Home Desh WhatsApp ਯੂਜ਼ਰਜ਼ ਹੁਣ ਇੰਸਟਾਗ੍ਰਾਮ ‘ਤੇ ਸ਼ੇਅਰ ਕਰ ਸਕਣਗੇ ਸਟੇਟਸ

WhatsApp ਯੂਜ਼ਰਜ਼ ਹੁਣ ਇੰਸਟਾਗ੍ਰਾਮ ‘ਤੇ ਸ਼ੇਅਰ ਕਰ ਸਕਣਗੇ ਸਟੇਟਸ

75
0

ਵਟਸਐਪ ਯੂਜ਼ਰਜ਼ ਲਈ ਇਕ ਚੰਗੀ ਖ਼ਬਰ ਹੈ। ਵਟਸਐਪ ਯੂਜ਼ਰਜ਼ ਹੁਣ ਆਪਣੇ ਸਟੇਟਸ ਨੂੰ ਇੰਸਟਾਗ੍ਰਾਮ ‘ਤੇ ਵੀ ਸ਼ੇਅਰ ਕਰ ਸਕਣਗੇ। ਜਲਦੀ ਹੀ ਇਸਦੀ ਪਬਲਿਕ ਅਪਡੇਟ ਜਾਰੀ ਹੋਣ ਵਾਲੀ ਹੈ। ਵਟਸਐਪ ਇਸ ਨਵੇਂ ਫੀਚਰ ਦੀ ਟੈਸਟਿੰਗ ਬੀਟਾ ਵਰਜ਼ਨ ‘ਤੇ ਕਰ ਰਿਹਾ ਹੈ। ਦੱਸ ਦੇਈਏ ਕਿ ਫਿਲਹਾਲ ਵਟਸਐਪ ਸਟੇਟਸ ਨੂੰ ਫੇਸਬੁੱਕ ‘ਤੇ ਸ਼ੇਅਰ ਕੀਤਾ ਜਾ ਸਕਦਾ ਹੈ।

ਵਟਸਐਪ ਦੇ ਫੀਚਰ ਨੂੰ ਟ੍ਰੈਕ ਕਰਨ ਵਾਲੀ ਸਾਈਟ WABetaInfo ਨੇ ਇਸ ਨਵੇਂ ਫੀਚਰ ਦੀ ਜਾਣਕਾਰੀ ਦਿੱਤੀ ਹੈ। ਇੰਸਟਾਗ੍ਰਾਮ ‘ਤੇ ਸਟੇਟਸ ਸ਼ੇਅਰ ਫੀਚਰ ਨੂੰ ਐਂਡਰਾਇਡ ਦੇ ਬੀਟਾ ਵਰਜ਼ਨ 2.23.25.20 ‘ਤੇ ਦੇਖਿਆ ਜਾ ਸਕਦਾ ਹੈ। ਇਸਦੀ ਟੈਸਟਿੰਗ ਲੰਬੇ ਸਮੇਂ ਤੋਂ ਚੱਲ ਰਹੀ ਹੈ। ਜਲਦੀ ਹੀ ਪਬਲਿਕ ਅਪਡੇਟ ਜਾਰੀ ਹੋਵੇਗੀ। ਇਸ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਵਟਸਐਪ, ਇੰਸਟਾਗ੍ਰਾਮ ਅਤੇ ਫੇਸਬੁੱਕ ਆਪਸ ‘ਚ ਲਿੰਕ ਹੋ ਜਾਣਗੇ। ਇਕ ਹੀ ਐਪ ਤੋਂ ਤਿੰਨੋਂ ਪਲੇਟਫਾਰਮਾਂ ‘ਤੇ ਸਟੇਟਸ ਸ਼ੇਅਰ ਕੀਤਾ ਜਾ ਸਕੇਗਾ। ਹਾਲਾਂਕਿ, ਇਹ ਡਿਫਾਲਟ ਰੂਪ ਨਾਲ ਨਹੀਂ ਹੋਵੇਗਾ, ਯੂਜ਼ਰਜ਼ ਕੋਲ ਇਸਦਾ ਕੰਟਰੋਲ ਹੋਵੇਗਾ।

ਵਟਸਐਪ ਇਕ ਹੋਰ ਫੀਚਰ ‘ਤੇ ਕੰਮ ਕਰ ਰਿਹਾ ਹੈ ਜਿਸਦੇ ਆਉਣ ਤੋਂ ਬਾਅਦ ਇਸਦਾ ਮੁਕਾਬਲਾ ਟੈਲੀਗ੍ਰਾਮ ਨਾਲ ਹੋਵੇਗਾ। ਹੁਣ ਕੰਪਨੀ ਯੂਜ਼ਰ ਨੇਮ ‘ਤੇ ਕੰਮ ਕਰ ਰਹੀ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਵਟਸਐਪ ‘ਚ ਕਿਸੇ ਯੂਜ਼ਰ ਨੂੰ ਉਸਦੇ ਯੂਜ਼ਰ ਨੇਮ ਰਾਹੀਂ ਸਰਚ ਕੀਤਾ ਜਾ ਸਕੇਗਾ। ਇਹ ਠੀਕ ਉਸੇ ਤਰ੍ਹਾਂ ਹੋਵੇਗਾ ਜਿਵੇਂ ਟੈਲੀਗ੍ਰਾਮ ਐਪ ‘ਚ ਯੂਜ਼ਰ ਨੇਮ ਹੁੰਦਾ ਹੈ। 

Previous articleਗੁਜਰਾਤ ਦਾ ਹੀਰਾ ਖੇਤਰ ਚਮਕਿਆ
Next articleਸ਼ਿਮਲਾ ਤੋਂ ਵੀ ਠੰਢਾ ਪੰਜਾਬ! 2.8 ਡਿਗਰੀ ਸੈਲਸੀਅਸ ਤੱਕ ਡਿੱਗਿਆ ਪਾਰਾ

LEAVE A REPLY

Please enter your comment!
Please enter your name here