Home Desh ਕਰਨ-ਰਾਕਾ ਨੇ ਆਪਣੇ ਵਿਵਾਦ ਨੂੰ ਇੰਝ ਕੀਤਾ ਖਤਮ

ਕਰਨ-ਰਾਕਾ ਨੇ ਆਪਣੇ ਵਿਵਾਦ ਨੂੰ ਇੰਝ ਕੀਤਾ ਖਤਮ

90
0

ਪੰਜਾਬੀ ਗਾਇਕ ਕਰਨ ਔਜਲਾ ਅਤੇ ਰਾਕਾ ਵਿਚਾਲੇ ਕੁਝ ਦਿਨਾਂ ਤੋਂ ਵਿਵਾਦ ਚੱਲਦਾ ਆ ਰਿਹਾ ਸੀ। ਇਸ ਦੌਰਾਨ ਦੋਵਾਂ ਪੰਜਾਬੀ ਕਲਾਕਾਰਾਂ ਨੇ ਲਾਈਵ ਆ ਇੱਕ-ਦੂਜੇ ਨੂੰ ਖੂਬ ਜ਼ਲੀਲ ਕੀਤਾ। ਹਾਲਾਂਕਿ ਦੋਵੇਂ ਹੀ ਕਲਾਕਾਰ ਅਜਿਹੇ ਹਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਸਖਤ ਸੰਘਰਸ਼ ਕਰ ਪੰਜਾਬੀ ਮਿਊਜ਼ਿਕ ਵਿੱਚ ਸ਼ਾਨਦਾਰ ਮੁਕਾਮ ਹਾਸਿਲ ਕੀਤਾ ਹੈ। ਦੱਸ ਦੇਈਏ ਕਿ ਕਰਨ ਔਜਲਾ ਵੱਲੋਂ ਲਾਈਵ ਆ ਕੇ ਅਤੇ ਰਾਕਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਇੱਕ ਸਟੋਰੀ ਪੋਸਟ ਕੀਤੀ ਗਈ ਹੈ। ਜਿਸ ਵਿੱਚ ਦੋਵਾਂ ਨੇ ਆਪਣੀ-ਆਪਣੀ ਗੱਲ ਰੱਖਦੇ ਹੋਏ ਵਿਵਾਦ ਨੂੰ ਖਤਮ ਕਰ ਦਿੱਤਾ ਹੈ। ਪੰਜਾਬੀ ਗਾਇਕ ਰਾਕਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਮੇਰਾ ਪਿਛਲਾ ਸਾਲ ਰੋਲਿਆਂ ਵਿੱਚ ਲੰਗ ਗਿਆ ਸੀ, ਮੈਂ ਇਸ ਸਾਲ ਇਹ ਨਹੀਂ ਚਾਹੁੰਦਾ, ਮੈਂ ਵੀ ਬਹੁਤ ਕੁਝ ਸੋਚਿਆ ਹੋਇਆ, ਮੈਂ ਵੀ ਵਧੀਆ ਮਿਊਜ਼ਿਕ ਬਣਾਉਣਾ ਚਾਹੁੰਦਾ ਹਾਂ। ਸਾਰਿਆਂ ਨੇ ਬੜੀ ਮੇਹਨਤ ਕੀਤੀ ਆ ਤੇ ਸਾਰਿਆਂ ਨੇ ਬਹੁਤ ਕੁਝ ਵੇਖਿਆ ਆ… ਆਪਣੇ ਵਿੱਚੋਂ ਕੋਈ ਵੀ ਤਗੜੇ ਘਰਾਂ ਵਿੱਚੋਂ ਨਹੀਂ ਆਇਆ, ਹਰ ਕਿਸੇ ਦੀ ਮੇਹਨਤ ਦੀ ਕਦਰ ਕਰਨੀ ਚਾਹੀਦੀ ਹੈ। ਬੱਸ ਕਿਸੇ ਦੀ ਔਕਾਤ ਹੈ ਕਿ ਨਹੀਂ ਇਹ ਸਭ ਗੱਲਾਂ ਕਿਸੇ ਨੂੰ ਨਹੀਂ ਕਰਨੀਆਂ ਚਾਹੀਦੀਆਂ, ਅੱਗ ਰਾਕਾ ਨੇ ਕਿ ਕਿਹਾ ਵੇਖੋ ਇਹ ਪੋਸਟ…

Karan Aujla- Raka Controversy: ਕਰਨ-ਰਾਕਾ ਨੇ ਆਪਣੇ ਵਿਵਾਦ ਨੂੰ ਇੰਝ ਕੀਤਾ ਖਤਮ, ਔਜਲਾ ਬੋਲਿਆ- 'ਬਹੁਤ ਕੁਝ ਵੇਖਿਆ...

