Home latest News CM ਮਾਨ ਦੇ ਘਰ ਮਾਰਚ ਮਹੀਨੇ ‘ਚ ਗੂੰਜਣਗੀਆਂ ਕਿਲਕਾਰੀਆਂ

CM ਮਾਨ ਦੇ ਘਰ ਮਾਰਚ ਮਹੀਨੇ ‘ਚ ਗੂੰਜਣਗੀਆਂ ਕਿਲਕਾਰੀਆਂ

61
0

ਦੇਸ਼ ਅੱਜ ਆਪਣਾ 75ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਵਿਚ ਝੰਡਾ ਲਹਿਰਾਇਆ। ਇਸ ਮੌਕੇ ਮੁੱਖ ਮੰਤਰੀ ਨੇ ਪੂਰੇ ਪੰਜਾਬ ਵਾਸੀਆਂ ਨੂੰ ਇਕ ਖੁਸ਼ਖਬਰੀ ਵੀ ਦਿੱਤੀ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੇਰੇ ਘਰ ਮਾਰਚ ਵਿਚ ਖੁਸ਼ੀਆਂ ਆਉਣ ਵਾਲੀਆਂ ਹਨ। ਮੇਰੀ ਪਤਨੀ ਡਾ. ਗੁਰਪ੍ਰੀਤ ਕੌਰ 7ਵੇਂ ਮਹੀਨੇ ਦੀ ਪ੍ਰੈਗਨੈਂਟ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਮੈਂ ਅਜੇ ਤੱਕ ਇਹ ਪਤਾ ਨਹੀਂ ਕੀਤਾ ਕਿ ਮੁੰਡਾ ਹੋਵੇਗਾ ਜਾਂ ਧੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਬੇਟਾ-ਧੀ ਵਿਚ ਫਰਕ ਨਹੀਂ ਸਮਝਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵੀ ਬੱਚਾ ਆਏ ਤੰਦਰੁਸਤ ਆਵੇ ਕਿਉਂਕਿ ਤੰਦੁਰਸਤੀ ਸਭ ਤੋਂ ਵੱਡੀ ਨਿਆਮਤ ਹੈ। ਨਾਲ ਹੀ ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਕਿਸੇ ਨੂੰ ਵੀ ਇਹ ਪਤਾ ਨਹੀਂ ਕਰਨਾ ਚਾਹੀਦਾ ਹੈ ਕਿ ਧੀ ਹੈ ਜਾਂ ਮੁੰਡਾ। CM ਮਾਨ ਨੇ ਕਿਹਾ ਕਿ ਨਾਰੀ ਸ਼ਕਤੀ ਦਾ ਸੰਕਲਪ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੇ ਪੱਧਰ ‘ਤੇ ਚਲਾਇਆ ਜਾਵੇਗਾ।

Previous articleCM ਮਾਨ ਅੱਜ ਪੰਜਾਬੀਆਂ ਨੂੰ ਦੇਣਗੇ ਵੱਡਾ ਤੋਹਫਾ
Next article26 ਜਨਵਰੀ ਗਈ ਹੁਣ 16 ਫਰਵਰੀ ਦੀ ਵਾਰੀ

LEAVE A REPLY

Please enter your comment!
Please enter your name here