Home Desh ਰਾਮਲੱਲਾ ਦੇ ਦਰਸ਼ਨਾਂ ਲਈ ਮੁੰਬਈ ਤੋਂ ਅਯੁੱਧਿਆ ਪੈਦਲ ਯਾਤਰਾ ‘ਤੇ ਨਿਕਲੀ ਮੁਸਲਿਮ...

ਰਾਮਲੱਲਾ ਦੇ ਦਰਸ਼ਨਾਂ ਲਈ ਮੁੰਬਈ ਤੋਂ ਅਯੁੱਧਿਆ ਪੈਦਲ ਯਾਤਰਾ ‘ਤੇ ਨਿਕਲੀ ਮੁਸਲਿਮ ਕੁੜੀ!

56
0

ਰਾਮ ਸਾਰਿਆਂ ਦੇ ਹਨ ਤੇ ਉਹ ਧਰਮ ਤੇ ਮਜ਼ਹਬ ਦੀਆਂ ਦੀਵਾਰਾਂ ਤੋਂ ਉਪਰ ਹਨ। ਇਸ ਨੂੰ ਸਾਬਤ ਕਰ ਦਿੱਤਾ ਹੈ ਮੁੰਬਈ ਦੀ ਸ਼ਬਨਮ ਨੇ, ਜੋ ਰਾਮ ਲੱਲਾ ਦੇ ਦਰਸ਼ਨਾਂ ਲਈ ਮੁੰਬਈ ਤੋਂ ਪੈਦਲ 1425 ਕਿਲੋਮੀਟਰ ਦਾ ਸਫਰ ਤੈਅ ਕਰਨ ਨਿਕਲ ਪਈ ਹੈ। ਉਸ ਦਾ ਮੁਸਲਮਾਨ ਹੋਣਾ ਉਸ ਦੀ ਸ਼ਰਧਾ ਦੇ ਰਾਹ ਵਿਚ ਰੁਕਾਵਟ ਨਹੀਂ ਬਣ ਸਕਿਆ। ਇਸੇ ਕਰ ਕੇ ਸ਼ਬਨਮ ਨੇ ਕਠਮੁੱਲ੍ਪੇਨ ਦਾ ਲਬਾਦਾ ਪਹਿਨੇਂ ਕਈਆਂ ਨੂੰ ਨਵੀਂ ਰਾਹ ਵਿਖਾਈ ਹੈ। ਫਿਲਹਾਲ ਸ਼ਬਨਮ ਰੋਜ਼ਾਨਾ 25-30 ਕਿਲੋਮੀਟਰ ਦਾ ਸਫਰ ਤੈਅ ਕਰਕੇ ਮੱਧ ਪ੍ਰਦੇਸ਼ ਦੇ ਸਿੰਧਵਾ ਪਹੁੰਚੀ ਹੈ।

ਸ਼ਬਨਮ ਨੇ 21 ਦਸੰਬਰ ਨੂੰ ਆਪਣਾ ਸਫਰ ਸ਼ੁਰੂ ਕੀਤਾ ਸੀ। ਉਸ ਦੇ ਨਾਲ ਉਸ ਦੇ ਸਾਥੀ ਰਮਨ ਰਾਜ ਸ਼ਰਮਾ ਅਤੇ ਵਿਨੀਤ ਪਾਂਡੇ ਵੀ ਹਨ, ਜੋ ਇਕੱਠੇ ਪੈਦਲ ਚੱਲ ਹਨ। ਸ਼ਬਨਮ ਦੀ ਯਾਤਰਾ ਨੂੰ ਜੋ ਚੀਜ਼ ਬੇਮਿਸਾਲ ਬਣਾਉਂਦੀ ਹੈ ਉਹ ਉਸ ਦੀ ਮੁਸਲਿਮ ਪਛਾਣ ਦੇ ਬਾਵਜੂਦ ਭਗਵਾਨ ਰਾਮ ਪ੍ਰਤੀ ਉਸ ਦੀ ਅਟੁੱਟ ਭਗਤੀ ਹੈ। ਸ਼ਬਨਮ ਮਾਣ ਨਾਲ ਕਹਿੰਦੀ ਹੈ ਕਿ ਰਾਮ ਦੀ ਪੂਜਾ ਕਰਨ ਲਈ ਕਿਸੇ ਨੂੰ ਹਿੰਦੂ ਹੋਣ ਦੀ ਲੋੜ ਨਹੀਂ ਹੈ, ਇੱਕ ਚੰਗਾ ਇਨਸਾਨ ਹੋਣਾ ਮਾਇਨੇ ਰਖਦਾ ਹੈ, ਫਿਲਹਾਲ ਉਹ ਕਰੀਬ ਅੱਧੀ ਯਾਤਰਾ ਪੂਰੀ ਕਰ ਚੁੱਕੀ ਹੈ।

ਲੰਬੀ ਯਾਤਰਾ ਤੋਂ ਥਕਾਵਟ ਦੇ ਬਾਵਜੂਦ ਤਿੰਨਾਂ ਦਾ ਕਹਿਣਾ ਹੈ ਕਿ ਰਾਮ ਪ੍ਰਤੀ ਉਨ੍ਹਾਂ ਦੀ ਸ਼ਰਧਾ ਉਨ੍ਹਾਂ ਨੂੰ ਪ੍ਰੇਰਿਤ ਕਰਦੀ ਹੈ। ਇਹ ਤਿੰਨੋਂ ਪਹਿਲਾਂ ਹੀ ਸੋਸ਼ਲ ਮੀਡੀਆ ਸਟਾਰ ਬਣ ਚੁੱਕੇ ਹਨ ਅਤੇ ਉਨ੍ਹਾਂ ਨੂੰ ਮਿਲਣ ਵਾਲੇ ਕਈ ਲੋਕ ਆਪਣੀਆਂ ਕਹਾਣੀਆਂ ਅਤੇ ਤਸਵੀਰਾਂ ਸ਼ੇਅਰ ਕਰ ਰਹੇ ਹਨ।

