Home latest News ਅਯੁੱਧਿਆ ‘ਚ ਰਾਮਲੱਲਾ ਦੀ ਪ੍ਰਤਿਮਾ ਦੀ ਹੋਈ ਸਥਾਪਨਾ

ਅਯੁੱਧਿਆ ‘ਚ ਰਾਮਲੱਲਾ ਦੀ ਪ੍ਰਤਿਮਾ ਦੀ ਹੋਈ ਸਥਾਪਨਾ

51
0

ਅਯੁੱਧਿਆ ਦੇ ਰਾਮ ਮੰਦਿਰ ‘ਚ ਰਾਮ ਲੱਲਾ ਦੇ ਪ੍ਰਾਣ ਪ੍ਰਤਿਸ਼ਠਾ ਦੀ ਪ੍ਰਕਿਰਿਆ ਪੂਰੀ ਹੋ ਗਈ ਹੈ। ਸ਼੍ਰੀ ਰਾਮ ਜੀ ਦੇ ਪਹਿਲੇ ਦਰਸ਼ਨ ਹੋ ਗਏ ਹਨ। ਇਸ ਤੋਂ ਪਹਿਲਾਂ PM ਮੋਦੀ ਮੰਦਿਰ ਦੇ ਪਾਵਨ ਅਸਥਾਨ ‘ਤੇ ਪਹੁੰਚੇ। ਉਨ੍ਹਾਂ ਨੇ ਪ੍ਰਾਣ-ਪ੍ਰਤੀਸ਼ਠਾ ਪੂਜਾ ਕਰਨ ਦਾ ਪ੍ਰਣ ਲਿਆ। ਹੁਣ ਪੂਜਾ ਸ਼ੁਰੂ ਹੋ ਗਈ ਹੈ।

ਇਸ ਤੋਂ ਪਹਿਲਾਂ ਸਵੇਰੇ ਰਾਮਲਲਾ ਨੂੰ ਮੰਤਰਾਂ ਦੇ ਜਾਪ ਨਾਲ ਜਗਾਇਆ ਗਿਆ। ਇਸ ਉਪਰੰਤ ਵੈਦਿਕ ਮੰਤਰਾਂ ਨਾਲ ਅਰਦਾਸ ਕੀਤੀ ਗਈ। ਪ੍ਰਾਣ-ਪ੍ਰਤੀਸ਼ਥਾ ਪ੍ਰੋਗਰਾਮ ਦੀ ਸ਼ੁਰੂਆਤ 10 ਵਜੇ ਤੋਂ ਸ਼ੰਖਾਂ ਸਮੇਤ 50 ਤੋਂ ਵੱਧ ਸੰਗੀਤਕ ਸਾਜ਼ਾਂ ਦੀ ਗੂੰਜ ਨਾਲ ਹੋਈ।

ਫਿਲਹਾਲ ਪਾਵਨ ਅਸਥਾਨ ‘ਚ ਮੂਰਤੀ ਦੀ ਪੂਜਾ ਚੱਲ ਰਹੀ ਹੈ। ਇਸ ਦੇ ਨਾਲ ਹੀ ਯੱਗਸ਼ਾਲਾ ਵਿੱਚ ਹਵਨ ਵੀ ਚੱਲ ਰਿਹਾ ਹੈ। ਪ੍ਰਾਣ-ਪ੍ਰਤਿਸ਼ਠਾ ਦੀ ਮੁੱਖ ਰਸਮ ਦੁਪਹਿਰ 12.29 ਵਜੇ ਸ਼ੁਰੂ ਹੋਵੇਗੀ ਜੋ 84 ਸੈਕਿੰਡ ਤੱਕ ਹੋਈ। ਇਨ੍ਹਾਂ 84 ਸਕਿੰਟਾਂ ਵਿੱਚ ਹੀ ਮੂਰਤੀ ਸਥਾਪਨਾ ਕੀਤੀ ਗਈ। ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਪੰਡਾਲ ਵਿੱਚ ਵਸੋਧਰਾ ਪੂਜਾ ਕੀਤੀ ਜਾਵੇਗੀ। ਰਿਗਵੇਦ ਅਤੇ ਸ਼ੁਕਲ ਯਜੁਰਵੇਦ ਦੀਆਂ ਸ਼ਾਖਾਵਾਂ ਦੇ ਹੋਮ ਅਤੇ ਪਰਾਯਣ ਹੋਣਗੇ। ਇਸ ਤੋਂ ਬਾਅਦ ਸ਼ਾਮ ਨੂੰ ਪੂਰਨਾਹੂਤੀ ਹੋਵੇਗੀ ਅਤੇ ਦੇਵੀ-ਦੇਵਤਿਆਂ ਦਾ ਵਿਸਰਜਨ ਕੀਤਾ ਜਾਵੇਗਾ।

Previous articleਚੰਡੀਗੜ੍ਹ ਦੀ ਵਿਗੜੀ ਆਬੋ-ਹਵਾ
Next articleਅੱਜ ਦੇ ਖਾਸ ਦਿਨ ਨੂੰ ਲੈ ਕੇ ‘ਟੀਵੀ ਦੇ ਰਾਮ-ਸੀਤਾ’ ਹੋਏ ਭਾਵੁਕ

LEAVE A REPLY

Please enter your comment!
Please enter your name here