Home Desh ਹਿਬਿਸਕਸ ਦੇ ਫੁੱਲ ਸਿਰਫ ਵਾਲਾਂ ਲਈ ਹੀ ਨਹੀਂ ਸਗੋਂ ਸਿਹਤ ਲਈ ਵੀ...

ਹਿਬਿਸਕਸ ਦੇ ਫੁੱਲ ਸਿਰਫ ਵਾਲਾਂ ਲਈ ਹੀ ਨਹੀਂ ਸਗੋਂ ਸਿਹਤ ਲਈ ਵੀ ਰਾਮਬਾਣ

84
0

ਅਸੀਂ ਸਾਰਿਆਂ ਨੇ ਹਿਬਿਸਕਸ (Hibiscus flowers) ਦਾ ਫੁੱਲ ਦੇਖਿਆ ਹੋਵੇਗਾ। ਇਸ ਨੂੰ ਗੁੜਹਲ ਦੇ ਫੁੱਲ ਵੀ ਕਿਹਾ ਜਾਂਦਾ ਹੈ। ਇਹ ਫੁੱਲ ਬਹੁਤ ਸਾਰੇ ਲੋਕਾਂ ਦੇ ਬਗੀਚਿਆਂ ਵਿੱਚ ਦੇਖੇ ਜਾਂਦੇ ਹਨ ਜਾਂ ਮੰਦਰਾਂ ਵਿੱਚ ਦੇਵਤਿਆਂ ਨੂੰ ਚੜ੍ਹਾਏ ਜਾਂਦੇ ਹਨ। ਬਹੁਤ ਸਾਰੇ ਲੋਕ ਇਸਨੂੰ ਜਵਾਕੁਸੁਮ ਜਾਂ ਜਾਸੂਨ ਫੁੱਲ ਦੇ ਨਾਮ ਨਾਲ ਵੀ ਜਾਣਦੇ ਹਨ। ਲਾਲ ਰੰਗ ਦਾ ਇਹ ਸੋਹਣਾ ਜਿਹਾ ਫੁੱਲ ਸਿਹਤ ਲਈ ਬਹੁਤ ਹੀ ਗੁਣਕਾਰੀ ਹੈ। ਜੀ ਹਾਂ ਹਿਬਿਸਕਸ ਦਾ ਫੁੱਲ ਵਾਲਾਂ ਲਈ ਬਹੁਤ ਲਾਹੇਮੰਦ ਹੁੰਦਾ ਹੈ। ਇਸ ਦੀ ਵਰਤੋਂ ਨਾਲ ਵਾਲਾਂ ਦੀਆਂ ਕਈ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਫੁੱਲ ਸਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹੈ। ਜੇ ਤੁਸੀਂ ਇਸ ਦੇ ਫਾਇਦਿਆਂ ਬਾਰੇ ਨਹੀਂ ਜਾਣਦੇ ਹੋ ਤਾਂ ਆਓ ਜਾਣਦੇ ਹਾਂ…

ਆਇਰਨ ਦੀ ਕਮੀ ਪੂਰੀ ਕਰਦਾ – ਹਿਬਿਸਕਸ ਦਾ ਫੁੱਲ ਸਰੀਰ ਵਿੱਚ ਅਨੀਮੀਆ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਇਸ ਵਿੱਚ ਭਰਪੂਰ ਆਇਰਨ ਪਾਇਆ ਜਾਂਦਾ ਹੈ, ਜੋ ਸਰੀਰ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ। ਅਨੀਮੀਆ ਤੋਂ ਪੀੜਤ ਲੋਕਾਂ ਨੂੰ ਹਿਬਿਸਕਸ ਦੇ ਫੁੱਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਹਿਬਿਸਕਸ ਦੇ ਫੁੱਲ ਦੇ ਅੰਦਰ ਆਇਰਨ ਹੁੰਦਾ ਹੈ, ਇਸ ਲਈ ਤੁਹਾਨੂੰ ਇਸ ਦੀਆਂ ਪੱਤੀਆਂ ਨੂੰ ਪੀਸ ਕੇ ਵਰਤੋਂ ਕਰਨੀ ਚਾਹੀਦੀ ਹੈ। ਇਸ ਨੂੰ ਪੀਸ ਕੇ ਰਸ ਕੱਢ ਲਓ ਅਤੇ ਨਿਯਮਿਤ ਰੂਪ ਨਾਲ ਸੇਵਨ ਕਰੋ।

ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇ– ਹਿਬਿਸਕਸ ਦੇ ਫੁੱਲਾਂ ਦਾ ਸੇਵਨ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ। ਇਸ ਵਿੱਚ ਅਜਿਹੇ ਗੁਣ ਹਨ ਜੋ ਹਾਈ ਬਲੱਡ ਪ੍ਰੈਸ਼ਰ ਨਾਲ ਲੜਦੇ ਹਨ। ਹਿਬਿਸਕਸ ਚਾਹ ਪੀਣ ਨਾਲ ਦਿਲ ਦੀ ਗਤੀ ਨਾਰਮਲ ਹੋ ਜਾਂਦੀ ਹੈ ਅਤੇ ਤੁਸੀਂ ਕਾਫ਼ੀ ਆਰਾਮ ਮਹਿਸੂਸ ਕਰਦੇ ਹੋ। ਜੇਕਰ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਹਿਬਿਸਕਸ ਚਾਹ ਦਾ ਸੇਵਨ ਜ਼ਰੂਰ ਕਰੋ।

ਜ਼ੁਕਾਮ ਅਤੇ ਖਾਂਸੀ ਨੂੰ ਦੂਰ ਕਰਦਾ ਹੈ– ਸਰਦੀਆਂ ਦੇ ਵਿੱਚ ਇਸ ਦੇ ਸੇਵਨ ਤੋਂ ਤੁਹਾਨੂੰ ਬਹੁਤ ਫਾਇਦੇ ਮਿਲਦੇ ਹਨ। ਹਿਬਿਸਕਸ ਦੀਆਂ ਪੱਤੀਆਂ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਇਸ ਦੇ ਸੇਵਨ ਨਾਲ ਇਮਿਊਨਿਟੀ ਮਜ਼ਬੂਤ ​​ਹੁੰਦੀ ਹੈ। ਜਿਨ੍ਹਾਂ ਲੋਕਾਂ ਨੂੰ ਜ਼ੁਕਾਮ ਅਤੇ ਖਾਂਸੀ ਹੁੰਦੀ ਹੈ ਉਨ੍ਹਾਂ ਨੂੰ ਹਿਬਿਸਕਸ ਦੇ ਫੁੱਲਾਂ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਗਲੇ ਦੀ ਖਰਾਸ਼ ਤੋਂ ਰਾਹਤ ਮਿਲਦੀ ਹੈ। ਵਿਟਾਮਿਨ ਸੀ ਦੀ ਕਮੀ ਨੂੰ ਦੂਰ ਕਰਨ ਲਈ ਤੁਹਾਨੂੰ ਹਿਬਿਸਕਸ ਦੇ ਫੁੱਲਾਂ ਦਾ ਸੇਵਨ ਕਰਨਾ ਚਾਹੀਦਾ ਹੈ।

ਕੁੱਝ ਹੋਰ ਫਾਇਦੇ
ਇਸ ਦੀ ਵਰਤੋਂ ਕਬਜ਼ ਅਤੇ ਪਾਚਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਵੀ ਕੀਤੀ ਜਾਂਦੀ ਹੈ।
ਮੂੰਹ ਦੇ ਛਾਲਿਆਂ ਤੋਂ ਛੁਟਕਾਰਾ ਪਾਉਣ ਲਈ ਹਿਬਿਸਕਸ ਦੇ ਪੱਤੇ ਚਬਾਓ। ਜਿਸ ਨਾਲ ਤੁਹਾਨੂੰ ਤੁਰੰਤ ਰਾਹਤ ਮਿਲੇਗੀ।

Previous articleਰੂਸ ਨੇ ਯੂਕਰੇਨ ‘ਤੇ ਕੀਤਾ ਸਭ ਤੋਂ ਵੱਡਾ ਹਮਲਾ
Next articleਪੰਜਾਬ ਨੂੰ ਅੱਜ ਮਿਲਣਗੀਆਂ ਦੋ ਵੰਦੇ ਭਾਰਤ ਟਰੇਨਾਂ

LEAVE A REPLY

Please enter your comment!
Please enter your name here