Home latest News ਸਾਵਧਾਨ! ਖਾਣਾ ਖਾਣ ਤੋਂ ਬਾਅਦ ਫਲ ਦਾ ਸੇਵਨ ਪਏਗਾ ਮਹਿੰਗਾ!

ਸਾਵਧਾਨ! ਖਾਣਾ ਖਾਣ ਤੋਂ ਬਾਅਦ ਫਲ ਦਾ ਸੇਵਨ ਪਏਗਾ ਮਹਿੰਗਾ!

49
0

ਅੱਜ ਦੀ ਤੇਜ਼ ਰਫਤਾਰ ਜ਼ਿੰਦਗੀ ਦੇ ਵਿੱਚ ਖੁਦ ਨੂੰ ਸਿਹਤਮੰਦ ਅਤੇ ਫਿੱਟ ਰੱਖਣਾ ਬਹੁਤ ਹੀ ਜ਼ਰੂਰੀ ਹੋ ਜਾਂਦਾ ਹੈ। ਜਿਸ ਕਰਕੇ ਸਾਨੂੰ ਆਪਣੀ ਖੁਰਾਕ ਦਾ ਖਾਸ ਧਿਆਨ ਰੱਖਣਾ ਲਾਜ਼ਮੀ ਬਣ ਜਾਂਦਾ ਹੈ। ਇਸ ਲਈ ਭੋਜਨ ਦੇ ਨਾਲ-ਨਾਲ ਫਲ ਵੀ ਬਹੁਤ ਮਹੱਤਵਪੂਰਨ ਹਨ। ਫਲਾਂ ਵਿੱਚ ਬਹੁਤ ਸਾਰੇ ਵਿਟਾਮਿਨ ਅਤੇ ਖਣਿਜ ਹੁੰਦੇ ਹਨ। ਬਹੁਤ ਸਾਰੇ ਲੋਕ ਅਕਸਰ ਹੀ ਖਾਣਾ ਖਾਣ ਤੋਂ ਬਾਅਦ ਤੁਰੰਤ ਹੀ ਫਲ ਖਾਣ ਲੱਗ ਜਾਂਦੇ ਹਨ, ਇਹ ਆਦਤ ਸਿਹਤ ਲਈ ਬਿਲਕੁਲ ਵੀ ਸਹੀ ਨਹੀਂ ਹੈ। ਖਾਸ ਤੌਰ ‘ਤੇ ਖਾਣ ਤੋਂ ਬਾਅਦ ਖੱਟੇ ਫਲ ਨਹੀਂ ਖਾਣੇ ਚਾਹੀਦੇ, ਇਹ ਸਰੀਰ ਲਈ ਬਹੁਤ ਨੁਕਸਾਨਦੇਹ ਹੋ ਸਕਦੇ ਹਨ। ਇਸ ਲਈ ਨਿੰਬੂ, ਸੰਤਰਾ, ਮਾਲਟਾ, ਅੰਗੂਰ ਅਤੇ ਟੈਂਜਰੀਨ ਨੂੰ ਭੋਜਨ ਤੋਂ ਬਾਅਦ ਨਹੀਂ ਖਾਣਾ ਚਾਹੀਦਾ। ਆਓ ਜਾਣਦੇ ਹਾਂ ਕਿਹੜੀਆਂ ਸਮੱਸਿਆਵਾਂ ਖੜ੍ਹੀਆਂ ਹੋ ਸਕਦੀਆਂ ਹਨ…

ਐਸੀਡਿਟੀ ਦੀ ਸਮੱਸਿਆ

ਭੋਜਨ ਤੋਂ ਬਾਅਦ ਖੱਟੇ ਫਲ ਖਾਣ ਨਾਲ ਪੇਟ ਵਿੱਚ ਐਸਿਡ ਬਣ ਜਾਂਦਾ ਹੈ। ਜਿਸ ਕਾਰਨ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ। ਐਸੀਡਿਟੀ ਬੇਚੈਨੀ, ਬਦਹਜ਼ਮੀ ਅਤੇ ਦਿਲ ਵਿੱਚ ਜਲਨ ਦਾ ਕਾਰਨ ਬਣ ਸਕਦੀ ਹੈ। ਖੱਟੇ ਫਲਾਂ ਨੂੰ ਖਾਣ ਤੋਂ ਤੁਰੰਤ ਬਾਅਦ ਬਿਲਕੁਲ ਵੀ ਨਹੀਂ ਖਾਣਾ ਚਾਹੀਦਾ।

