Home latest News ਪੰਜਾਬ ‘ਚ ਗਠਜੋੜ ਨੂੰ ਲੈ ਕੇ ‘ਆਪ’ ਤੇ ਕਾਂਗਰਸ ‘ਚ ਬਣੀ ਸਹਿਮਤੀ!

ਪੰਜਾਬ ‘ਚ ਗਠਜੋੜ ਨੂੰ ਲੈ ਕੇ ‘ਆਪ’ ਤੇ ਕਾਂਗਰਸ ‘ਚ ਬਣੀ ਸਹਿਮਤੀ!

139
0

ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਦੇ ਸੀਨੀਅਰ ਲੀਡਰਾਂ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ‘ਤੇ ਚਰਚਾ ਕੀਤੀ ਅਤੇ ਦੁਬਾਰਾ ਮਿਲਣ ਦਾ ਫ਼ੈਸਲਾ ਕੀਤਾ। ਸੂਤਰਾਂ ਮੁਤਾਬਕ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਪੰਜਾਬ ਦੀਆਂ ਸਾਰੀਆਂ ਸੀਟਾਂ ‘ਤੇ ਇਕੱਠੇ ਚੋਣ ਲੜਨ ਦਾ ਸਮਝੌਤਾ ਹੋ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਅਤੇ ਗੁਜਰਾਤ ਦੀਆਂ ਸੀਟਾਂ ‘ਤੇ ਇਕੱਠੇ ਲੜਨ ਦੀ ਵੀ ਚਰਚਾ ਚੱਲ ਰਹੀ ਹੈ।

ਮੀਟਿੰਗ ਮਗਰੋਂ ਕਾਂਗਰਸੀ ਆਗੂ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਦੋਵਾਂ ਪਾਰਟੀਆਂ ਦੇ ਆਗੂਆਂ ਨੇ ਆਪੋ-ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਿਆਪਕ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ‘ਇੰਡੀਆ’ ਗਠਜੋੜ ਨੂੰ ਹੋਰ ਮਜ਼ਬੂਤ ​ਕਰਨ ਲਈ ਸਾਰੇ ਮਿਲ ਕੇ ਅੱਗੇ ਵਧਣਗੇ। ਸੀਟਾਂ ਦੀ ਵੰਡ ਬਾਰੇ ਗੱਲਬਾਤ ਕਰਨ ਲਈ ਬਣਾਈ ਗਈ ਕਾਂਗਰਸ ਕਮੇਟੀ ਦੇ ਮੈਂਬਰ ਖੁਰਸ਼ੀਦ ਨੇ ਪਾਰਟੀ ਦੇ ਸੀਨੀਅਰ ਆਗੂ ਮੁਕੁਲ ਵਾਸਨਿਕ ਦੇ ਘਰ ਆਗੂਆਂ ਦੀ ਗੱਲਬਾਤ ਵਿਚ ਹਿੱਸਾ ਲਿਆ। ਇਹ ਮੁਲਾਕਾਤ ਦੋ ਘੰਟੇ ਤੋਂ ਵੱਧ ਚੱਲੀ। ‘ਆਪ’ ਨੇਤਾਵਾਂ ਰਾਘਵ ਚੱਢਾ, ਆਤਿਸ਼ੀ, ਸੰਦੀਪ ਪਾਠਕ ਅਤੇ ਸੌਰਵ ਭਾਰਦਵਾਜ ਨੇ ਚਰਚਾ ‘ਚ ਹਿੱਸਾ ਲਿਆ। ‘ਇੰਡੀਆ’ ਗਠਜੋੜ ਦੀਆਂ ਭਾਈਵਾਲ ਪਾਰਟੀਆਂ ਦੇ ਆਗੂਆਂ ਨੇ ਆਗਾਮੀ ਲੋਕ ਸਭਾ ਚੋਣਾਂ ਲਈ ਦਿੱਲੀ, ਪੰਜਾਬ ਅਤੇ ਹੋਰ ਰਾਜਾਂ ਵਿਚ ਸੀਟਾਂ ਦੀ ਵੰਡ ਨੂੰ ਲੈ ਕੇ ਚਰਚਾ ਕੀਤੀ।

