ਸਕੈਮਰ ਲੋਕਾਂ ਨੂੰ ਠੱਗਣ ਲਈ ਨਵੇਂ-ਨਵੇਂ ਤਰੀਕੇ ਲੱਭ ਲੈਂਦੇ ਹਨ। ਲੋਕਾਂ ਦੇ ਖਾਤਿਆਂ ਨੂੰ ਖਾਲੀ ਕਰਨ ਲਈ ਸਕੈਮਰ ਫਰਜ਼ੀ ਚਲਾਨ ਮੈਸੇਜ ਵਵੀ ਭੇਜਦੇ ਹਨ ਜਿਸ ਵਿੱਚ ਭੁਗਤਾਨ ਲਈ ਇੱਕ ਲਿੰਕ ਹੁੰਦਾ ਹੈ। ਜੇ ਤੁਸੀਂ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਹੈ ਅਤੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਸਰਕਾਰ ਵੱਲੋਂ ਚਲਾਨ ਦਾ ਮੈਸੇਜ ਮਿਲਿਆ ਹੈ, ਤਾਂ ਤੁਹਾਨੂੰ ਮੈਸੇਜ ਵਿੱਚ ਕੁਝ ਜ਼ਰੂਰੀ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਜੇ ਤੁਹਾਨੂੰ ਟ੍ਰੈਫਿਕ ਚਲਾਨ ਕੱਟਣ ਦਾ ਕੋਈ ਮੈਸੇਜ ਮਿਲਿਆ ਹੈ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਮੈਸੇਜ ਦੀਆਂ ਕੁਝ ਗੱਲਾਂ ਵੱਲ ਧਿਆਨ ਦੇਣਾ ਹੋਵੇਗਾ। ਸਭ ਤੋਂ ਪਹਿਲਾਂ ਜੇਕਰ ਮੈਸੇਜ ਵਿੱਚ ਭੁਗਤਾਨ ਲਈ ਕੋਈ ਲਿੰਕ ਹੈ, ਤਾਂ ਜਾਂਚ ਕਰੋ ਕਿ URL ਵਿੱਚ gov.in ਹੈ ਜਾਂ ਨਹੀਂ। ਜੇ ਤੁਹਾਨੂੰ URL ਵਿੱਚ gov.in ਲਿਖਿਆ ਨਜ਼ਰ ਨਹੀਂ ਆਉਂਦਾ ਤਾਂ ਸਮਝੋ ਕਿ ਮੈਸੇਜ ਫਰਜ਼ੀ ਹੈ।
ਜੇਕਰ ਤੁਸੀਂ ਇਹ ਵੀ ਦੇਖਣਾ ਚਾਹੁੰਦੇ ਹੋ ਕਿ ਤੁਹਾਡੀ ਕਾਰ, ਬਾਈਕ ਜਾਂ ਸਕੂਟਰ ਦਾ ਚਲਾਨ ਸੱਚਮੁੱਚ ਜਾਰੀ ਕੀਤਾ ਗਿਆ ਹੈ ਜਾਂ ਨਹੀਂ, ਤਾਂ ਇਸਦੇ ਲਈ ਤੁਹਾਨੂੰ ਪਹਿਲਾਂ https://echallan.parivahan.gov.in/index/accused-challan ‘ਤੇ ਜਾਣਾ ਹੋਵੇਗਾ।
ਜਿਵੇਂ ਹੀ ਤੁਸੀਂ ਇਸ ਸਰਕਾਰੀ ਸਾਈਟ ‘ਤੇ ਪਹੁੰਚਦੇ ਹੋ, ਤੁਹਾਨੂੰ ਚਲਾਨ ਦੇ ਵੇਰਵੇ ਲਿਖੇ ਹੋਏ ਦਿਖਾਈ ਦੇਣਗੇ, ਜੇਕਰ ਤੁਹਾਡੇ ਕੋਲ ਚਲਾਨ ਨੰਬਰ ਨਹੀਂ ਹੈ ਤਾਂ ਤੁਸੀਂ ਵਾਹਨ ਨੰਬਰ, ਚੈਸਿਸ ਨੰਬਰ ਜਾਂ ਇੰਜਣ ਨੰਬਰ ਦੇ ਲਾਸਟ 5 ਨੰਬਰ ਜਾਂ ਫਿਰ ਡੀਐੱਲ ਨੰਬਰ ਪਾ ਕੇ ਵੀ ਚਲਾਨ ਡਿਟੇਲਸ ਚੈੱਕ ਕਰ ਸਕਦੇ ਹੋ। ਜਾਣਕਾਰੀ ਭਰਨ ਮਗਰੋਂ ਹੇਠਾਂ ਦਿਖ ਰਹੇ Get Details ਆਪਸ਼ਨ ‘ਤੇ ਟੈਪ ਕਰੋ।
ਜੇਕਰ ਤੁਹਾਡਾ ਚਲਾਨ ਕੱਟਿਆ ਹੈ ਤਾਂ ਸੰਦੇਸ਼ ਵਿੱਚ ਦਿੱਤੇ ਲਿੰਕ ਨੂੰ ਛੱਡ ਕੇ https://echallan.parivahan.gov.in ‘ਤੇ ਜਾਓ। ਜੇ ਮੈਸੇਜ ‘ਚ ਉਹੀ ਲਿੰਕ ਆਇਆ ਹੈ ਤਾਂ ਸਹੀ ਹੈ ਪਰ ਜੇਕਰ ਮੈਸੇਜ ‘ਚ ਲਿੰਕ ਦੇ ਅਖੀਰ ‘ਚ gov.in ਨਹੀਂ ਹੈ ਤਾਂ ਚੌਕਸ ਹੋ ਜਾਓ।
ਚਲਾਨ ਭਰਨ ਲਈ, https://echallan.parivahan.gov.in ‘ਤੇ ਜਾਓ ਅਤੇ ਫਿਰ ਚਲਾਨ ਦੇ ਵੇਰਵਿਆਂ ਦੀ ਜਾਂਚ ਕਰੋ (ਉੱਪਰ ਦੱਸੇ ਗਏ ਸਟੈੱਪਸ ਨੂੰ ਫਾਲੋ ਕਰੋ)। ਵੇਰਵੇ ਸਾਹਮਣੇ ਆਉਣ ਤੋਂ ਬਾਅਦ, ਸਕਰੀਨ ‘ਤੇ ਦਿਖਾਈ ਦੇਣ ਵਾਲੇ Pay Now ਆਪਸ਼ਨ ‘ਤੇ ਟੈਪ ਕਰੋ।
ਇਸ ਤੋਂ ਬਾਅਦ ਮੋਬਾਈਲ ਨੰਬਰ ਦੀ ਪੁਸ਼ਟੀ ਕਰੋ, ਤੁਹਾਡੇ ਨੰਬਰ ‘ਤੇ OTP ਆਵੇਗਾ। OTP ਦਾਖਲ ਕਰਕੇ ਜਾਰੀ ਰੱਖੋ, ਇਸ ਤੋਂ ਬਾਅਦ ਭੁਗਤਾਨ ਲਈ ਸਟੇਟ ਈ-ਚਲਾਨ ਪੇਜ ਖੁੱਲ੍ਹ ਜਾਵੇਗਾ। ਤੁਸੀਂ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਨੈੱਟ ਬੈਂਕਿੰਗ ਰਾਹੀਂ ਚਲਾਨ ਦਾ ਭੁਗਤਾਨ ਕਰ ਸਕਦੇ ਹੋ।