ਪੇਟ ਅਤੇ ਪਾਚਨ ਸਮੱਸਿਆਵਾਂ

ਜੇਕਰ ਤੁਸੀਂ ਭੋਜਨ ਤੋਂ ਬਾਅਦ ਫਲ ਖਾਂਦੇ ਹੋ ਤਾਂ ਤੁਹਾਨੂੰ ਪੇਟ ‘ਚ ਭਾਰੀਪਨ, ਗੈਸ ਅਤੇ ਬਦਹਜ਼ਮੀ ਦੀ ਸਮੱਸਿਆ ਹੋ ਸਕਦੀ ਹੈ। ਇਹ ਪਾਚਨ ਨੂੰ ਪ੍ਰਭਾਵਿਤ ਕਰਦਾ ਹੈ। ਖਾਣੇ ਤੋਂ ਬਾਅਦ ਫਲ ਖਾਣ ਨਾਲ ਕਈ ਲੋਕਾਂ ਨੂੰ ਗੈਸਟਰੋਇੰਟੇਸਟਾਈਨਲ ਦੀ ਸਮੱਸਿਆ ਹੁੰਦੀ ਹੈ। ਜਿਸ ਕਾਰਨ ਪਾਚਨ ਕਿਰਿਆ ‘ਚ ਸਮੱਸਿਆ ਹੁੰਦੀ ਹੈ।

ਪੋਸ਼ਣ ਪ੍ਰਾਪਤ ਕਰਨ ਵਿੱਚ ਸਮੱਸਿਆ

ਭੋਜਨ ਤੋਂ ਬਾਅਦ ਫਲ ਖਾਣ ਨਾਲ ਸਰੀਰ ਨੂੰ ਸਹੀ ਪੋਸ਼ਣ ਨਹੀਂ ਮਿਲਦਾ। ਖੱਟੇ ਫਲਾਂ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ। ਜੇਕਰ ਭੋਜਨ ਤੋਂ ਬਾਅਦ ਫਲ ਖਾਏ ਜਾਣ ਤਾਂ ਪੋਸ਼ਕ ਤੱਤ ਠੀਕ ਤਰ੍ਹਾਂ ਨਾਲ ਪੱਚ ਨਹੀਂ ਪਾਉਂਦੇ। ਇਸ ਕਾਰਨ ਇਮਿਊਨਿਟੀ ਕਮਜ਼ੋਰ ਹੋਣ ਲੱਗਦੀ ਹੈ।

ਭੋਜਨ ਨੂੰ ਹਜ਼ਮ ਕਰਨ ਵਿੱਚ ਬਹੁਤ ਸਮਾਂ ਲੱਗਦਾ ਹੈ

ਭੋਜਨ ਖਾਣ ਤੋਂ ਬਾਅਦ ਇਸਨੂੰ ਪੱਚਣ ਵਿੱਚ 1 ਤੋਂ 1.30 ਘੰਟੇ ਦਾ ਸਮਾਂ ਲੱਗਦਾ ਹੈ। ਜਦੋਂ ਨਾਸ਼ਤੇ ‘ਚ ਅਸੀਂ ਫਟਾਫਟ ਦੇ ਨਾਲ ਬਰੈੱਡ-ਆਮਲੇਟ ਖਾਂਦੇ ਹਾਂ ਤਾਂ ਇਹ ਠੀਕ ਤਰ੍ਹਾਂ ਹਜ਼ਮ ਨਹੀਂ ਹੁੰਦਾ ਹੈ। ਦੋ ਭੋਜਨਾਂ ਮਤਲਬ ਜਿਵੇਂ ਨਾਸ਼ਤੇ ਤੇ ਲੰਚ ਜਾਂ ਲੰਚ ਤੋਂ ਬਾਅਦ ਰਾਤ ਦੇ ਖਾਣੇ ਦੇ ਵਿੱਚ ਵਿਚਕਾਰ ਸਮੇਂ ਦਾ ਚੰਗਾ ਗੈਪ ਹੋਣਾ ਚਾਹੀਦਾ ਹੈ। ਜਿਸ ਕਾਰਨ ਪੇਟ ਦਰਦ, ਗੈਸ ਅਤੇ ਪੇਟ ਕੜਵੱਲ ਵਰਗੀਆਂ ਬਿਮਾਰੀਆਂ ਹੋ ਬਚਿਆ ਜਾ ਸਕਦਾ ਹੈ।

Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।

Previous articleਮੇਖ, ਕਰਕ, ਤੁਲਾ ਰਾਸ਼ੀ ਵਾਲੇ ਅੱਜ ਕਰ ਸਕਦੇ ਨੇ ਯਾਤਰਾ
Next articleਜਾਣੋ ਕਿਵੇਂ ਕਲਾਸਿਕ ਫ੍ਰਾਈਂਗ ਤੋਂ ਵੱਧ ਫਾਇਦੇਮੰਦ ਹੈ ਏਅਰ ਫ੍ਰਾਈਅਰ

LEAVE A REPLY

Please enter your comment!
Please enter your name here