Home latest News ‘ਆਪ’ ਵਿਧਾਇਕ ‘ਤੇ ED ਨੇ ਕੱਸਿਆ ਸ਼ਿਕੰਜਾ

‘ਆਪ’ ਵਿਧਾਇਕ ‘ਤੇ ED ਨੇ ਕੱਸਿਆ ਸ਼ਿਕੰਜਾ

51
0

ਇਨਫੋਰਸਮੈਂਟ ਡਾਇਰੈਕਟੋਰੋਟ ਵੱਲੋਂ ਆਮ ਆਦਮੀ ਪਾਰਟੀ ਦੇ ਅਮਰਗੜ੍ਹ ਹਲਕੇ ਤੋਂ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ‘ਤੇ ਸ਼ਿਕੰਜਾ ਕੱਸਿਆ ਗਿਆ ਹੈ। ਉਨ੍ਹਾਂ ਦੀ ਮੈਸਰਜ ਤਾਰਾ ਕਾਰਪੋਰੇਸ਼ਨ ਲਿਮਿਟਡ ਦੀ 35.10 ਕਰੋੜ ਰੁਪਏ ਸਣੇ ਮਾਲੇਰਕੋਟਲਾ ਵਿਖੇ ਚੱਲ ਅਚਲ ਜਾਇਦਾਦ 40.92 ਕਰੋੜ ਦੀ ਪ੍ਰਾਪਰਟੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਧੋਖਾਧੜੀ ਦੇ ਮਾਮਲੇ ਨਾਲ ਅਟੈਚ ਕਰ ਦਿੱਤੀ ਹੈ।

ਜਾਂਚ ਵਿਚ ਸਾਹਮਣੇ ਆਇਆ ਕਿ ‘ਆਪ’ ਵਿਧਾਇਕ ਜਸਵੰਤ ਸਿੰਘ ਨੇ ਬੈਂਕ ਤੋਂ ਕਰਜ਼ੇ ਦੀ ਰਕਮ ਤਾਰਾ ਕਾਰਪੋਰੇਸ਼ਨ ਲਿਮਿਟਡ ਕੰਪਨੀ ਲਈ ਕਰਜ਼ੇ ਦੇ ਤੌਰ ‘ਤੇ ਲਈ ਤੇ ਉਸ ਨੇ ਜਾਅਲੀ ਫਰਮਾ ਵਿੱਚ ਲੋਨ ਦਾ ਪੈਸਾ ਪਾ ਦਿੱਤਾ ਅਤੇ ਬਾਅਦ ਵਿੱਚ ਉਕਤ ਲੋਨ ਦਾ ਪੈਸਾ ਹੈਲਥ ਫੂਡ ਲਿਮਿਟਡ ਦੀ ਇੱਕ ਹੋਰ ਕੰਪਨੀ ਵਿੱਚ ਪਾ ਦਿੱਤਾ ਸੀ।

ਈਡੀ ਨੇ ਦੋਸ਼ ਲਗਾਇਆ ਕਿ ਤਾਰਾ ਹੈਲਥ ਫੂਡ ਲਿਮਟਿਡ ਨੇ ਪ੍ਰਾਪਤ ਰਕਮ ਦਾ ਇਸਤੇਮਾਲ ਉਨ੍ਹਾਂ ਉਦੇਸ਼ਾਂ ਤੋਂ ਇਲਾਵਾ ਹੋਰ ਕੰਮਾਂ ਲਈ ਕੀਤਾ ਸੀ ਜਿਨ੍ਹਾਂ ਲਈ ਕਰ਼ਾ ਲਿਆ ਗਿਆ ਸੀ। 3.12 ਕਰੋੜ ਰੁਪਏ ਦੀ ਰਕਮ ਵਿਧਾਇਕ ਮਾਜਰਾ ਦੇ ਨਿੱਜੀ ਖਾਤਿਆਂ ਵਿਚ ਟਰਾਂਸਫਰ ਕੀਤੀ ਗਈ ਸੀ। ਇਸ ਤੋਂ ਇਲਾਵਾ 33.99 ਕਰੋੜ ਰੁਪਏ ਮੈਸਰਸ ਤਾਰਾ ਹੈਲਥ ਫੂਡ ਲਿਮਿਟਡ ਨੂੰ ਦਿੱਤੇ ਗਏ ਸਨ।

ਦੱਸ ਦੇਈਏ ਕਿ ਪੰਜਾਬ ਦੇ ਅਮਰਗੜ੍ਹ ਵਿਧਾਨ ਸਭਾ ਖੇਤਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਈਡੀ ਨੇ ਨਵੰਬਰ ਦੀ ਸ਼ੁਰੂਆਤ ਵਿਚ ਇਸ ਮਾਮਲੇ ਦੇ ਸਿਲਸਿਲੇ ਵਿਚ ਗ੍ਰਿਫਤਾਰ ਕੀਤਾ ਸੀ। ਮਨੀ ਲਾਂਡਰਿੰਗ ਦਾ ਮਾਮਲਾ 40.92 ਕਰੋੜ ਰੁਪਏ ਦੀ ਕਥਿਤ ਬੈਂਕ ਲੋਨ ਧੋਖਾਧੜੀ ਨਾਲ ਸਬੰਧਤ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ FIR ਨਾਲ ਜੁੜਿਆ ਹੋਇਆ ਹੈ।

Previous articleਠੰਡ ਦੇ ਮੱਦੇਨਜ਼ਰ 1 ਤੋਂ 15 ਜਨਵਰੀ ਤੱਕ ਸਾਰੇ ਸਰਕਾਰੀ-ਪ੍ਰਾਈਵੇਟ ਸਕੂਲ ਰਹਿਣਗੇ ਬੰਦ
Next articleਕੇਜਰੀਵਾਲ ਨੂੰ ਤੀਜੀ ਵਾਰ ਮਿਲਿਆ ਸੰਮਨ

LEAVE A REPLY

Please enter your comment!
Please enter your name here