Home latest News ਪੰਜਾਬ ਲਈ ਕੇਜਰੀਵਾਲ ਦਾ ਨਵਾਂ ਪਲਾਨ

ਪੰਜਾਬ ਲਈ ਕੇਜਰੀਵਾਲ ਦਾ ਨਵਾਂ ਪਲਾਨ

84
0

ਪੰਜਾਬ ਵਿੱਚ ਲੋਕ ਸਭਾ ਦੀਆਂ ਚੋਣਾਂ ਦੀ ਤਿਆਰੀ ਕਾਂਗਰਸ ਤੇ ਆਮ ਆਦਮੀ ਪਾਰਟੀ ਆਪੋ ਆਪਣੇ ਪੱਧਰ ‘ਤੇ ਕਰ ਰਹੇ ਹਨ। ਯਾਨੀ ਇੰਡੀਆ ਗਠਜੋੜ ਦਾ ਇੱਥੇ ਹੁੰਦਾ ਦਿਖਾਈ ਨਹੀਂ ਦੇ ਰਿਹ ਜਿਸ ਕਰਕੇ ਹੁਣ ਆਮ ਆਦਮੀ ਪਾਰਟੀ ਨੇ ਵੀ 13 ਸੀਟਾਂ ‘ਤੇ ਉਮੀਦਵਾਰ ਲੱਭਣੇ ਸ਼ੁਰੂ ਕਰ ਦਿੱਤੇ ਹਨ। ਇਸੇ ਤਹਿਤ ਆਮ ਆਦਮੀ ਪਾਰਟੀ ਨੇ ਨਵੀਂ ਰਣਨੀਤੀ ਬਣਾਈ ਹੈ।

ਸੂਤਰਾਂ ਮੁਤਾਬਕ ‘ਆਪ’ ਲੋਕ ਸਭਾ ਦੀਆਂ 13 ਸੀਟਾਂ ‘ਚੋਂ 5 ਸੀਟਾਂ ‘ਤੇ ਕੈਬਨਿਟ ਮੰਤਰੀਆਂ ਨੂੰ ਉਤਾਰਨ ਜਾ ਰਹੀ ਹੈ। ਇਸ ਪਿੱਛੇ ਆਮ ਆਦਮੀ ਪਾਰਟੀ ਦਾ ਤਰਕ ਹੈ ਕਿ ਕੈਬਨਿਟ ਮੰਤਰੀਆਂ ਦੇ ਚੋਣ ਮੈਦਾਨ ‘ਚ ਉੱਤਰਣਨ ਨਾਲ ਇਹ ਪਤਾ ਵੀ ਚੱਲ ਜਾਵੇਗਾ ਕਿ ਮਾਨ ਸਰਕਾਰ ਦੇ ਕੰਮਕਾਰ ਤੋਂ ਲੋਕ ਕਿੰਨੇ ਖੁਸ਼ ਹਨ। ਇਸ ਨਾਲ ਅਗਲੀਆਂ ਵਿਧਾਨ ਸਭਾ ਚੋਣਾਂ ਦੀ ਵੀ ਤਿਆਰੀ ਹੋ ਜਾਵੇਗੀ ਤੇ ਨਾਲ ਹੀ ਨਗਰ ਨਿਗਮ ਤੇ ਪੰਚਾਇਤੀ ਚੋਣਾਂ ਲਈ ਵੀ ਉਸ ਅਨੁਸਾਰ ਰਣਨੀਤੀ ਬਣਾਈ ਜਾਵੇਗੀ।

ਸੂਤਰਾਂ ਦੀ ਮੰਨੀਏ ਤਾਂ ਆਮ ਆਦਮੀ ਪਾਰਟੀ 5 ਸੀਟਾਂ ‘ਤੇ ਮੰਤਰੀ ਉਤਾਰਨ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ਵਿੱਚ ਬਠਿੰਡਾ, ਫਰੀਦਕੋਟ, ਸੰਗਰੂਰ, ਪਟਿਆਲਾ ਤੇ ਅੰਮ੍ਰਿਤਸਰ ਸ਼ਾਮਲ ਹਨ। ਹਾਲਾਂਕਿ ਪਾਰਟੀ ਆਗੂ ਇਸ ਸਬੰਧ ਵਿੱਚ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੇ ਹਨ। ਪਾਰਟੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਿਨ੍ਹਾਂ ਮੰਤਰੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ਨੂੰ ਇਨ੍ਹਾਂ ਖੇਤਰਾਂ ਵਿੱਚ ਤਿਆਰੀਆਂ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਨਾਂ ਵੀ ਸਰਵੇ ‘ਚ ਸ਼ਾਮਲ ਹਨ।

‘ਆਪ’ ਨੇ ਪਿਛਲੇ ਸਾਲ ਨਵੰਬਰ ‘ਚ ਹੀ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਦੇ ਲਈ ਪਾਰਟੀ ਦੇ ਕਾਰਜਕਾਰੀ ਪ੍ਰਧਾਨ, ਮੰਤਰੀਆਂ, ਵਿਧਾਇਕਾਂ ਤੇ ਜ਼ਿਲ੍ਹਾ ਪ੍ਰਧਾਨਾਂ ਨੂੰ 5-5 ਬਲਾਕ ਅਲਾਟ ਕੀਤੇ ਗਏ ਹਨ। ਜਿਨ੍ਹਾਂ ਨੂੰ ਪਾਰਟੀ ਨੂੰ ਪਿੰਡ ਪੱਧਰ ‘ਤੇ ਮਜ਼ਬੂਤ ​​ਕਰਨ ਲਈ ਕਿਹਾ ਗਿਆ। ਇਸ ਲਈ ਪਾਰਟੀ ਇਸ ਚੋਣ ‘ਚ ਨਵਾਂ ਤਜਰਬਾ ਕਰਨ ‘ਤੇ ਵਿਚਾਰ ਕਰ ਰਹੀ ਹੈ। ਕਿਉਂਕਿ ਵਿਧਾਨ ਸਭਾ ‘ਚ ‘ਆਪ’ ਕੋਲ 92 ਸੀਟਾਂ ਹਨ। ਸਰਕਾਰ ਨੂੰ ਕਿਸੇ ਕਿਸਮ ਦੀ ਕੋਈ ਖ਼ਤਰਾ ਵੀ ਨਹੀਂ ਹੈ। ਹਾਲਾਂਕਿ, ਆਪ ਅਤੇ ਕਾਂਗਰਸ ਦੋਵੇਂ I.N.D.I.A. ਦਾ ਹਿੱਸਾ ਹਨ। ਪਰ, ਉਹ ਕਿਸ ਰੂਪ ਵਿਚ ਚੋਣ ਮੈਦਾਨ ਵਿਚ ਉਤਰੇਗਾ, ਇਸ ਮਾਮਲੇ ਸਬੰਧੀ ਸਥਿਤੀ ਅਜੇ ਸਪੱਸ਼ਟ ਨਹੀਂ ਹੈ।

Previous articleਲੁਧਿਆਣਾ ‘ਚ ਕਾਰਾਂ ਦੀ ਰੇਸ ਲਾਉਂਦੇ ਭਿਆਨਕ ਹਾਦਸਾ
Next articleਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ AAP ਨੇ ਲਿਆਂਦੀ BJP ਦੀ ਹਨੇਰੀ

LEAVE A REPLY

Please enter your comment!
Please enter your name here