ਫਰਵਰੀ ਮਹੀਨਾ ਪਿਆਰ ਦਾ ਮਹੀਨਾ, ਪਿਆਰ ਕਰਨ ਵਾਲੇ ਨਵੇਂ ਸਾਲ ਤੋਂ ਬਾਅਦ ਬਹੁਤ ਹੀ ਬੇਸਬਰੀ ਦੇ ਨਾਲ ਵੈਲੇਨਟਾਈਨ ਦਾ ਇੰਤਜ਼ਾਰ ਕਰਦੇ ਹਨ। ਅੱਜ ਤੋਂ ਯਾਨੀਕਿ 7 ਫਰਵਰੀ ਤੋਂ ਵੈਲੇਨਟਾਈਨ ਵੀਕ ਸ਼ੁਰੂ ਹੋ ਗਿਆ ਹੈ। ਇਸ ਦਿਨ ਨੂੰ ਦੁਨੀਆ ਭਰ ‘ਚ ਰੋਜ਼ ਡੇਅ ਵਜੋਂ ਸੈਲੀਬ੍ਰੇਟ ਕੀਤਾ ਜਾਂਦਾ ਹੈ, ਜਿਸ ‘ਚ ਹਰ ਜੋੜਾ ਇਕ-ਦੂਜੇ ਨੂੰ ਗੁਲਾਬ ਦੇ ਫੁੱਲ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ। ਇਸ ਦਿਨ ਬਾਜ਼ਾਰ ਵਿੱਚ ਵੱਖ-ਵੱਖ ਕਿਸਮਾਂ ਦੇ ਗੁਲਾਬ ਦੀ ਬਹੁਤ ਮੰਗ ਹੁੰਦੀ ਹੈ। ਅਜਿਹੇ ‘ਚ ਕੀ ਤੁਸੀਂ ਜਾਣਦੇ ਹੋ ਕਿ ਪਿਆਰ ਕਰਨ ਵਾਲੇ ਲੋਕਾਂ ਲਈ ਇਸ ਖੂਬਸੂਰਤ ਦਿਨ ਦੀ ਸ਼ੁਰੂਆਤ ਕਿਵੇਂ ਹੋਈ? ਆਓ ਜਾਣਦੇ ਹਾਂ…
ਵੈਲੇਨਟਾਈਨ ਵੀਕ ਅੱਜ ਯਾਨੀ 7 ਫਰਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਪ੍ਰੇਮੀਆਂ ਲਈ ਇਹ ਹਫ਼ਤਾ ਬਹੁਤ ਖਾਸ ਹੈ। ਇਸ ਹਫਤੇ ਦਾ ਪਹਿਲਾ ਦਿਨ ਰੋਜ਼ ਡੇ ਹੈ। ਇਸ ਦਿਨ ਜੋੜੇ ਆਪਣੇ ਸਾਥੀਆਂ ਨੂੰ ਗੁਲਾਬ ਦੇ ਫੁੱਲ ਦੇ ਕੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੇ ਹਨ। ਇਸ ਖਾਸ ਮੌਕੇ ‘ਤੇ, ਤੁਸੀਂ ਗੁਲਾਬ ਨਾਲ ਕੁੱਝ ਸੰਦੇਸ਼ ਵੀ ਸਾਂਝੇ ਕਰਦੇ ਹਨ।
ਇਸ ਤਰ੍ਹਾਂ ਸ਼ੁਰੂ ਹੋਇਆ ਰੋਜ਼ ਡੇਅ
ਰੋਜ਼ ਡੇਅ ‘ਤੇ ਜੋੜੇ ਇੱਕ ਦੂਜੇ ਨੂੰ ਗੁਲਾਬ ਦੇ ਫੁੱਲ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਇਸ ਦਿਨ ਦੀ ਸ਼ੁਰੂਆਤ ਮੁਗਲ ਕਾਲ ਤੋਂ ਹੀ ਹੋਈ ਸੀ। ਕਿਹਾ ਜਾਂਦਾ ਹੈ ਕਿ ਮੁਗਲ ਬੇਗਮ ਨੂਰਜਹਾਂ ਨੂੰ ਲਾਲ ਗੁਲਾਬ ਬਹੁਤ ਪਸੰਦ ਸਨ। ਅਜਿਹੀ ਸਥਿਤੀ ਵਿੱਚ, ਉਨ੍ਹਾਂ ਨੂੰ ਖੁਸ਼ ਕਰਨ ਲਈ, ਜਹਾਂਗੀਰ ਰੋਜ਼ਾਨਾ ਟਨਾਂ ਦੇ ਹਿਸਾਬ ਦੇ ਨਾਲ ਤਾਜ਼ਾ ਗੁਲਾਬ ਭੇਜਦੇ ਹੁੰਦੇ ਸੀ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਮਹਾਰਾਣੀ ਵਿਕਟੋਰੀਆ ਨੇ ਵੀ ਆਪਣੇ ਪਤੀ ਪ੍ਰਿੰਸ ਅਲਬਰਟ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਗੁਲਾਬ ਦੇ ਫੁੱਲ ਦਿੱਤੇ ਸਨ। ਮਹਾਰਾਣੀ ਵਿਕਟੋਰੀਆ ਦੇ ਸਮੇਂ ਤੋਂ ਹੀ, ਲੋਕਾਂ ਨੇ 7 ਫਰਵਰੀ ਨੂੰ ਆਪਣੇ ਅਜ਼ੀਜ਼ਾਂ ਨੂੰ ਵਿਸ਼ੇਸ਼ ਮਹਿਸੂਸ ਕਰਾਉਣ ਲਈ ਗੁਲਾਬ ਦੇ ਫੁੱਲ ਦੇਣਾ ਸ਼ੁਰੂ ਕੀਤਾ ਸੀ ਅਤੇ ਇਹ ਪਰੰਪਰਾ ਅੱਜ ਵੀ ਜਾਰੀ ਹੈ।
ਰੋਜ਼ ਦਿਵਸ ਕਿਉਂ ਮਨਾਇਆ ਜਾਂਦਾ?
ਇਸ ਦਿਨ ਇਕ-ਦੂਜੇ ਨੂੰ ਗੁਲਾਬ ਦੇਣਾ ਪਿਆਰ ਦਾ ਇਜ਼ਹਾਰ ਕਰਨ ਦਾ ਇਕ ਤਰੀਕਾ ਹੈ। ਇਹ ਦਰਸਾਉਂਦਾ ਹੈ ਕਿ ਤੁਸੀਂ ਇਸ ਰਿਸ਼ਤੇ ਦੀ ਕਦਰ ਕਰਦੇ ਹੋ। ਤੁਹਾਨੂੰ ਦੱਸ ਦੇਈਏ ਕਿ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਇਹ ਦਿਨ ਸਿਰਫ ਪ੍ਰੇਮੀਆਂ ਲਈ ਹੈ। ਅਜਿਹੇ ‘ਚ ਜਾਣੋ ਕਿ ਅਜਿਹਾ ਨਹੀਂ ਹੈ। ਤੁਸੀਂ ਇਸ ਦਿਨ ਨੂੰ ਆਪਣੇ ਮਾਤਾ-ਪਿਤਾ ਜਾਂ ਦੋਸਤਾਂ ਨਾਲ ਮਨਾ ਸਕਦੇ ਹੋ ਅਤੇ ਉਨ੍ਹਾਂ ਨੂੰ ਖਾਸ ਮਹਿਸੂਸ ਕਰ ਸਕਦੇ ਹੋ। ਉਨ੍ਹਾਂ ਗੁਲਾਬ ਦੇ ਸਕਦੇ ਹੋ।