ਜੋ ਵੀ ਕਰਾਂਗੇ, ਮਿੱਲ ਕੇ ਕਰਾਂਗੇ : ਖੁਰਸ਼ੀਦ

ਖੁਰਸ਼ੀਦ ਨੇ ਕਿਹਾ ਕਿ ਉਨ੍ਹਾਂ ਦੀ ਮੁਲਾਕਾਤ ਸ਼ਾਨਦਾਰ ਰਹੀ। ਮੀਟਿੰਗ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, ”ਅਸੀਂ ਲਗਭਗ ਸਾਰੇ ਮਹੱਤਵਪੂਰਨ ਮੁੱਦਿਆਂ ‘ਤੇ ਚਰਚਾ ਕੀਤੀ। ਸਾਡੇ ਵਿਚ ਬਹੁਤ ਵਧੀਆ ਤਾਲਮੇਲ ਹੈ, ਅਸੀਂ ਸਭ ਕੁਝ ਖੁੱਲ੍ਹ ਕੇ ਸਾਂਝਾ ਕੀਤਾ ਹੈ ਜਿਸ ਦਾ ਸਾਨੂੰ ਵਿਸ਼ਵਾਸ ਹੈ ਕਿ ਸਾਡੇ ਰਿਸ਼ਤੇ ਮਜ਼ਬੂਤ ਹੋਣਗੇ। ਇਹ ਬਹੁਤ ਵਧੀਆ ਮੀਟਿੰਗ ਸੀ ਅਤੇ ਮੇਰਾ ਮੰਨਣਾ ਹੈ ਕਿ ਅਸੀਂ ਸਾਡੀਆਂ ਉਮੀਦਾਂ ਤੋਂ ਵੱਧ ਗਏ ਹਾਂ।” ਇਹ ਪੁੱਛੇ ਜਾਣ ‘ਤੇ ਕਿ ਸੀਟਾਂ ਦੀ ਵੰਡ ਨੂੰ ਕਦੋਂ ਅੰਤਮ ਰੂਪ ਦਿੱਤਾ ਜਾਵੇਗਾ, ਉਨ੍ਹਾਂ ਕਿਹਾ, “ਮੈਨੂੰ ਉਮੀਦ ਹੈ ਕਿ ਜਲਦੀ ਹੀ ਇਹ ਮੁਲਾਕਾਤ ਹੋਵੇਗੀ ਕਿਉਂਕਿ ਅਸੀਂ ਕੱਲ੍ਹ ਆਪਣੇ ਕਈ ਸਹਿਯੋਗੀਆਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਜਿਵੇਂ ਹੀ ਸਾਡੀ ਅਗਲੀ ਮੀਟਿੰਗ ਹੋਵੇਗੀ, ਅਸੀਂ ਕੁਝ ਪ੍ਰਸਤਾਵਾਂ ‘ਤੇ ਮੋਹਰ ਲਗਾ ਕੇ ਉਨ੍ਹਾਂ ਨੂੰ ਆਪਣੀ ਲੀਡਰਸ਼ਿਪ ਦੇ ਸਾਹਮਣੇ ਰੱਖ ਸਕਾਂਗੇ। ਅਸੀਂ ਜੋ ਵੀ ਕਰਾਂਗੇ, ਮਿੱਲ ਕੇ ਕਰਾਂਗੇ।” ਕੁਝ ਇਸੇ ਤਰ੍ਹਾਂ ਦੇ ਹੀ ਵਿਚਾਰ ਪ੍ਰਗਟ ਕਰਦਿਆਂ ਚੱਢਾ ਨੇ ਕਿਹਾ ਕਿ ਗੱਲਬਾਤ ਚੰਗੀ ਤਰ੍ਹਾਂ ਅੱਗੇ ਵਧ ਰਹੀ ਹੈ।

Previous articleCM ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਲੋਹੜੀ ਦੀਆਂ ਦਿੱਤੀਆਂ ਮੁਬਾਰਕਾਂ
Next articleਰਾਮ ਮੰਦਰ ਦੀ ਉਸਾਰੀ ਲਈ ਕਿਸਮਤ ਨੇ PM ਮੋਦੀ ਨੂੰ ਚੁਣਿਆ : ਅਡਵਾਨੀ

LEAVE A REPLY

Please enter your comment!
Please enter your name here