Home Desh ਸੂਰਤ ‘ਚ ਤਿਆਰ ਕੀਤੀ ਗਈ ਭਗਵਾਨ ਰਾਮ ਦੀ ਤਸਵੀਰ ਵਾਲੀ ਖ਼ਾਸ ਸਾੜ੍ਹੀ

ਸੂਰਤ ‘ਚ ਤਿਆਰ ਕੀਤੀ ਗਈ ਭਗਵਾਨ ਰਾਮ ਦੀ ਤਸਵੀਰ ਵਾਲੀ ਖ਼ਾਸ ਸਾੜ੍ਹੀ

70
0

ਸੂਰਤ- ਦੇਸ਼ ਵਿਚ ਕੱਪੜੇ ਦਾ ਹੱਬ ਕਹੇ ਜਾਣ ਵਾਲੇ ਗੁਜਰਾਤ ਦੇ ਸੂਰਤ ਸ਼ਹਿਰ ‘ਚ ਤਿਆਰ ਕੀਤੀ ਗਈ ਇਕ ਵਿਸ਼ੇਸ਼ ਸਾੜ੍ਹੀ ਨੂੰ 22 ਜਨਵਰੀ ਨੂੰ ਅਯੁੱਧਿਆ ‘ਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਭੇਜਿਆ ਜਾਵੇਗਾ। ਸੂਰਤ ਦੇਸ਼ ਦਾ ਮੁੱਖ ਕੱਪੜਾ ਕੇਂਦਰ ਹੈ। ਸੂਰਤ ਵਿਚ ਕੱਪੜਾ ਉਦਯੋਗ ਨਾਲ ਜੁੜੇ ਕਾਰੋਬਾਰੀ ਲਲਿਤ ਸ਼ਰਮਾ ਨੇ ਕਿਹਾ ਕਿ ਇਸ ਸਾੜ੍ਹੀ ‘ਤੇ ਭਗਵਾਨ ਰਾਮ ਅਤੇ ਅਯੁੱਧਿਆ ਮੰਦਰ ਦੀਆਂ ਤਸਵੀਰਾਂ ਉਕੇਰੀਆਂ  ਗਈਆਂ ਹਨ ਅਤੇ ਇਸ ਨੂੰ ਭਗਵਾਨ ਰਾਮ ਦੀ ਪਤਨੀ ਸੀਤਾ ਲਈ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ ਐਤਵਾਰ ਨੂੰ ਇੱਥੇ ਇਕ ਮੰਦਰ ਵਿਚ ਭੇਟ ਕੀਤਾ ਗਿਆ।

ਲਲਿਤ ਸ਼ਰਮਾ ਨੇ ਅੱਗੇ ਕਿਹਾ ਕਿ ਕਾਫੀ ਸਲਾਹ-ਮਸ਼ਵਰਾ ਕਰ ਕੇ ਸਾੜ੍ਹੀ ਤਿਆਰ ਕਰਨ ਵਾਲੇ ਕੱਪੜਾ ਕਾਰੋਬਾਰੀ ਰਾਕੇਸ਼ ਜੈਨ ਨੇ ਕਿਹਾ ਕਿ ਇਹ ਕੱਪੜਾ ਮਾਤਾ ਜਾਨਕੀ ਲਈ ਬਣਾਇਆ ਗਿਆ ਹੈ ਅਤੇ ਇਸ ਨੂੰ ਉੱਤਰ ਪ੍ਰਦੇਸ਼ ਦੇ ਅਯੁੱਧਿਆ ਸ਼ਹਿਰ ਵਿਚ ਮੰਦਰ ਲਈ ਭੇਜਿਆ ਜਾਵੇਗਾ। ਸ਼ਰਮਾ ਨੇ ਸਾੜ੍ਹੀ ਭੇਜਣ ਦੀ ਕਿਸੀ ਤਾਰੀਖ਼ ਦਾ ਜ਼ਿਕਰ ਨਹੀਂ ਕੀਤਾ ਪਰ ਕਿਹਾ ਕਿ ਇਹ 22 ਜਨਵਰੀ ਤੋਂ ਪਹਿਲਾਂ ਅਯੁੱਧਿਆ ਪਹੁੰਚ ਜਾਵੇਗੀ। ਸ਼ਰਮਾ ਨੇ ਕਿਹਾ ਕਿ ਪੂਰੀ ਦੁਨੀਆ ਵਿਚ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਭਗਵਾਨ ਰਾਮ ਦਾ ਕਈ ਸਾਲਾਂ ਬਾਅਦ ਅਯੁੱਧਿਆ ਮੰਦਰ ਵਿਚ ਅਭਿਸ਼ੇਕ ਕੀਤਾ ਜਾ ਰਿਹਾ ਹੈ। ਮਾਤਾ ਜਾਨਕੀ ਅਤੇ ਭਗਵਾਨ ਹਨੂੰਮਾਨ ਸਭ ਤੋਂ ਜ਼ਿਆਦਾ ਖੁਸ਼ ਹਨ। ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਖੁਸ਼ੀ ਸਾਂਝਾ ਕਰਦੇ ਹੋਏ ਅਸੀਂ ਇਕ ਸਾੜ੍ਹੀ ਤਿਆਰ ਕੀਤੀ ਹੈ, ਜਿਸ ‘ਤੇ ਭਗਵਾਨ ਰਾਮ ਅਤੇ ਅਯੁੱਧਿਆ ਮੰਦਰ ਦੀਆਂ ਤਸਵੀਰਾਂ ਉਕੇਰੀਆਂ ਗਈਆਂ ਹਨ। ਇਹ ਸਾੜ੍ਹੀ ਅਯੁੱਧਿਆ ਵਿਚ ਰਾਮ ਮੰਦਰ ਲਈ ਭੇਜੀ ਜਾਵੇਗੀ। ਸ਼ਰਮਾ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਈ ਬੇਨਤੀ ਮਿਲਦੀ ਹੈ ਤਾਂ ਉਹ ਭਗਵਾਨ ਰਾਮ ਦੇ ਉਨ੍ਹਾਂ ਸਾਰੇ ਮੰਦਰਾਂ ਵਿਚ ਫਰੀ ਸਾੜ੍ਹੀਆਂ ਭੇਜਣਗੇ, ਜਿੱਥੇ ਮਾਤਾ ਜਾਨਕੀ ਵੀ ਬਿਰਾਜਮਾਨ ਹਨ।

Previous articleਭਰਾ ਦੇ ਹੱਕ ‘ਚ ਖੜ੍ਹੀ ਹਰਸਿਮਰਤ ਕੌਰ ਬਾਦਲ
Next articleਪਰੇਡ ‘ਹੋਂ ਬਾਹਰ ਹੋਈਆਂ ਝਾਕੀਆਂ ਦਾ ਮਾਨ ਸਰਕਾਰ ਨੇ ਕੱਢਿਆ ਹੱਲ

LEAVE A REPLY

Please enter your comment!
Please enter your name here