ਭਾਰਤ ਸਰਕਾਰ ਨੇ ਅਨੁਸੂਚਿਤ ਜਾਤੀ ਅਤੇ ਹੋਰਾਂ ਲਈ ਪ੍ਰੀ-ਮੈਟ੍ਰਿਕ ਸਕਾਲਰਸ਼ਿਪ (ਕੰਪੋਨੈਂਟ 1 ਅਤੇ ਕੰਪੋਨੈਂਟ 2) ਸਕੀਮ ਅਧੀਨ ਸਾਲ 2023-24 ਲਈ NSP (ਰਾਸ਼ਟਰੀ ਸਕਾਲਰਸ਼ਿਪ ਪੋਰਟਲ) ਪੋਰਟਲ ‘ਤੇ ਅਪਲਾਈ ਕਰਨ ਦੀ ਮਿਤੀ ਵਧਾ ਦਿੱਤੀ ਹੈ। ਪਹਿਲਾਂ ਆਖਰੀ ਤਰੀਕ 29 ਜਨਵਰੀ ਸੀ। ਹੁਣ 5 ਫਰਵਰੀ ਤੱਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। 28 ਜਨਵਰੀ ਤੱਕ 9ਵੀਂ ਅਤੇ 10ਵੀਂ ਜਮਾਤ ਦੇ 3,00,859 ਵਿਦਿਆਰਥੀਆਂ ਵਿੱਚੋਂ ਸਿਰਫ਼ 63,010 ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ, ਜੋ ਕਿ ਸਿਰਫ਼ 20.94% ਬਣਦਾ ਹੈ। ਵਜ਼ੀਫੇ ਦੀਆਂ ਅਰਜ਼ੀਆਂ ਭਰਨ ਵਿੱਚ ਅੰਮ੍ਰਿਤਸਰ ਸਭ ਤੋਂ ਪਿੱਛੇ ਰਿਹਾ ਹੈ।
ਜਿੱਥੇ ਸਿਰਫ 6.97% ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ। ਇਸ ‘ਚ ਬਰਨਾਲਾ ‘ਚੋਂ ਸਭ ਤੋਂ ਵੱਧ ਅਰਜ਼ੀਆ ਆਈਆਂ ਹਨ। ਖ਼ੈਰ 5 ਫਰਵਰੀ ਤੱਕ ਦਾ ਸਮਾਂ ਹੈ ਦੇਖਣਾ ਹੋਵੇਗਾ ਕਿ ਇਸ ਤਰੀਕ ਤੱਕ ਅਰਜ਼ੀਆਂ ਵੱਧਦੀਆਂ ਹਨ ਜਾਂ ਫਿਰ ਮਾਸਟਰਾਂ ਦੀ ਸਿਰ ਦਰਦੀ ਵੱਧਦੀ ਹੈ। ਫਿਲਹਾਲ ਜੇਕਰ 28 ਜਨਵਰੀ ਤੱਕ ਨਜ਼ਰ ਮਾਰਈਏ ਤਾਂ ਬਰਨਾਲਾ ਅੱਵਲ ਹੈ
ਜਿਲ੍ਹਾ ਵਾਈਜ ਸਕਾਲਰਸ਼ਿਪ ਦੀਆਂ ਆਈਆਂ ਅਰਜ਼ੀਆਂ
- ਬਰਨਾਲਾ
39.60% - ਮਨਸਾ
37.16% - ਬਠਿੰਡਾ
33.65% - ਫਤਿਹਗੜ੍ਹ
32.29% - ਪਠਾਨਕੋਟ
31.90% - ਸੰਗਰੂਰ
29.73% - ਹੁਸ਼ਿਆਰਪੁਰ
27.97% - ਰੋਪੜ
27.55% - ਮਲੇਰਕੋਟਲਾ
27.28% - ਫਰੀਦਕੋਟ
26.29% - ਫਾਜ਼ਿਲਕਾ
24.56% - ਪਟਿਆਲਾ
24.53% - ਜਲੰਧਰ
24.38% - ਮੁਕਤਸਰ
21.73% - ਨਵਾਂਸ਼ਹਿਰ
21.57% - ਲੁਧਿਆਣਾ
18.71% - ਮੋਗਾ
14.53% - ਮੋਹਾਲੀ
12.34% - ਤਰਨਤਾਰਨ
11.62% - ਕਪੂਰਥਲਾ
10.88% - ਗੁਰਦਾਸਪੁਰ
8.68% - ਫ਼ਿਰੋਜ਼ਪੁਰ
8.61% - ਅੰਮ੍ਰਿਤਸਰ
6.97%