Home latest News ਰੂਮ ਹੀਟਰ ਵਰਤਣ ਲੱਗਿਆਂ ਵਰਤੋ ਸਾਵਧਾਨੀ!

ਰੂਮ ਹੀਟਰ ਵਰਤਣ ਲੱਗਿਆਂ ਵਰਤੋ ਸਾਵਧਾਨੀ!

38
0

ਠੰਡ ਤੇ ਗਰਮੀ ਤੋਂ ਬਚਣ ਲਈ ਬਹੁਤ ਸਾਰੀਆਂ ਕਾਢਾਂ ਕੱਢੀਆਂ ਗਈਆਂ ਹਨ ਪਰ ਇਨ੍ਹਾਂ ਲਈ ਸਾਵਧਾਨੀ ਵਰਤਣੀ ਵੀ ਬਹੁਤ ਜ਼ਰੂਰੀ ਹੈ। ਚੰਡੀਗੜ੍ਹ ਵਿੱਚ ਇੱਕ ਬਜ਼ੁਰਗ ਦੀ ਰੂਮ ਹੀਟਰ ਕਰਕੇ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸੈਕਟਰ-15 ਸਥਿਤ ਲਾਲਾ ਲਾਜਪਤ ਰਾਏ ਭਵਨ ਵਿੱਚ ਕੰਮ ਕਰਦਾ ਬੰਦਾ ਠੰਡ ਕਾਰਨ ਕਮਰੇ ਦਾ ਹੀਟਰ ਚੱਲਦਾ ਛੱਡ ਗਿਆ ਸੀ। ਜਦੋਂ ਉਹ ਇਸ ਨੂੰ ਬੰਦ ਕਰਨ ਗਿਆ ਤਾਂ ਉਸ ਨੂੰ ਕਰੰਟ ਲੱਗ ਗਿਆ ਅਤੇ ਉਸ ਦੇ ਕੱਪੜਿਆਂ ਨੂੰ ਅੱਗ ਲੱਗ ਗਈ।

ਅੱਗ ਲੱਗਣ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ। ਜਿਸ ਨੂੰ ਇੱਥੋਂ ਸੈਕਟਰ-16 ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਰੇਸ਼ ਕੁਮਾਰ (60 ਸਾਲ) ਪਿਛਲੇ 25 ਸਾਲਾਂ ਤੋਂ ਸੈਕਟਰ-15 ਸਥਿਤ ਲਾਲਾ ਲਾਜਪਤ ਰਾਏ ਭਵਨ ‘ਚ ਚੌਕੀਦਾਰ ਅਤੇ ਚਪੜਾਸੀ ਦਾ ਕੰਮ ਕਰਦਾ ਸੀ। ਉਹ ਮੂਲ ਤੌਰ ‘ਤੇ ਪੰਚਕੂਲਾ ਦਾ ਰਹਿਣ ਵਾਲਾ ਹੈ।

ਉਸ ਨੂੰ ਇੱਥੇ ਰਹਿਣ ਲਈ ਕਮਰਾ ਦਿੱਤਾ ਗਿਆ ਸੀ। ਉਸਨੇ ਕਮਰੇ ਦਾ ਹੀਟਰ ਇਸ ਕਮਰੇ ਦਾ ਹੀਟਰ ਚਲਾਇਆ ਹੋਇਆ ਸੀ। ਚੰਡੀਗੜ੍ਹ ਵਿੱਚ ਪਿਛਲੇ ਕਈ ਦਿਨਾਂ ਤੋਂ ਅੱਤ ਦੀ ਠੰਢ ਕਾਰਨ ਉਹ ਇਸ ਰੂਮ ਹੀਟਰ ਦੀ ਵਰਤੋਂ ਕਰ ਰਿਹਾ ਸੀ।

ਸੈਕਟਰ 15 ਦੀ ਇਸ ਇਮਾਰਤ ਵਿੱਚ ਬਾਹਰੋਂ ਆਉਣ ਵਾਲੇ ਮਰੀਜ਼ ਠਹਿਰਦੇ ਹਨ। ਪੀ.ਜੀ.ਆਈ., ਚੰਡੀਗੜ੍ਹ ਵਿੱਚ ਲੰਬੇ ਸਮੇਂ ਤੱਕ ਇਲਾਜ ਕਰਵਾਉਣ ਵਾਲੇ ਮਰੀਜ਼ ਇੱਥੇ ਕਮਰਿਆਂ ਸਮੇਤ ਠਹਿਰਦੇ ਹਨ। ਟਰੱਸਟ ਵੱਲੋਂ ਇੱਥੇ ਲੈਬਾਰਟਰੀ ਟੈਸਟਿੰਗ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸੈਕਟਰ-15 ਪੀਜੀਆਈ ਦੇ ਨੇੜੇ ਹੋਣ ਕਾਰਨ ਮਰੀਜ਼ਾਂ ਨੂੰ ਇੱਥੇ ਰਹਿਣਾ ਸੁਖਾਲਾ ਲੱਗਦਾ ਹੈ। ਇਸ ਕਾਰਨ ਮਰੀਜ਼ ਇੱਥੇ ਆਪਣੇ ਕਮਰੇ ਬੁੱਕ ਕਰਵਾਉਂਦੇ ਹਨ।

Previous articleਸਰਕਾਰ ਵੱਲੋਂ ਅਲਰਟ ਜਾਰੀ
Next articleWhatsApp ‘ਚ ਆਇਆ ਆਟੋ-ਅੱਪਡੇਟ ਫੀਚਰ

LEAVE A REPLY

Please enter your comment!
Please enter your name here