁਲਾਜ਼ਮਾਂ ਵੱਲੋਂ ਦਾਇਰ ਇਕ ਪਟੀਸ਼ਨ ਦੇ ਸਬੰਧ ‘ਚ ਉਸ ਨੂੰ ਜੁਰਮਾਨਾ ਵੀ ਲਗਾਇਆ ਗਿਆ ਸੀ। ਸਿਨੇਮਾ ਹਾਲ ਰਾਮ ਕੁਮਾਰ ਤੇ ਰਾਜਾ ਬਾਬੂ ਚਲਾਉਂਦੇ ਹਨ। ਸਮੱਸਿਆ ਉਦੋਂ ਸ਼ੁਰੂ ਹੋਈ ਜਦੋਂ ਪ੍ਰਬੰਧਕ ਥੀਏਟਰ ਵਰਕਰਾਂ ਨੂੰ ਈ. ਐੱਸ. ਆਈ. ਅਦਾ ਕਰਨ ‘ਚ ਅਸਫਲ ਰਹੇ ਅਤੇ ਉਨ੍ਹਾਂ ਨੇ ਅਦਾਲਤ ਦਾ ਰੁਖ਼ ਕੀਤਾ। ਬਾਅਦ ‘ਚ ਅਦਾਕਾਰਾ ਨੇ ਸਟਾਫ ਨੂੰ ਪੂਰੀ ਰਕਮ ਅਦਾ ਕਰਨ ਦਾ ਵਾਅਦਾ ਕੀਤਾ।

ਕੀ ਹੈ ਪੂਰਾ ਮਾਮਲਾ ?

ਦਰਅਸਲ, ਅਦਾਕਾਰਾ ਜਯਾ ਪ੍ਰਦਾ ਚੇਨਈ ‘ਚ ਇੱਕ ਥੀਏਟਰ ਚਲਾਉਂਦੀ ਸੀ, ਜਿਸ ਨੂੰ ਉਨ੍ਹਾਂ ਨੇ ਬਾਅਦ ‘ਚ ਬੰਦ ਕਰ ਦਿੱਤਾ ਸੀ। ਥੀਏਟਰ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਜਯਾ ਪ੍ਰਦਾ ਖ਼ਿਲਾਫ਼ ਆਵਾਜ਼ ਉਠਾਈ ਅਤੇ ਉਨ੍ਹਾਂ ‘ਤੇ ਤਨਖਾਹ ਅਤੇ ਈ. ਐੱਸ. ਆਈ ਦੇ ਪੈਸੇ ਨਾ ਦੇਣ ਦਾ ਦੋਸ਼ ਲਗਾਇਆ। ਉਨ੍ਹਾਂ ਦਾ ਦੋਸ਼ ਸੀ ਕਿ ਸਰਕਾਰੀ ਬੀਮਾ ਨਿਗਮ ਨੂੰ ਈ. ਐੱਸ. ਆਈ ਦੇ ਪੈਸੇ ਨਹੀਂ ਦਿੱਤੇ ਗਏ।

Previous articleਸੰਸਦ ਦੀ ਸੁਰੱਖਿਆ ’ਚ ਉੱਚ ਪੱਧਰੀ ਜਾਂਚ ਦੀ ਲੋੜ: ਸੁਸ਼ੀਲ ਰਿੰਕੂ
Next articleਅਮਿਤ ਸ਼ਾਹ ਦਾ ਕੈਨੇਡਾ ਨੂੰ ਸਵਾਲ

LEAVE A REPLY

Please enter your comment!
Please enter your name here