Home latest News ਮੋਹਾਲੀ ‘ਚ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਅਲਰਟ ‘ਤੇ ਪ੍ਰਸ਼ਾਸਨ

ਮੋਹਾਲੀ ‘ਚ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਅਲਰਟ ‘ਤੇ ਪ੍ਰਸ਼ਾਸਨ

73
0

ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਵਿੱਚ ਨਵੇਂ ਸਾਲ ‘ਤੇ ਕਲੱਬਾਂ, ਹੋਟਲਾਂ, ਰੈਸਟੋਰੈਂਟਾਂ ਆਦਿ ਵਿੱਚ ਰਾਤ 1 ਵਜੇ ਤੱਕ ਹੀ ਜਸ਼ਨ ਮਨਾਏ ਜਾਣਗੇ । ਡੀਸੀ ਨੇ ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਆਦੇਸ਼ ਦਿੱਤਾ ਹੈ ਕਿ 31 ਦਸੰਬਰ ਅਤੇ 1 ਜਨਵਰੀ ਦੀ ਦਰਮਿਆਨੀ ਰਾਤ ਨੂੰ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ, ਹੋਟਲ, ਰੈਸਟੋਰੈਂਟ ਆਦਿ ਨੂੰ 1 ਵਜੇ ਬੰਦ ਹੋ ਜਾਣੇ ਚਾਹੀਦੇ ਹਨ। ਅਜਿਹਾ ਨਾ ਕਰਨ ‘ਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ । ਇਸ ਸਬੰਧੀ ਡੀਸੀ ਨੇ ਪੁਲਿਸ ਨੂੰ ਵੀ ਹਦਾਇਤਾਂ ਦਿੱਤੀਆਂ ਹਨ।

ਦਰਅਸਲ, ਡੀਸੀ ਮੋਹਾਲੀ ਵੱਲੋਂ ਇਹ ਆਦੇਸ਼ ਆਈਪੀਸੀ ਦੀ ਧਾਰਾ 144 ਦੇ ਤਹਿਤ ਜ਼ਿਲ੍ਹਾ ਮੈਜਿਸਟਰੇਟ ਦੀਆਂ ਸ਼ਕਤੀਆਂ ਦੀ ਪਾਲਣਾ ਕਰਦਿਆਂ ਹੋਏ ਦਿੱਤੇ ਗਏ ਹਨ। ਅਜਿਹੇ ਵਿੱਚ ਉਲੰਘਣਾ ਕਰਨ ਵਾਲਿਆਂ ਖਿਲਾਫ਼ ਆਈਪੀਸੀ ਦੀ ਧਾਰਾ 144 ਦੇ ਤਹਿਤ ਹੀ ਕਾਰਵਾਈ ਕੀਤੀ ਜਾਵੇਗੀ।

ਦੱਸ ਦੇਈਏ ਕਿ ਨਵੇਂ ਸਾਲ ਦੇ ਜਸ਼ਨਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਪੂਰੇ ਸ਼ਹਿਰ ਵਿੱਚ ਨਾਕਾਬੰਦੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ। ਇਹ ਟੀਮਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਨਾਕੇ ਲਗਾਉਣਗੀਆਂ । ਉੱਥੇ ਹੀ ਪੂਰੀ ਰਾਤ ਪੁਲਿਸ ਦੇ ਨਾਕਿਆਂ ਦੀ ਮਾਨੀਟ੍ਰਿੰਗ ਕੀਤੀ ਜਾਵੇਗੀ । ਇਸ ਵਿੱਚ ਡਰਿੰਕ ਐਂਡ ਡ੍ਰਾਈਵ ਦੀ ਵੀ ਵਿਸ਼ੇਸ਼ ਰੂਪ ਨਾਲ ਜਾਂਚ ਕੀਤੀ ਜਾਵੇਗੀ ।

Previous articleਮੁੱਖ ਮੰਤਰੀ ਭਗਵੰਤ ਮਾਨ ਦੇ ਮੁੱਖ ਸਕੱਤਰ ਵਜੋਂ ਇਸ ਵੱਡੇ ਅਧਿਕਾਰੀ ਨੂੰ ਕੀਤਾ ਗਿਆ ਤਾਇਨਾਤ
Next articleਭਾਰਤ-ਪਾਕਿ ਦੇ 4 ਨੌਜਵਾਨਾਂ ਲਈ ‘ਫਰਿਸ਼ਤਾ’ ਬਣੇ ਡਾ. ਓਬਰਾਏੇ

LEAVE A REPLY

Please enter your comment!
Please enter your name here