ਦਿੱਲੀ ਸਰਕਾਰ ਨੇ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਵਿੱਚ ਵਿਧਾਇਕ ਫੰਡ ਵਧਾਉਣ ਦਾ ਫੈਸਲਾ ਲਿਆ ਹੈ। ਸਰਕਾਰ ਨੇ ਵਿਧਾਇਕ ਫੰਡ 4 ਕਰੋੜ ਰੁਪਏ ਤੋਂ ਵਧਾ ਕੇ 7 ਕਰੋੜ ਰੁਪਏ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਇਸ ਦੀ ਮੰਗ ਪੰਜਾਬ ਵਿੱਚ ਵੀ ਹੋਣ ਲੱਗ ਗਈ ਹੈ। ਇਸ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਵੀ ਕਾਂਗਰਸ ਦੇ ਵਿਧਾਇਕ ਨੇ ਮੰਗ ਕੀਤੀ ਹੈ।
ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਟਵੀਡ ਕਰਦਿਆਂ ਕਿਹਾ, ਦਿੱਲੀ ਵਿੱਚ ਇਹ ਕੀਤਾ, ਪੰਜਾਬ ਵਿੱਚ ਵੀ ਕਰਾਂਗੇ” ਹਰ ਗੱਲ ਤੇ ਇਹ ਦਾਅਵਾ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਜੀ, ਪੰਜਾਬ ਵਿੱਚ ਵੀ ਹਰ ਵਿਧਾਇਕ ਲਈ MLALAD ਫੰਡ ਜਾਰੀ ਕਰਨ ਦਾ ਸਮਾਂ ਆ ਗਿਆ ਹੈ।
“ਦਿੱਲੀ ਵਿੱਚ ਇਹ ਕੀਤਾ, ਪੰਜਾਬ ਵਿੱਚ ਵੀ ਕਰਾਂਗੇ” ਹਰ ਗੱਲ ਤੇ ਇਹ ਦਾਅਵਾ ਕਰਨ ਵਾਲੇ ਮੁੱਖ ਮੰਤਰੀ @BhagwantMann ਜੀ, ਪੰਜਾਬ ਵਿੱਚ ਵੀ ਹਰ ਵਿਧਾਇਕ ਲਈ MLALAD ਫੰਡ ਜ਼ਾਰੀ ਕਰਨ ਦਾ ਸਮਾਂ ਆ ਗਿਆ ਹੈ।
ਦਿੱਲੀ ਵਿੱਚ ਹਰ ਵਿਧਾਇਕ ਨੂੰ 4 ਕਰੋੜ ਫੰਡ ਹਲਕੇ ਵਿੱਚ ਵਿਕਾਸ ਕਾਰਜਾਂ ਲਈ ਦਿੱਤਾ ਜਾਂਦਾ ਸੀ ਜੋ ਕੱਲ੍ਹ ਤੁਹਾਡੀ ਪਾਰਟੀ ਨੇ 7 ਕਰੋੜ ਕਰ… pic.twitter.com/oxGec3jPIh
— Pargat Singh (@PargatSOfficial) December 16, 2023
ਦਿੱਲੀ ਵਿੱਚ ਹਰ ਵਿਧਾਇਕ ਨੂੰ 4 ਕਰੋੜ ਫੰਡ ਹਲਕੇ ਵਿੱਚ ਵਿਕਾਸ ਕਾਰਜਾਂ ਲਈ ਦਿੱਤਾ ਜਾਂਦਾ ਸੀ ਜੋ ਕੱਲ੍ਹ ਤੁਹਾਡੀ ਪਾਰਟੀ ਨੇ 7 ਕਰੋੜ ਕਰ ਦਿੱਤਾ ਹੈ। ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਕੱਲ੍ਹ ਦੀ ਰੈਲੀ ਤੋਂ ਇਸ ਦਾ ਐਲਾਨ ਕਰੇ, ਅਸੀਂ ਸਵਾਗਤ ਕਰਾਂਗੇ।