ਭੀਮ ਪੇਮੈਂਟਸ ਐਪ ਇਸ ਸਮੇਂ 750ਰੁ. ਤੱਕ ਦਾ ਕੈਸ਼ਬੈਕ ਦੇ ਰਿਹਾ ਹੈ ਪਰ ਇਸ ਨੂੰ ਲੈਣ ਲਈ ਸਿਰਫ ਕੁਝ ਹੀ ਹਫਤੇ ਬਚੇ ਹਨ। ਇਹ ਛੋਟ ਨਵੇਂ ਯੂਜਰਸ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਹੈ। ਯਾਦ ਰਹੇ ਕਿ ਇਹ 750 ਦੋ ਵੱਖ-ਵੱਖ ਆਫਰਸ ਨੂੰ ਮਿਲਾ ਕੇ ਮਿਲਦੇ ਹਨ ਤੇ ਇਸ ਲਈ ਸ਼ਰਤਾਂ ਵੀ ਪੂਰੀਆਂ ਕਰਨੀਆਂ ਹੋਣਗੀਆਂ। ਨਾਲ ਹੀ 1 ਫੀਸਦੀ ਦਾ ਇਕ ਹੋਰ ਕੈਸ਼ਬੈਕ ਵੀ ਹੈ।
ਖਾਣ-ਪੀਣ ਜਾਂ ਘੁੰਮਣ ਦੇ ਸ਼ੌਕੀਨਾਂ ਲਈ ਭੀਮ ਐਪ 150 ਰੁਪਏ ਦਾ ਕੈਸ਼ਬੈਕ ਦੇ ਰਿਹਾ ਹੈ। ਜੇਕਰ ਤੁਸੀਂ ਭੀਮ ਐਪ ‘ਤੇ 100 ਤੋਂ ਉਪਰ ਦਾ ਖਾਣਾ-ਪੀਣਾ ਜਾਂ ਘੁੰਮਣ ਦਾ ਖਰਚ ਚੁਕਾਉਂਦੇ ਹੋ ਤਾਂ ਤੁਹਾਨੂੰ ਸਿੱਧੇ 30 ਰੁਪਏ ਦਾ ਕੈਸ਼ਬੈਕ ਮਿਲੇਗਾ। ਇਹ ਆਫਰ ਕਈ ਥਾਵਾਂ ‘ਤੇ ਮਾਨਯ ਹੈ ਪਰ ਕੁੱਲ ਮਿਲਾ ਕੇ ਤੁਸੀਂ ਸਿਰਫ 150 ਰੁਪਏ ਦਾ ਹੀ ਕੈਸ਼ਬੈਕ ਪ੍ਰਾਪਤ ਕਰ ਸਕਦੇ ਹੋ। ਇਸ ਲਈ ਤੁਹਾਨੂੰ ਘੱਟੋ-ਘਟ 5 ਵਾਰ 100 ਰੁਪਏ ਤੋਂ ਉਪਰ ਦਾ ਖਰਚ ਕਰਨਾ ਹੋਵੇਗਾ। ਭੀਮ ਐਪ ‘ਤੇ ਜੇਕਰ ਤੁਹਾਡਾ Rupay ਕ੍ਰੈਡਿਟ ਕਾਰਡ ਜੁੜਿਆ ਹੈ ਤਾਂ ਤੁਹਾਡੇ ਲਈ 600 ਰੁਪਏ ਦਾ ਇਕ ਹੋਰ ਕੈਸ਼ਬੈਕ ਆਫਰ ਹੈ। ਇਸ ਆਫਰ ਦਾ ਫਾਇਦਾ ਚੁੱਕਣ ਲਈ ਤੁਹਾਨੂੰ ਸਾਰੀਆਂ ਦੁਕਾਨਾਂ ‘ਤੇ ਯੂਪੀਆਈ ਪੇਮੈਂਟ ਕਰਨਾ ਹੋਵੇਗਾ। ਇਸ ਤੋਂ ਪਹਿਲਾਂ 3 ਵਾਰ 100 ਰੁਪਏ ਤੋਂ ਉਪਰ ਦਾ ਭੁਗਤਾਨ ਕਰਨ ‘ਤੇ ਰੁ. 100 ਦਾ ਕੈਸ਼ਬੈਕ ਮਿਲੇਗਾ।ਉਸ ਦੇ ਬਾਅਦ ਹਰ ਮਹੀਨੇ ਅਗਲੇ 10 ਵਾਰ 200 ਰੁਪਏ ਤੋਂ ਉਪਰ ਦਾ ਭੁਗਤਾਨ ਕਰਨ ‘ਤੇ ਹਰ ਵਾਰ 30 ਰੁਪਏ ਦਾ ਕੈਸ਼ਬੈਕ ਮਿਲੇਗਾ। ਕੁੱਲ ਮਿਲਾ ਕੇ ਇਹ ਛੋਟ 600 ਰੁਪਏ ਹੀ ਹਨ ਤੇ ਇਸ ਲਈ ਤੁਹਾਨੂੰ ਦੱਸੀ ਗਈ ਸਾਰੀ ਟ੍ਰਾਂਜੈਕਸ਼ਨ ਕਰਨੀ ਹੋਵੇਗੀ।
ਗੱਡੀ ਵਿਚ ਪੈਟਰੋਲ, ਡੀਜ਼ਲ ਜਾਂ CNG ਭਰਵਾਉਣ ‘ਤੇ ਵੀ 1 ਫੀਸਦੀ ਦਾ ਕੈਸ਼ਬੈਕ ਮਿਲੇਗਾ।ਇੰਨਾ ਹੀ ਨਹੀਂ ਬਿਜਲੀ, ਪਾਣੀ ਤੇ ਗੈਸ ਵਰਗੇ ਬਿੱਲਾਂ ‘ਤੇ ਵੀ ਇਹ ਛੋਟ ਮਿਲੇਗੀ। ਬਸ਼ਰਤੇ ਬਿੱਲ 100 ਤੋਂ ਵੱਧ ਦਾ ਹੋਵੇ।ਇਹ ਕੈਸ਼ਬੈਕ ਸਿੱਧੇ ਤੁਹਾਡੇ ਭੀਮ ਐਪ ਨਾਲ ਜੁੜੇ ਬੈਂਕ ਖਾਤੇ ਵਿਚ ਚਲਾ ਜਾਵੇਗਾ। ਦੱਸ ਦੇਈਏ ਕਿ ਇਹ ਸਾਰੇ ਕੈਸ਼ਬੈਕ ਆਫਰਸ 31 ਮਾਰਚ ਤੱਕ ਹਨ। ਮਤਲਬ ਤੁਹਾਡੇ ਕੋਲ ਭੀਮ ਐਪ ਦਾ ਇਸਤੇਮਾਲ ਕਰਕੇ ਦੱਸੇ ਗਏ ਸਾਰੇ ਆਫਰਸ ਦਾ ਫਾਇਦਾ ਚੁੱਕਣ ਲਈ 7 ਹਫਤਿਆਂ ਤੋਂ ਵੱਧ ਦਾ ਸਮਾਂ ਹੈ। ਫਿਲਹਾਲ ਇਹ ਸਾਫ ਨਹੀਂ ਹੈ ਕਿ ਕੰਪਨੀ ਇਸ ਆਫਰ ਨੂੰ ਅੱਗੇ ਵਧਾਏਗੀ ਵੀ ਜਾਂ ਨਹੀਂ।