ਕੈਂਸਰ ਅਜਿਹੀ ਜਾਨਲੇਵਾ ਬਿਮਾਰੀ ਹੈ ਜੋ ਕਿ ਪੂਰੀ ਦੁਨੀਆ ਦੇ ਵਿੱਚ ਫੈਲੀ ਹੋਈ ਹੈ। ਹਰ ਸਾਲ ਲੱਖਾਂ ਹੀ ਲੋਕ ਆਪਣੀ ਜਾਨ ਗੁਆ ਦਿੰਦੇ ਹਨ। ਕਿਉਂਕਿ ਬਹੁਤ ਘੱਟ ਹੁੰਦਾ ਹੈ ਕਿ ਇਸ ਨੂੰ ਸ਼ੁਰੂਆਤੀ ਸਟੇਜ ਉੱਤੇ ਫੜ ਲਿਆ ਜਾਵੇ, ਜਦੋਂ ਤੱਕ ਇਨਸਾਨ ਨੂੰ ਇਸ ਬਿਮਾਰੀ ਦਾ ਪਤਾ ਚੱਲਦਾ ਹੈ ਤੱਦ ਤੱਕ ਦੇਰ ਹੋ ਜਾਂਦੀ ਹੈ। ਜ਼ਿਆਦਾਤਰ ਕੇਸਾਂ ਦੇ ਵਿੱਚ ਮਰੀਜ ਨੂੰ ਲਾਸਟ ਸਟੇਜ ਉੱਤੇ ਹੀ ਇਸ ਬਿਮਾਰੀ ਬਾਰੇ ਪਤਾ ਚੱਲਦਾ ਹੈ।
ਆਧੁਨਿਕ ਜੀਵਨ ਸ਼ੈਲੀ ਵਿੱਚ ਇੱਕ ਹੋਰ ਆਦਤ ਹੈ ਜਿਸ ਨੂੰ ਅਸੀਂ ਨਜ਼ਰਅੰਦਾਜ਼ ਕਰ ਰਹੇ ਹਾਂ, ਉਹ ਹੈ ਲੰਬੇ ਸਮੇਂ ਤੱਕ ਬੈਠੇ ਰਹਿਣ ਦੀ। ਅੱਜ ਦੇ ਡਿਜੀਟਲ ਯੁੱਗ ਵਿੱਚ ਜਿੱਥੇ ਜ਼ਿਆਦਾਤਰ ਕੰਮ ਕੰਪਿਊਟਰ ਅਤੇ ਡੈਸਕਟਾਪ ‘ਤੇ ਬੈਠ ਕੇ ਕੀਤੇ ਜਾਂਦੇ ਹਨ, ਉੱਥੇ ਘੰਟਿਆਂਬੱਧੀ ਬੈਠਣਾ ਆਮ ਹੋ ਗਿਆ ਹੈ। ਦਫਤਰ ਵਿੱਚ ਕੰਮ ਕਰਨਾ ਹੋਵੇ, ਟੀਵੀ ਦੇਖਣਾ ਹੋਵੇ ਜਾਂ ਸੋਸ਼ਲ ਮੀਡੀਆ ‘ਤੇ ਸਮਾਂ ਬਿਤਾਉਣਾ ਹੋਵੇ, ਲੰਬੇ ਸਮੇਂ ਤੱਕ ਬੈਠਣਾ ਸਾਡੀ ਜੀਵਨ ਸ਼ੈਲੀ ਦਾ ਇਕ ਖਾਸ ਹਿੱਸਾ ਬਣ ਗਿਆ ਹੈ। ਪਹਿਲਾਂ ਤੁਸੀਂ ਸੁਣਦੇ ਹੋਵੇਗੇ ਕਿ ਤੰਬਾਕੂ ਦੇ ਸੇਵਨ ਨਾਲ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ (Tobacco increases risk of cancer) ਪਰ ਹੁਣ ਲੰਬੇ ਸਮੇਂ ਤੱਕ ਇੱਕੋਂ ਥਾਂ ਉੱਤੇ ਬੈਠੇ ਰਹਿਣ ਨਾਲ ਵੀ ਕੈਂਸਰ ਦਾ ਖਤਰਾ ਵੱਧ (Sitting in one place for a long time also increases the risk of cancer) ਗਿਆ ਹੈ ।
ਮਾਹਿਰ ਕੀ ਕਹਿੰਦੇ
ਮਾਹਿਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਦੇਰ ਤੱਕ ਬੈਠਣ ਨਾਲ ਸਰੀਰ ਵਿੱਚ ਕਈ ਤਰ੍ਹਾਂ ਦੇ ਕੈਂਸਰ ਹੋਣ ਦਾ ਖ਼ਤਰਾ ਵੱਧ ਸਕਦਾ ਹੈ। ਇਹ ਆਦਤ ਖੂਨ ਦੇ ਪ੍ਰਵਾਹ ਨੂੰ ਪ੍ਰਭਾਵਿਤ ਕਰਦੀ ਹੈ, ਮੈਟਾਬੋਲਿਜ਼ਮ ਦੀ ਦਰ ਨੂੰ ਹੌਲੀ ਕਰਦੀ ਹੈ, ਅਤੇ ਸਰੀਰ ਵਿੱਚ ਇਨਸੁਲਿਨ ਦੇ ਪੱਧਰ ਨੂੰ ਵਧਾਉਂਦੀ ਹੈ, ਇਹ ਸਭ ਕੈਂਸਰ ਦੇ ਜੋਖਮ ਨੂੰ ਵਧਾ ਸਕਦੇ ਹਨ। ਇਸ ਤੋਂ ਇਲਾਵਾ, ਲੰਬੇ ਸਮੇਂ ਤੱਕ ਬੈਠਣ ਨਾਲ ਮੋਟਾਪਾ ਅਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ, ਜੋ ਕੈਂਸਰ ਦੇ ਵਿਕਾਸ ਲਈ ਅਨੁਕੂਲ ਸਥਿਤੀਆਂ ਬਣਾਉਂਦੇ ਹਨ।
