Home Desh ਦੇਸ਼ ਭਗਤੀ ਦਾ ਜਜ਼ਬਾ ਦੇਖ ਖੜ੍ਹੇ ਹੋ ਜਾਣਗੇ ਰੋਂਗਟੇ

ਦੇਸ਼ ਭਗਤੀ ਦਾ ਜਜ਼ਬਾ ਦੇਖ ਖੜ੍ਹੇ ਹੋ ਜਾਣਗੇ ਰੋਂਗਟੇ

192
0

ਚਿਰਾਂ ਤੋਂ ਉਡੀਕੀ ਜਾ ਰਹੀ ਫ਼ਿਲਮ ‘ਫਾਈਟਰ’ ਦਾ ਅੱਜ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। 3 ਮਿੰਟ ਤੇ 9 ਸਕਿੰਟ ਦਾ ਇਹ ਟਰੇਲਰ ਦੇਸ਼ ਭਗਤੀ ਦੇ ਜਜ਼ਬੇ ਨਾਲ ਭਰਪੂਰ ਹੈ, ਜਿਸ ਨੂੰ ਦੇਖ ਤੁਹਾਡੇ ਰੋਂਗਟੇ ਖੜ੍ਹੇ ਹੋ ਜਾਣਗੇ।

ਟਰੇਲਰ ਤੋਂ ਪਤਾ ਚੱਲਦਾ ਹੈ ਕਿ ਇਸ ’ਚ ਪੁਲਵਾਮਾ ਹਮਲੇ ਨੂੰ ਦਿਖਾਇਆ ਗਿਆ ਹੈ, ਜਿਸ ਤੋਂ ਬਾਅਦ ਇਕ ਖ਼ਾਸ ਟੀਮ ਤਿਆਰ ਕਰਕੇ ਪਾਕਿਸਤਾਨ ਨੂੰ ਜਵਾਬ ਦਿੱਤਾ ਜਾਂਦਾ ਹੈ। ‘ਫਾਈਟਰ’ ਭਾਰਤ ਦੀ ਪਹਿਲੀ ਏਰੀਅਲ ਐਕਸ਼ਨ ਫ਼ਿਲਮ ਹੈ, ਜਿਸ ’ਚ ਸ਼ਾਨਦਾਰ ਹਵਾਈ ਐਕਸ਼ਨ ਸੀਨਜ਼ ਦੇਖਣ ਨੂੰ ਮਿਲਣਗੇ। ਫ਼ਿਲਮ ’ਚ ਰਿਤਿਕ ਰੌਸ਼ਨ, ਦੀਪਿਕਾ ਪਾਦੁਕੋਣ, ਅਨਿਲ ਕਪੂਰ, ਕਰਨ ਸਿੰਘ ਗਰੋਵਰ ਤੇ ਅਕਸ਼ੇ ਓਬਰਾਏ ਵਰਗੇ ਕਲਾਕਾਰ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਸਿਧਾਰਥ ਆਨੰਦ ਨੇ ਡਾਇਰੈਕਟ ਕੀਤਾ ਹੈ, ਜੋ ਇਸ ਤੋਂ ਪਹਿਲਾਂ ‘ਵਾਰ’ ਤੇ ‘ਪਠਾਨ’ ਵਰਗੀਆਂ ਫ਼ਿਲਮਾਂ ਡਾਇਰੈਕਟ ਕਰ ਚੁੱਕੇ ਹਨ।

ਦੱਸ ਦੇਈਏ ਕਿ ‘ਫਾਈਟਰ’ ਸਿਧਾਰਥ ਆਨੰਦ ਦੀ ਰਿਤਿਕ ਰੌਸ਼ਨ ਨਾਲ ਤੀਜੀ ਫ਼ਿਲਮ ਹੈ, ਇਸ ਤੋਂ ਪਹਿਲਾਂ ਦੋਵੇਂ ‘ਬੈਂਗ ਬੈਂਗ’ ਤੇ ‘ਵਾਰ’ ’ਚ ਇਕੱਠੇ ਕੰਮ ਕਰ ਚੁੱਕੇ ਹਨ। ਦੁਨੀਆ ਭਰ ’ਚ ‘ਫਾਈਟਰ’ ਫ਼ਿਲਮ 25 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Previous articleਸਾਲ 2025 ਤੱਕ ਦੇਸ਼ ਦੇ ਹਰੇਕ ਕੋਨੇ ‘ਚ ਬਿਨਾਂ ਕਿਸੇ ਰੁਕਾਵਟ ਦੇ ਪਹੁੰਚ ਜਾਵੇਗੀ 24 ਘੰਟੇ ਬਿਜਲੀ!
Next articleਹਾਈਵੇਅ ‘ਤੇ ਵਾਪਰਿਆ ਰੂਹ ਕੰਬਾਊ ਹਾਦਸਾ

LEAVE A REPLY

Please enter your comment!
Please enter your name here