ਇਸ ਤੋਂ ਇਲਾਵਾ ਕਰਨ ਔਜਲਾ ਵੱਲੋਂ ਲਾਈਵ ਆ ਆਪਣੀ ਗੱਲ਼ ਰੱਖੀ ਗਈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਬਹੁਤ ਕੁਝ ਵੇਖਿਆ, ਐਵੇਂ ਹੀ ਕੋਈ ਕਿਵੇਂ ਕੁੱਝ ਕਹਿ ਸਕਦਾ ਹੈ। ਮੈਂ ਇਸ ਸਮੇਂ 27 ਸਾਲ ਦੀ ਆਂ, ਤੇ 13 ਸਾਲਾਂ ਵਿੱਚ ਮੈਂ ਕੀ ਕੁਝ ਵੇਖਿਆ ਤੁਸੀ ਸੋਚ ਵੀ ਨਹੀਂ ਸਕਦੇ। ਜਦੋਂ ਕੋਈ ਵੀ ਬੰਦਾ ਕੁਝ ਵੀ ਆ ਕੇ ਕਹਿ ਦਿੰਦਾ ਤਾਂ ਦੁੱਖ ਤਾਂ ਲੱਗਦਾਂ ਹੀ ਆ। ਭੁੱਖੇ ਰਹਿ ਕੇ ਵੀ ਵੇਖਿਆ, ਬਿਨ੍ਹਾਂ ਘਰ ਤੋਂ ਰਹਿ ਕੇ ਵੀ ਵੇਖਿਆ, ਤੁਹਾਡੇ ਸਾਰਿਆਂ ਕੋਲ ਘਰ ਤਾਂ ਹੈਗੇ ਹੀ ਆ ਨਾ, ਬਿਨ੍ਹਾਂ ਘਰ ਤੋਂ ਰਹਿ ਕੇ ਵੀ ਵੇਖਿਆ। ਤੁਹਾਡੇ ਸਾਰਿਆਂ ਕੋਲੇਂ ਮਾਂ-ਪਿਓ ਤਾਂ ਹੈਗੇ ਆ ਮੈਂ ਬਿਨ੍ਹਾਂ ਮਾਂ-ਪਿਓ ਤੋਂ ਵੀ ਰਹਿ ਕੇ ਦੇਖਿਆ। ਫਿਰ ਇੰਦਾ ਦਾ ਬੰਦਾ ਜਦੋਂ ਕੁਝ ਕਹਿੰਦਾ ਤਾਂ ਥੋੜ੍ਹਾ ਜਿਹਾਂ ਤਾਂ ਦੁੱਖ ਲੱਗਦਾ ਹੀ ਆ। ਵੇਖੋ D5 Channel Punjabi News ਇੰਸਟਾਗ੍ਰਾਮ ਹੈਂਡਲ ਉੱਪਰ ਸ਼ੇਅਰ ਕੀਤੀ ਇਹ ਵੀਡੀਓ..

