Home Crime ਪਰਮਜੀਤ ਸਿੰਘ ਉਰਫ ਢਾਡੀ ਨੂੰ ਪੁਲਸ ਨੇ ਕੀਤਾ ਰਿਹਾਅ

ਪਰਮਜੀਤ ਸਿੰਘ ਉਰਫ ਢਾਡੀ ਨੂੰ ਪੁਲਸ ਨੇ ਕੀਤਾ ਰਿਹਾਅ

109
0

ਅੰਮ੍ਰਿਤਸਰ : ਬੀਤੇ ਦਿਨੀਂ ਅੰਮ੍ਰਿਤਸਰ ਏਅਰ ਪੋਰਟ ਤੋਂ ਗ੍ਰਿਫ਼ਤਾਰ ਕੀਤੇ ਗਏ ਯੂ. ਕੇ. ਦੇ ਵਾਸੀ ਪਰਮਜੀਤ ਸਿੰਘ ਉਰਫ ਢਾਡੀ ਨੂੰ ਪੁਲਸ ਨੇ ਰਿਹਾਅ ਕਰ ਦਿੱਤਾ ਹੈ। ਪੁਲਸ ਵੱਲੋਂ ਇਸ ਕੇਸ ਨੂੰ ਗਲਤ ਪਛਾਣ ਦਾ ਮਾਮਲਾ ਦੱਸਿਆ ਜਾ ਰਿਹਾ। ਉਸ ਨੂੰ 5 ਦਸੰਬਰ ਨੂੰ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਤੋਂ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੀ ਪੁਲਸ ਨੇ ਉਸ ਸਮੇਂ ਗ੍ਰਿਫ਼ਤਾਰ ਕੀਤਾ ਸੀ ਜਦੋਂ ਉਹ ਯੂ. ਕੇ. ਵਾਪਸ ਜਾ ਰਿਹਾ ਸੀ। ਉਸ ’ਤੇ ਪਾਕਿਸਤਾਨ ਵਿਚ ਰਹਿੰਦੇ ਲਖਬੀਰ ਸਿੰਘ ਰੋਡੇ ਨਾਲ ਸਬੰਧ ਹੋਣ ਸਣੇ ਕਈ ਹੋਰ ਦੋਸ਼ ਲਾਏ ਗਏ ਸਨ।

ਰਿਹਾਅ ਹੋਣ ਮਗਰੋਂ ਪਰਮਜੀਤ ਸਿੰਘ ਨੇ ਕਿਹਾ ਕਿ ਇਹ ਗਲਤ ਪਛਾਣ ਦਾ ਮਾਮਲਾ ਸੀ। ਉਸ ਨੇ ਕਿਹਾ ਕਿ ਉਹ ਪਾਕਿਸਤਾਨ ਵਿਚ ਲਖਬੀਰ ਸਿੰਘ ਰੋਡੇ ਨੂੰ ਉਸ ਵੇਲੇ ਮਿਲਿਆ ਸੀ ਜਦੋਂ ਪਾਕਿਸਤਾਨ ਵਿਚ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਮੱਥਾ ਟੇਕਣ ਲਈ ਗਿਆ ਸੀ। ਉਸ ਨੇ ਦੱਸਿਆ ਕਿ ਉਹ ਜਲੰਧਰ ਨੇੜੇ ਆਪਣੇ ਜੱਦੀ ਪਿੰਡ ਵਿਚ ਜ਼ਮੀਨ ਜਾਇਦਾਦ ਦੀ ਦੇਖਭਾਲ ਲਈ ਅਕਸਰ ਆਉਂਦਾ ਰਹਿੰਦਾ ਹੈ। ਨਾਂ ਬਦਲਣ ਬਾਰੇ ਉਸ ਨੇ ਦੱਸਿਆ ਕਿ ਪੰਜਾਬ ਸਿੰਘ ਦੇ ਨਾਂ ’ਤੇ ਉਸ ਕੋਲ ਕਾਨੂੰਨੀ ਪਾਸਪੋਰਟ ਹੈ ਅਤੇ ਉਹ ਪਿਛਲੇ ਇਕ ਦਹਾਕੇ ਤੋਂ ਇਸੇ ਪਾਸਪੋਰਟ ’ਤੇ ਹੀ ਆ ਜਾ ਰਿਹਾ ਹੈ।

Previous articleਮਹਾਦੇਵ ਨੂੰ ਲੈ ਕੇ ਹੋਇਆ ਵੱਡਾ ਖ਼ੁਲਾਸਾ
Next articleਅਯੁੱਧਿਆ ‘ਚ ਮੂਰਤੀ ਸਥਾਪਨਾ ਤੋਂ ਬਾਅਦ ਲਗਾਤਾਰ 48 ਦਿਨਾਂ ਤੱਕ ਚੱਲਣਗੇ ਭਜਨ-ਕੀਰਤਨ

LEAVE A REPLY

Please enter your comment!
Please enter your name here