Home Desh ਰਾਮ ਮੰਦਰ ‘ਚ ਸੋਨੇ ਦੇ ਦਰਵਾਜ਼ੇ ਦੀ ਪਹਿਲੀ ਤਸਵੀਰ ਆਈ ਸਾਹਮਣੇ

ਰਾਮ ਮੰਦਰ ‘ਚ ਸੋਨੇ ਦੇ ਦਰਵਾਜ਼ੇ ਦੀ ਪਹਿਲੀ ਤਸਵੀਰ ਆਈ ਸਾਹਮਣੇ

164
0

ਅਯੁੱਧਿਆ ਸਥਿਤ ਨਿਰਮਾਣ ਅਧੀਨ ਰਾਮ ਮੰਦਰ ਵਿਚ ਸੋਨੇ ਦੇ ਦਰਵਾਜ਼ੇ ਲਗਾਏ ਜਾਣ ਦਾ ਕੰਮ ਜ਼ੋਰਾਂ ‘ਤੇ ਹੈ। ਇਸ ਦਰਮਿਆਨ ਪਹਿਲੇ ਸੋਨੇ ਦੇ ਦਰਵਾਜ਼ੇ ਦੀ ਤਸਵੀਰ ਸਾਹਮਣੇ ਆਈ ਹੈ। ਇਹ ਦਰਵਾਜ਼ਾ ਰਾਮ ਲੱਲਾ ਦੇ ਗਰਭ ਗ੍ਰਹਿ ਦਾ ਮੁੱਖ ਦੁਆਰ ਹੈ। ਜਾਣਕਾਰੀ ਮੁਤਾਬਕ ਅਗਲੇ 30 ਦਿਨਾਂ ਵਿਚ ਅਜਿਹੇ 13 ਹੋਰ ਦਰਵਾਜ਼ੇ ਲੱਗਣਗੇ। ਰਾਮ ਮੰਦਰ ਵਿਚ ਲੱਗਾ ਇਹ ਪਹਿਲਾ ਦਰਵਾਜ਼ਾ ਹਜ਼ਾਰ ਕਿਲੋ ਦੇ ਸੋਨੇ ਦੀ ਪਲੇਟਿੰਗ ਦਾ ਹੈ।

ਸ਼੍ਰੀ ਰਾਮ ਜਨਮ ਭੂਮੀ ਮੰਦਰ ਵਿਚ ਨੱਕਾਸ਼ੀਦਾਰ ਦਰਵਾਜ਼ੇ ਲਗਾਏ ਜਾ ਰਹੇ ਹਨ। ਦਰਵਾਜ਼ਿਆਂ ‘ਤੇ ਵਿਸ਼ਣੂ ਕਮਲ, ਵੈਭਵ ਪ੍ਰਤੀਕ ਗਜ ਅਰਥਾਤ ਹਾਥੀ, ਪ੍ਰਣਾਮ ਸਵਾਗਤ ਮੁਦਰਾ ਵਿਚ ਦੇਵੀ ਚਿੱਤਰ ਅੰਕਿਤ ਹਨ। ਸ਼੍ਰੀ ਰਾਮ ਮੰਦਰ ਦੇ ਦਰਵਾਜ਼ੇ ਸਾਗੌਨ ਦੇ ਪ੍ਰਾਚੀਨ ਦਰੱਖਤਾਂ ਨਾਲ ਬਣੇ ਹੋਏ ਹਨ। ਸਾਰੇ ਦਰਵਾਜ਼ੇ ਇਸ ਹਫਤੇ ਲੱਗ ਜਾਣਗੇ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਦਫਤਰ ਦੇ ਇੰਚਾਰਜ ਪ੍ਰਕਾਸ਼ ਗੁਪਤਾ ਨੇ ਬੀਤੇ ਦਿਨੀਂ ਦੱਸਿਆਸੀ ਕਿ ਰਾਮ ਲੱਲਾ ਦੇ ਮੰਦਰ ਵਿਚ 44 ਦਰਵਾਜ਼ੇ ਹੋਣਗੇ ਜਿਸ ਵਿਚੋਂ 14 ਦਰਵਾਜ਼ਿਆਂ ‘ਤੇ ਸੋਨੇ ਦੀ ਪਰਤ ਚੜ੍ਹਾਈ ਜਾਵੇਗੀ। ਇਸ ਦੇ ਨਾਲ ਹੀ 30 ਦਰਵਾਜ਼ਿਆਂ ‘ਤੇ ਚਾਂਦੀ ਦੀ ਪਰਤ ਚੜ੍ਹਾਈ ਜਾਵੇਗੀ ਤੇ ਭਗਵਾਨ ਰਾਮ ਲੱਲਾ ਦੇ ਸਿੰਹਾਸਣ ‘ਤੇ ਵੀ ਚਾਂਦੀ ਦੀ ਪਰਤ ਚੜ੍ਹਾਈ ਗਈ ਹੈ। ਜਦੋਂ ਸ਼ਰਧਾਲੂ ਭਗਵਾਨ ਰਾਮ ਲੱਲਾ ਦੇ ਦਰਸ਼ਨਾਂ ਲਈ ਆਉਂਦੇ ਹਨ ਤਾਂ ਉਨ੍ਹਾਂ ਨੂੰ ਦੂਰੋਂ ਹੀ ਭਗਵਾਨ ਰਾਮ ਲੱਲਾ ਦੇ ਅਦਭੁਤ ਦਰਸ਼ਨ ਹੋਣਗੇ।ਭਗਵਾਨ ਰਾਮ ਲੱਲਾ ਦਾ ਸਿੰਘਾਸਨ ਵੀ ਇਸੇ ਤਰ੍ਹਾਂ ਬਣਾਇਆ ਗਿਆ ਹੈ। ਮੰਦਰ ਦੇ ਨਿਰਮਾਣ ਕਾਰਜ ਵਿੱਚ, ਗਰਭ ਗ੍ਰਹਿ ਪੂਰੀ ਤਰ੍ਹਾਂ ਤਿਆਰ ਹੈ ਅਤੇ ਪਹਿਲੀ ਮੰਜ਼ਿਲ ਦਾ 80 ਫੀਸਦੀ ਤੱਕ ਕੰਮ ਪੂਰਾ ਹੋ ਚੁੱਕਾ ਹੈ।

Previous article3 ਫਰਵਰੀ ਤੋਂ NRI ਮਿਲਣੀ ਦੇ ਸਮਾਰੋਹ ਸ਼ੁਰੂ
Next articleਸਰੀਰ ਦੇ ਵਧੇ ਹੋਏ ਯੂਰਿਕ ਐਸਿਡ ਨੂੰ ਬੈਲੇਂਸ ਕਰਨ ਲਈ ਅਲਸੀ ਦੇ ਬੀਜ ਦਾ ਕਰੋ ਸੇਵਨ

LEAVE A REPLY

Please enter your comment!
Please enter your name here