ਸਿੰਗਾਂ ਦੀ ਗੱਲ ਦਾ ਜਵਾਬ…

ਦੱਸ ਦੇਈਏ ਕਿ ਕਰਨ ਔਜਲਾ ਅਤੇ ਰਾਕਾ ਦੇ ਵਿਵਾਦ ਉੱਪਰ ਗਾਇਕ ਸਿੰਗਾ ਵੀ ਬੋਲਿਆ ਸੀ। ਉਨ੍ਹਾਂ ਦੋਵਾਂ ਨੂੰ ਇਹ ਸਲਾਹ ਦਿੱਤੀ ਸੀ ਕਿ ਇੰਡਸਟਰੀ ਵਿੱਚ ਇੱਕ-ਦੂਜੇ ਨਾਲ ਖੜ੍ਹੇ ਹੋਵੋ। ਉਨ੍ਹਾਂ ਕਿਹਾ ਕਿ ਹੁਣ ਕਰਨ ਅਤੇ ਰਾਕਾ, ਮੈਨੂੰ ਪਤਾ ਲੋਕਾਂ ਨੇ ਉਂਗਲਾਂ ਤਾਂ ਲਾਉਣੀਆਂ ਨੇ, ਹੁਣ ਕਰਨ ਮੇਰਾ ਭਰਾ ਮੈਨੂੰ ਨੀ ਪਤਾ ਤੂੰ ਛੋਟਾ ਜਾਂ ਵੱਡਾ ਪਰ ਤੈਨੂੰ ਪਤਾ ਮੇਰਾ ਭਰਾ ਦੁਨੀਆ ਸਵਾਦ ਲੈਂਦੀ ਐ…ਇਹ ਕਿਸੇ ਨੇ ਗੱਲ ਨਈ ਬੋਲਣੀ ਮੋਹਰੇ ਆ ਕੇ, ਰਾਕਾ ਤੂੰ ਮੇਰਾ ਛੋਟਾ ਭਰਾ ਆ, ਹੁਣ ਆਇਆ ਇੰਡਸਟਰੀ ਵਿੱਚ ਲੋਕਾਂ ਨੇ ਸਵਾਦ ਲੈਣਾ ਐ…ਤਾਂ ਮੇਰਾ ਭਰਾ ਇੱਕ ਰਹੋ।

ਜਾਣੋ ਡਿਟੇਲ ‘ਚ ਪੂਰਾ ਮਾਮਲਾ 

ਗਾਇਕ ਰਾਕਾ ਨੇ ਕਰਨ ਔਜਲਾ ਤੇ ਕਮੈਂਟ ਕਰ ਕਿਹਾ ਸੀ ਕਿ ਉਹ ਵੀ ਗੀਤਾਂ ਦੀ ਕੰਪੋਜ਼ਿਸ਼ਨ ਕਾੱਪੀ ਕਰਦਾ ਹੈ। ਜਿਵੇਂ ਕੁਲਦੀਪ ਮਾਣਕ ਦੇ ਗੀਤ ਦੀ ਕੀਤੀ ਸੀ। ਜਿਸ ਤੋਂ ਕਰਨ ਔਜਲਾ ਨੇ ਗੀਤ Take It Easy ਦੀ ਕੰਪੋਜ਼ਿਸ਼ਨ ਕਾੱਪੀ ਕੀਤੀ। ਇਸਦੇ ਨਾਲ ਹੀ ਰਾਕਾ ਨੇ ਕਿਹਾ ਕਿ ਰੱਬਾ ਦੋ ਕੁੁ ਸਾਲ ਰੱਖੀ ਚੱਲਦੇ ਤੂੰ ਸਾਹ, ਇਨ੍ਹਾਂ ਟੇਢਿਆ ਨੂੰ ਮੈਂ ਪਾ ਕੇ ਛੱਡੂਗਾਂ ਸਿੱਧੇ ਰਾਹ, ਜਿਸ ਤੋਂ ਬਾਅਦ ਕਰਨ ਔਜਲਾ ਨੇ ਗਾਇਕ ਰਾਕਾ ਦੀ ਤੁਲਨਾ ਆਪਣੇ ਨਹੁੰ ਨਾਲ ਕਰਦੇ ਹੋਏ ਚੰਗੀ ਕਲਾਸ ਲਗਾਈ।

Instagram video Credit Goes to D5 Channel Punjabi News

Previous articleਟਰੱਕ ਨੇ ਮਾਰੀ ਕਾਰ ਨੂੰ ਟੱਕਰ, ਹਾਦਸੇ ਤੋਂ ਬਾਅਦ ਗੱਡੀ ਨੂੰ ਲੱਗੀ ਅੱਗ
Next articleCM ਮਾਨ ਅੱਜ ਪੰਜਾਬੀਆਂ ਨੂੰ ਦੇਣਗੇ ਵੱਡਾ ਤੋਹਫਾ

LEAVE A REPLY

Please enter your comment!
Please enter your name here