ਲਗਾਤਾਰ ਬੈਠਣਾ ਕਿਸੇ ਖਤਰੇ ਤੋਂ ਘੱਟ ਨਹੀਂ
ਵੱਖ-ਵੱਖ ਖੋਜਾਂ ਤੋਂ ਹੈਰਾਨ ਕਰ ਦੇਣ ਵਾਲੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਲੰਬੇ ਸਮੇਂ ਤੱਕ ਇੱਕ ਥਾਂ ‘ਤੇ ਬੈਠਣ ਨਾਲ ਕਈ ਤਰ੍ਹਾਂ ਦੇ ਕੈਂਸਰ ਹੋਣ ਦਾ ਖਤਰਾ ਕਾਫੀ ਵੱਧ ਜਾਂਦਾ ਹੈ। ਬਿਨਾਂ ਹਿਲਜੁਲ ਦੇ 8 ਘੰਟੇ ਤੋਂ ਵੱਧ ਸਮੇਂ ਤੱਕ ਬੈਠਣ ਵਾਲੇ ਲੋਕਾਂ ਨੂੰ ਫੇਫੜਿਆਂ, ਬੱਚੇਦਾਨੀ ਅਤੇ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ | ਉਹਨਾਂ ਲੋਕਾਂ ਨਾਲੋਂ ਵੱਧ ਜੋ ਸਰਗਰਮ ਰਹਿੰਦੇ ਹਨ ਅਤੇ ਨਿਯਮਿਤ ਤੌਰ ‘ਤੇ ਚੱਲਦੇ ਹਨ।
ਇਸ ਦਾ ਕਾਰਨ ਇਹ ਹੈ ਕਿ ਜ਼ਿਆਦਾ ਦੇਰ ਤੱਕ ਇਕ ਹੀ ਸਥਿਤੀ ‘ਚ ਬੈਠਣ ਨਾਲ ਸਰੀਰ ਦੇ ਵੱਖ-ਵੱਖ ਹਿੱਸਿਆਂ ‘ਚ ਖੂਨ ਦਾ ਸੰਚਾਰ ਠੀਕ ਤਰ੍ਹਾਂ ਨਾਲ ਨਹੀਂ ਹੁੰਦਾ ਅਤੇ ਸੈੱਲਾਂ ਨੂੰ ਆਕਸੀਜਨ ਅਤੇ ਪੌਸ਼ਟਿਕ ਤੱਤ ਠੀਕ ਤਰ੍ਹਾਂ ਨਾਲ ਨਹੀਂ ਮਿਲ ਪਾਉਂਦੇ। ਇਸ ਲਈ ਸਾਨੂੰ ਨਿਯਮਿਤ ਤੌਰ ‘ਤੇ ਸੈਰ ਅਤੇ ਕਸਰਤ ਕਰਨੀ ਚਾਹੀਦੀ ਹੈ।
ਜਾਣੋ ਕਿ ਸੁਰੱਖਿਆ ਲਈ ਕੀ ਕਰਨਾ
ਜਦੋਂ ਅਸੀਂ ਲੰਬੇ ਸਮੇਂ ਤੱਕ ਇੱਕ ਥਾਂ ‘ਤੇ ਬੈਠੇ ਰਹਿੰਦੇ ਹਾਂ ਤਾਂ ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਅਤੇ ਹੱਡੀਆਂ ‘ਤੇ ਦਬਾਅ ਪੈਂਦਾ ਹੈ। ਇਸ ਤੋਂ ਇਲਾਵਾ ਖੂਨ ਦਾ ਸੰਚਾਰ ਵੀ ਘੱਟ ਹੋ ਜਾਂਦਾ ਹੈ। ਇਸ ਨਾਲ ਕੈਂਸਰ ਸਮੇਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਸਾਨੂੰ ਬੈਠਣ ਤੋਂ ਬਾਅਦ ਕੁੱਝ ਦੇਰ ਲਈ ਉੱਠ ਕੇ ਸੈਰ ਕਰਨੀ ਚਾਹੀਦੀ ਹੈ ਅਤੇ ਸਰੀਰ ਨੂੰ ਥੋੜ੍ਹਾ ਆਰਾਮ ਦੇਣਾ ਚਾਹੀਦਾ ਹੈ। ਇੰਨਾ ਹੀ ਨਹੀਂ, ਨਿਯਮਿਤ ਤੌਰ ‘ਤੇ ਕੁੱਝ ਕਸਰਤ ਜਾਂ ਯੋਗਾ ਵੀ ਕਰੋ। ਇਸ ਨਾਲ ਭਿਆਨਕ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।