Home latest News ਨਵਜੋਤ ਸਿੱਧੂ ਦੀ ਪਟੀਸ਼ਨ ‘ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

ਨਵਜੋਤ ਸਿੱਧੂ ਦੀ ਪਟੀਸ਼ਨ ‘ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ

130
0

ਚੰਡੀਗੜ੍ਹ: ਪੰਜਾਬ ‘ਚ ਗੈਰ ਕਾਨੂੰਨੀ ਮਾਈਨਿੰਗ ਦੇ ਮਾਮਲੇ ‘ਚ ਨੈਸ਼ਨਲ ਗਰੀਨ ਟ੍ਰਿਬੀਊਨਲ (ਐੱਨ. ਜੀ. ਟੀ.) ਨੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਦਰਅਸਲ ਰੋਪੜ ‘ਚ ਗੈਰ ਕਾਨੂੰਨੀ ਮਾਈਨਿੰਗ ਦੇ ਮਾਮਲੇ ‘ਚ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਵੱਲੋਂ ਐੱਨ. ਜੀ. ਟੀ. ‘ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਪਟੀਸ਼ਨ ‘ਤੇ ਸੋਮਵਾਰ ਨੂੰ ਸੁਣਵਾਈ ਦੌਰਾਨ ਇਹ ਨੋਟਿਸ ਸਰਕਾਰ ਨੂੰ ਜਾਰੀ ਕੀਤਾ ਗਿਆ ਹੈ।

ਐੱਨ. ਜੀ. ਟੀ. ਨੇ ਸਰਕਾਰ ਤੋਂ 11 ਮਾਰਚ ਤੱਕ ਜਵਾਬ ਮੰਗਿਆ ਹੈ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਦੇ ਇਲਾਕੇ ‘ਚ ਮਾਈਨਿੰਗ ਸਬੰਧੀ ਰਿਪੋਰਟ ਤਲਬ ਕੀਤੀ ਹੈ। ਇਸ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਅਦਾਲਤ ਵੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਬੁਲਾ ਕੇ ਕਹਿ ਚੁੱਕੀ ਹੈ ਕਿ ਮਾਈਨਿੰਗ ਦੇ ਮਾਮਲੇ ‘ਚ ਉਹ ਫੇਲ੍ਹ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜਿੱਥੇ ਮਾਈਨਿੰਗ ਹੋ ਰਹੀ ਹੈ, ਉੱਥੇ ਮੈਨੂਅਲ ਮਾਈਨਿੰਗ ਦੇ ਨਿਰਦੇਸ਼ ਹਨ। ਮੈਨੂਅਲ ਮਾਈਨਿੰਗ ਦਾ ਮਤਲਬ ਹੈ ਕਿ ਕਿਸੇ ਮਸ਼ੀਨ ਰਾਹੀਂ ਮਾਈਨਿੰਗ ਨਹੀਂ ਕੀਤੀ ਜਾਵੇਗੀ ਅਤੇ 10 ਫੁੱਟ ਤੋਂ ਹੇਠਾਂ ਨਹੀਂ ਜਾਇਆ ਜਾ ਸਕਦਾ ਪਰ ਜਿੱਥੇ ਮਾਈਨਿੰਗ ਹੋ ਰਹੀ ਹੈ, ਉੱਥੇ 50 ਫੁੱਟ ਦੇ ਖੱਡੇ ਹਨ, ਜਿਸ ਕਾਰਨ ਹੜ੍ਹਾਂ ਦੌਰਾਨ ਹਜ਼ਾਰਾਂ ਪਿੰਡ ਡੁੱਬ ਗਏ। ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਸਾਡੀ ਪਛਾਣ ਹੈ ਅਤੇ ਜੇਕਰ ਅਸੀਂ ਪਛਾਣ ਖੋਹ ਦੇਵਾਂਗੇ ਤਾਂ ਖਿੱਲਰ ਜਾਵਾਂਗੇ। ਉਨ੍ਹਾਂ ਕਿਹਾ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਪਾਣੀ ਅਤੇ ਹਵਾ ਅਤੇ ਧਰਤੀ ਨੂੰ ਬਚਾਉਣ ਦਾ ਸੁਨੇਹਾ ਆਪਣੀ ਬਾਣੀ ‘ਚ ਦਿੱਤਾ ਹੈ ਅਤੇ ਸਾਨੂੰ ਵੀ ਇਸ ਨੂੰ ਬਚਾਉਣਾ ਚਾਹੀਦਾ ਹੈ।

Previous articleਕੇਂਦਰ ਤੇ ਸੂਬਾ ਸਰਕਾਰ ਦੀ ਕਿਸੇ ਯੋਜਨਾ ਦਾ ਲਾਭ ਹੀ ਨਹੀਂ ਉਠਾ ਸਕੇ ਜਲੰਧਰ ਨਿਗਮ ਦੇ ਅਫ਼ਸਰ
Next articleਸਰਕਾਰ ਵੱਲੋਂ ਅਲਰਟ ਜਾਰੀ

LEAVE A REPLY

Please enter your comment!
Please enter your name here