ਯਾਤਰਾ ਦੇ ਪਿੱਛੇ ਦੀ ਪ੍ਰੇਰਨਾ ਬਾਰੇ ਪੁੱਛੇ ਜਾਣ ‘ਤੇ ਸ਼ਬਨਮ ਕਹਿੰਦੀ ਹੈ, “ਭਗਵਾਨ ਰਾਮ ਹਰ ਕਿਸੇ ਦਾ ਹੈ, ਭਾਵੇਂ ਉਹ ਜਾਤ ਜਾਂ ਧਰਮ ਦਾ ਕੋਈ ਫਰਕ ਨਹੀਂ ਪੈਂਦਾ।” ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਸ਼ਬਨਮ ਨੇ ਕਿਹਾ ਕਿ ਉਹ ਇਸ ਗਲਤ ਧਾਰਨਾ ਨੂੰ ਚੁਣੌਤੀ ਦੇਣ ਦਾ ਵੀ ਟੀਚਾ ਰੱਖਦੇ ਹਨ ਕਿ ਸਿਰਫ ਮੁੰਡੇ ਹੀ ਅਜਿਹੀਆਂ ਮੁਸ਼ਕਲ ਯਾਤਰਾਵਾਂ ਕਰ ਸਕਦੇ ਹਨ। ਸ਼ਬਨਮ ਦੀ ਇਸ ਨੇਕ ਯਾਤਰਾ ਵਿੱਚ ਪੁਲਿਸ ਨੇ ਨਾ ਸਿਰਫ਼ ਉਸਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਹੈ ਬਲਕਿ ਉਸ ਦੇ ਖਾਣ-ਪੀਣ ਅਤੇ ਰਿਹਾਇਸ਼ ਦਾ ਪ੍ਰਬੰਧ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ।

ਸ਼ਬਨਮ ਦੇ ਇਸ ਸਫ਼ਰ ਵਿੱਚ ਰੁਕਾਵਟਾਂ ਵੀ ਆਈਆਂ। ਪੁਲਿਸ ਨੇ ਮਹਾਰਾਸ਼ਟਰ ਦੇ ਸੰਵੇਦਨਸ਼ੀਲ ਖੇਤਰਾਂ ਵਿੱਚੋਂ ਲੰਘਦੇ ਹੋਏ ਉਸ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਅਤੇ ਉਸ ਨੂੰ ਕੁਝ ਮੁਸ਼ਕਲ ਹਾਲਾਤਾਂ ਵਿੱਚੋਂ ਕੱਢਣ ਵਿੱਚ ਮਦਦ ਵੀ ਕੀਤੀ। ਸੋਸ਼ਲ ਮੀਡੀਆ ‘ਤੇ ਕੁਝ ਨਫ਼ਰਤ ਭਰੀਆਂ ਟਿੱਪਣੀਆਂ ਦੇ ਬਾਵਜੂਦ, ਸ਼ਬਨਮ ਨਾ ਸਿਰਫ ਆਪਣੀ ਯਾਤਰਾ ਵਿਚ ਅਡੋਲ ਰਹੀ, ਬਲਕਿ ਅਯੁੱਧਿਆ ਪਹੁੰਚਣ ਲਈ ਵੀ ਉਤਸ਼ਾਹਿਤ ਹੈ।

ਉਹ ਮੰਨਦੀ ਹੈ ਕਿ ਨਕਾਰਾਤਮਕ ਟਿੱਪਣੀਆਂ ਕੀਤੀਆਂ ਗਈਆਂ ਹਨ, ਪਰ ਉਸ ਦਾ ਹੌਂਸਲਾ ਉੱਚਾ ਹੈ। ਉਹ ਸਕਾਰਫ ਪਹਿਨ ਕੇ ਅਤੇ ਹੱਥਾਂ ਵਿਚ ਭਗਵਾ ਝੰਡਾ ਫੜ ਕੇ ਲਗਾਤਾਰ ਅੱਗੇ ਵਧ ਰਹੀ ਹੈ। ਸ਼ਬਨਮ ਦਾ ਕਹਿਣਾ ਹੈ ਕਿ ਉਸ ਨੇ ਸਮਾਜ ਵਿੱਚ ਏਕਤਾ ਦੇ ਖੁਸ਼ੀ ਦੇ ਪਲਾਂ ਦਾ ਅਨੁਭਵ ਕੀਤਾ, ਜਦੋਂ ਮੁਸਲਮਾਨਾਂ ਸਮੇਤ ਬਹੁਤ ਸਾਰੇ ਲੋਕਾਂ ਨੇ ‘ਜੈ ਸ਼੍ਰੀ ਰਾਮ’ ਦੇ ਨਾਅਰਿਆਂ ਨਾਲ ਉਸਦਾ ਸਵਾਗਤ ਕੀਤਾ।

Previous articleਸ਼ੀਲ ਨਾਗੂ ਹੋਣਗੇ ਪੰਜਾਬ-ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ
Next articleਵੱਡੀ ਰਾਹਤ ਦੇਣ ਦੀ ਤਿਆਰੀ ‘ਚ ਮੋਦੀ ਸਰਕਾਰ

LEAVE A REPLY

Please enter your comment!
Please enter your name here