Home latest News ਝਾਕੀ ਵਾਲੇ ਬਿਆਨ ‘ਤੇ CM ਮਾਨ ਦਾ ਜਾਖੜ ਨੂੰ ਚੈਲੰਜ

ਝਾਕੀ ਵਾਲੇ ਬਿਆਨ ‘ਤੇ CM ਮਾਨ ਦਾ ਜਾਖੜ ਨੂੰ ਚੈਲੰਜ

58
0

ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਬਿਆਨ ਦਿੱਤਾ ਹੈ ਕਿ ਕੇਂਦਰ ਵੱਲੋਂ 26 ਜਨਵਰੀ ਨੂੰ ਪੰਜਾਬ ਦੀ ਝਾਕੀ ਇਸ ਲਈ ਨਹੀਂ ਰੱਖੀ ਗਈ ਕਿਉਂਕਿ ਝਾਕੀ ‘ਤੇ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲੱਗੀ ਹੋਈ ਸੀ। ਇਸ ‘ਤੇ CM ਮਾਨ ਨੇ ਸੁਨੀਲ ਜਾਖੜ ਨੂੰ ਚੈਲੰਜ ਕੀਤਾ ਹੈ ਕਿ ਉਹ ਇਸ ਗੱਲ ਦਾ ਸਬੂਤ ਪੇਸ਼ ਕਰਨ ਕਿ ਝਾਕੀ ‘ਤੇ ਸਾਡੀ ਤਸਵੀਰ ਸੀ, ਮੈਂ ਸਿਆਸਤ ਛੱਡ ਦੇਵਾਂਗਾ।

ਉਨ੍ਹਾਂ ਕਿਹਾ ਕਿ ਜਾਖੜ ਸਾਹਿਬ ਨਵੇਂ-ਨਵੇਂ ਭਾਜਪਾ ਵਿਚ ਗਏ ਹਨ ਅਜੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਝੂਠ ਬੋਲਣਾ ਨਹੀਂ ਆਉਂਦਾ ਹੈ। ਉਨ੍ਹਾਂ ਕਿਹਾ ਕਿ ਮੇਰੀ ਜਾਖੜ ਸਾਹਬ ਨਾਲ ਹਮਦਰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ। ਇਸ ਤੋਂ ਪਹਿਲਾਂ ਵੀ 9 ਵਾਰ 26 ਜਨਵਰੀ ਤੇ 15 ਅਗਸਤ ਦੇ ਪ੍ਰੋਗਰਾਮ ਵਿਚ ਪੰਜਾਬ ਦੀ ਝਾਕੀ ਨੂੰ ਨਹੀਂ ਰੱਖਿਆ ਗਿਆ ਸੀ, ਫਿਰ ਉਸ ਵੇਲੇ ਜਾਖੜ ਸਾਹਿਬ ਨੇ ਵਿਰੋਧ ਕਿਉਂ ਨਹੀਂ ਕੀਤਾ ਸੀ। ਉਨ੍ਹਾਂ ਕਿਹਾ ਕਿ ਅਸੀਂ 20 ਜਨਵਰੀ ਨੂੰ ਉਹ ਝਾਕੀ ਦਿੱਲੀ ਦੀਆਂ ਸੜਕਾਂ ’ਤੇ ਕੱਢਾਂਗੇ। ਉਹ ਮਾਈ ਭਾਗੋ, ਭਗਤ ਸਿੰਘ, ਰਾਜ ਗੁਰੂ, ਸੁਖਦੇਵ ਦੀਆਂ ਕੁਰਬਾਨੀਆਂ ਨੂੰ ਸਿੱਜਦਾ ਨਹੀਂ ਕਰਨਾ ਚਾਹੁੰਦੇ।

Previous articleE-Challan ਦੇ ਫਰਾਡ SMS ਦੇ ਚੱਕਰ ‘ਚ ਨਾ ਫਸੋ!
Next articleਪੰਜਾਬ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਅਹਿਮ ਖ਼ਬਰ

LEAVE A REPLY

Please enter your comment!
Please enter your name here