Home latest News ਕੈਨੇਡਾ ‘ਚ ਪੁੱਠੇ ਰਾਹ ਪਏ ਪੰਜਾਬੀ ਮੁੰਡੇ-ਕੜੀਆਂ

ਕੈਨੇਡਾ ‘ਚ ਪੁੱਠੇ ਰਾਹ ਪਏ ਪੰਜਾਬੀ ਮੁੰਡੇ-ਕੜੀਆਂ

75
0

ਕੈਨੇਡਾ ਵਿੱਚ ਪੰਜਾਬੀ ਨੌਜਵਾਨ ਪੁੱਠੇ ਰਾਹ ਪੈ ਰਹੇ ਹਨ। ਮੁੰਡਿਆਂ ਦੇ ਨਾਲ ਹੀ ਕੁੜੀਆਂ ਵੀ ਜ਼ਰਾਇਮ ਪੇਸ਼ੇ ਵਿੱਚ ਪੈ ਰਹੇ ਹਨ। ਕੈਨੇਡੀਅਨ ਪੁਲਿਸ ਨੇ ਹੋਸ਼ ਉਡਾ ਦੇਣ ਵਾਲਾ ਖੁਲਾਸਾ ਕੀਤਾ ਹੈ। ਪੁਲਿਸ ਨੇ ਪੰਜਾਬੀ ਮੁੰਡੇ-ਕੁੜੀਆਂ ਨੂੰ ਕਾਬੂ ਕੀਤਾ ਹੈ ਜੋ ਫਿਰੌਤੀਆਂ ਲੈਂਦੇ ਸੀ। ਇਨ੍ਹਾਂ ਮੁੰਡੇ-ਕੁੜੀਆਂ ਦਾ ਸਬੰਧ ਲਾਰੈਂਸ ਬਿਸ਼ਨੋਈ ਗੈਂਗ ਨਾਲ ਹੋਣ ਦਾ ਸ਼ੱਕ ਹੈ।

ਹਾਸਲ ਜਾਣਕਾਰੀ ਮੁਤਾਬਕ ਕੈਨੇਡਾ ਦੀ ਪੀਲ ਪੁਲਿਸ ਦੇ ਫਿਰੌਤੀ ਜਾਂਚ ਟਾਸਕ ਦਲ ਨੇ ਦੋ ਪੰਬਾਜਣਾਂ ਸਣੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਫਿਰੌਤੀ ਦੇ ਕੁਝ ਮਾਮਲੇ ਹੱਲ ਕਰ ਲਏ ਹਨ ਜਦਕਿ ਹੋਰਨਾਂ ਦੀ ਜਾਂਚ ਅਜੇ ਜਾਰੀ ਹੈ। ਇਸ ਤੋਂ ਪਹਿਲਾਂ ਐਡਮਿੰਟਨ ਪੁਲਿਸ ਵੀ ਇਸੇ ਦੋਸ਼ ਤਹਿਤ ਛੇ ਪੰਜਾਬੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਜਾਂਚ ਦਲ ਦੀ ਮੁਖੀ ਸ਼ੈਲੀ ਥੌਮਸਨ ਨੇ ਦੱਸਿਆ ਕਿ ਪਹਿਲਾਂ ਬਰੈਂਪਟਨ ਦੇ ਰਹਿਣ ਵਾਲੇ ਗਗਨ ਅਜੀਤ ਸਿੰਘ (23) ਤੇ ਮਿਸੀਸਾਗਾ ਦੇ ਅਨਮੋਲਜੀਤ (23) ਤੇ ਬਰੈਂਪਟਨ ਦੀਆਂ ਦੋ ਕੁੜੀਆਂ ਇਸ਼ਮੀਤ ਕੌਰ (25) ਤੇ ਏਮਨਜੀਤ ਕੌਰ (21) ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸੇ ਦੌਰਾਨ ਸਬੂਤ ਇਕੱਠੇ ਕਰਨ ਮਗਰੋਂ ਅਰੁਣਦੀਪ ਥਿੰਦ (39) ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਨੇ ਕਰੀਬ 29 ਜਣਿਆਂ ਵਿੱਚੋਂ ਕੁਝ ਨੂੰ ਧਮਕਾ ਕੇ ਤੇ ਕੁਝ ’ਤੇ ਫਾਇਰਿੰਗ ਕਰਕੇ ਫਿਰੌਤੀ ਮੰਗੀ ਸੀ।

ਮੁਲਜ਼ਮਾਂ ਦੇ ਟਿਕਾਣਿਆਂ ਦੀ ਤਲਾਸ਼ੀ ਲੈਣ ’ਤੇ ਉੱਥੋਂ ਨਾਜਾਇਜ਼ ਅਸਲਾ, ਨਕਦੀ, ਕਈ ਕੰਪਿਊਟਰ ਤੇ 50 ਸਮਾਰਟ ਫੋਨ ਮਿਲੇ ਹਨ। ਜਾਂਚ ਦਲ ਮੁਖੀ ਸ਼ੈਲੀ ਨੇ ਦੱਸਿਆ ਕਿ ਜਾਂਚ ਦਲ ਦੇ 23 ਮੁਲਾਜ਼ਮਾਂ ਨੇ ਮੁਲਜ਼ਮਾਂ ’ਤੇ ਕਈ ਦਿਨਾਂ ਤੱਕ ਨਿਗ੍ਹਾ ਰੱਖੀ ਤੇ ਸਬੂਤ ਇਕੱਠੇ ਕਰਨ ਮਗਰੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਮੁਖੀ ਨਿਸ਼ਾਨ ਦੁਗਾਈਆਪਾ ਨੇ ਕਿਹਾ ਕਿ ਭਾਰਤੀ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਨੂੰ ਪ੍ਰਸ਼ਾਸਨ ਬੜੀ ਗੰਭੀਰਤਾ ਨਾਲ ਲੈ ਰਿਹਾ ਹੈ। ਮੁਲਜ਼ਮ ਗਗਨ ਅਜੀਤ ਸਿੰਘ ਦੇ ਇੰਸਟਾਗਰਾਮ ਖਾਤੇ ਤੋਂ ਉਸ ਦਾ ਸਬੰਧ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਹੋਣ ਦਾ ਸ਼ੱਕ ਪੈਂਦਾ ਹੈ।

Previous articleਮੇਖ, ਕਰਕ, ਤੁਲਾ, ਮੀਨ ਰਾਸ਼ੀ ਵਾਲੇ ਕਾਰੋਬਾਰੀਆਂ ਨੂੰ ਅੱਜ ਹੋਵੇਗਾ ਲਾਭ
Next articleਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ…

LEAVE A REPLY

Please enter your comment!
Please enter your name here