Home Crime ਸਿੱਧੂ ਮੂਸੇਵਾਲਾ ਦੇ ਕਾਤਲਾਂ ਦੇ ਘਰ ਸਵੇਰੇ ਸਵੇਰੇ ਪਹੁੰਚੀ NIA ਦੀਆਂ ਟੀਮਾਂ

ਸਿੱਧੂ ਮੂਸੇਵਾਲਾ ਦੇ ਕਾਤਲਾਂ ਦੇ ਘਰ ਸਵੇਰੇ ਸਵੇਰੇ ਪਹੁੰਚੀ NIA ਦੀਆਂ ਟੀਮਾਂ

80
0

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦੀ ਟੀਮ ਨੇ ਵੀਰਵਾਰ ਸਵੇਰੇ ਹਰਿਆਣਾ ਦੇ ਸੋਨੀਪਤ ‘ਚ ਛਾਪੇਮਾਰੀ ਕੀਤੀ। NIA ਦੀ ਟੀਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਦੋਸ਼ੀ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਰਪ ਸ਼ੂਟਰਾਂ ਅੰਕਿਤ ਸੇਰਸਾ ਅਤੇ ਪ੍ਰਿਅਵਰਤ ਫੌਜੀ ਦੇ ਘਰ ਪਹੁੰਚੀ। ਇੱਥੇ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਗਈ ਅਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ। ਇਹ ਛਾਪੇਮਾਰੀ ਕਰੀਬ 2 ਘੰਟੇ ਤੱਕ ਚੱਲੀ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰਨ ਵਾਲਾ ਸ਼ੂਟਰ ਅੰਕਿਤ ਸੇਰਸਾ ਸੋਨੀਪਤ ਦੇ ਪਿੰਡ ਸੇਰਸਾ ਦਾ ਵਸਨੀਕ ਹੈ ਅਤੇ ਪ੍ਰਿਆਵਰਤ ਫ਼ੌਜੀ ਪਿੰਡ ਗੜ੍ਹੀ ਸਿਸਾਣਾ ਦਾ ਰਹਿਣ ਵਾਲਾ ਹੈ। NIA ਦੀ ਟੀਮ ਸਵੇਰੇ 5 ਵਜੇ ਦੋਹਾਂ ਦੇ ਘਰ ਪਹੁੰਚੀ ਸੀ। ਐਨਆਈਏ ਅਧਿਕਾਰੀਆਂ ਨੇ ਸਥਾਨਕ ਪੁਲਿਸ ਨਾਲ ਮਿਲ ਕੇ ਦੋਵਾਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ। ਇਹ ਛਾਪੇਮਾਰੀ ਸਵੇਰੇ ਕਰੀਬ 7 ਵਜੇ ਤੱਕ ਜਾਰੀ ਰਹੀ। ਇਸ ਤੋਂ ਪਹਿਲਾਂ ਵੀ NIA ਨੇ ਦੋਵਾਂ ਗੈਂਗਸਟਰਾਂ ਦੇ ਘਰਾਂ ‘ਤੇ ਤਿੰਨ ਵਾਰ ਛਾਪੇਮਾਰੀ ਕੀਤੀ ਸੀ। ਇਸ ਤੋਂ ਇਲਾਵਾ ਸਥਾਨਕ ਪੁਲਿਸ ਵੀ ਇਨ੍ਹਾਂ ਪਿੰਡਾਂ ਵਿੱਚ ਲਗਾਤਾਰ ਗਸ਼ਤ ਕਰਦੀ ਰਹਿੰਦੀ ਹੈ। ਹਾਲਾਂਕਿ ਪਰਿਵਾਰਕ ਮੈਂਬਰ ਫਿਲਹਾਲ ਜਾਂਚ ਬਾਰੇ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹਨ।

Previous articleਨਵਜੋਤ ਸਿੱਧੂ ‘ਤੇ ਭੜਕੇ ਰਾਜਾ ਵੜਿੰਗ !
Next articleਮੋਹਾਲੀ ‘ਚ ਭਾਰਤ-ਅਫਗਾਨਿਸਤਾਨ ਵਿਚਾਲੇ ਮੁਕਾਬਲਾ ਅੱਜ

LEAVE A REPLY

Please enter your comment!
Please enter your name here