Home Crime ਭਾਨਾ ਸਿੱਧੂ ਨਾਲ ਜੇਲ੍ਹ ‘ਚ ਹੋਇਆ ਤਸ਼ੱਦਦ, ਨੰਗਾ ਕਰਕੇ ਬਣਾਈ ਵੀਡੀਓ, ਬਰਫ਼...

ਭਾਨਾ ਸਿੱਧੂ ਨਾਲ ਜੇਲ੍ਹ ‘ਚ ਹੋਇਆ ਤਸ਼ੱਦਦ, ਨੰਗਾ ਕਰਕੇ ਬਣਾਈ ਵੀਡੀਓ, ਬਰਫ਼ ‘ਤੇ ਲੰਮਾ ਪਾਇਆ ਹੋਰ ਪੜ੍ਹੋ ਕੀ ਕੀ ਕੀਤਾ

53
0

ਬਲੌਗਰ ਭਾਨਾ ਸਿੱਧੂ ਜੇਲ੍ਹ ਤੋਂ ਬਾਹਰ ਆ ਗਿਆ ਹੈ। ਮੋਹਾਲੀ ਦੀ ਅਦਾਲਤ ਨੇ ਭਾਨਾ ਸਿੱਧੂ ਦੀ ਜ਼ਮਾਨਤ ਮਨਜੂਰ ਕਰਦੇ ਹੋਏ ਵੱਡੀ ਰਾਹਤ ਦਿੱਤੀ ਹੈ। ਜਿਸ ਤੋਂ ਬਾਅਦ ਭਾਨਾ ਮਾਲੇਰਕੋਟਲਾ ਦੀ ਜੇਲ੍ਹ ਤੋਂ ਰਿਹਾਅ ਹੋ ਗਿਆ ਹੈ। ਬਾਹਰ ਆਉਂਦੇ ਸਾਰ ਭਾਨਾ ਸਿੱਧੂ ਨੇ ਕਈ ਵੱਡੇ ਖੁਲਾਸੇ ਕੀਤੇ ਹਨ ਅਤੇ ਕਈਆਂ ‘ਤੇ ਹਾਲ ਦੀ ਘੜੀ ਪਰਦਾ ਵੀ ਪਾਇਆ ਹੈ।

ਭਾਨਾ ਸਿੱਧੂ ਨਾਲ ਜੇਲ੍ਹ ਵਿੱਚ ਪੁਲਿਸ ਵੱਲੋਂ ਕਾਫ਼ੀ ਤਸ਼ੱਦਦ ਕੀਤਾ ਗਿਆ। ਇਸ ਦੀ ਜਾਣਕਾਰੀ ਭਾਨਾ ਸਿੱਧੂ ਨੇ ਮੀਡੀਆ ਨੂੰ ਦਿੱਤੀ ਹੈ। ਬਲੌਗਰ ਸਿੱਧੂ ਨੇ ਕਿਹਾ ਕਿ ਜੇਲ੍ਹ ਵਿੱਚ ਮੇਰੇ ਨਾਲ ਕੁੱਟਮਾਰ ਕੀਤੀ ਗਈ। ਇਸ ਤੋਂ ਇਲਾਵਾ ਮੇਰੇ ‘ਤੇ ਪਾਣੀ ਪਾਇਆ ਗਿਆ ਬਰਫ਼ ‘ਤੇ ਵੀ ਲਮਾ ਪਾਇਆ ਗਿਆ। ਭਾਨਾ ਸਿੱਧੂ ਨੇ ਕਿਹਾ ਕਿ ਮੈਂ ਐਨਾ ਵੱਡਾ ਗੁਨਾਹ ਵੀ ਨਹੀਂ ਕੀਤਾ ਜੋ ਪੁਲਿਸ ਨੇ ਮੇਰੇ ਨਾਲ ਤਸ਼ੱਦਦ ਕੀਤੀ ਹੈ। ਭਾਨਾ ਸਿੱਧੂ ਨੇ ਕਿਹਾ ਕਿ ਮੈਨੂੰ ਨੰਗਾ ਕਰਕੇ ਮੇਰੀਆਂ ਵੀਡੀਓ ਬਣਾਈਆਂ ਗਈਆਂ ਅਤੇ ਮੇਰੇ ਤੋਂ ਜ਼ਬਰੀ ਮੁਆਫ਼ੀ ਮਗਵਾਉਣ ਲਈ ਜ਼ੋਰ ਪਾਇਆ ਗਿਆ। ਮੇਰੇ ਕੋਲ ਸਾਰੇ ਸਬੂਤ ਹਨ, ਸਮਾਂ ਆਉਣ ‘ਤੇ ਉਹ ਸਾਰੇ ਮੀਡੀਆ ਦੇ ਸਾਹਮਣੇ ਪੇਸ਼ ਵੀ ਕਰਾਂਗਾ। ਫਿਲਹਾਲ ਉਸ ਦਾ ਬੁਖਾਰ ਵਿਗੜਿਆ ਹੋਇਆ ਹੈ ਅਤੇ ਅਜਿਹੇ ਸਮੇਂ ਉਸ ਨੂੰ ਕੁਝ ਸਮਾਂ ਅਰਾਮ ਦੀ ਜ਼ਰੂਰਤ ਹੈ।

ਭਾਨਾ ਸਿੱਧੂ ‘ਤੇ 4 ਵੱਖ ਵੱਖ ਥਾਣਿਆਂ ਵਿੱਚ ਮਾਮਲੇ ਦਰਜ ਸਨ। ਜਿਸ ਵਿੱਚ ਸਭ ਤੋਂ ਪਹਿਲਾ ਪਰਚਾ ਲੁਧਿਆਣਾ ਵਿੱਚ ਹੋਇਆ ਸੀ ਫਿਰ ਉਸ ਤੋਂ ਬਾਅਦ ਪਟਿਆਲਾ ਪੁਲਿਸ ਨੇ ਵੀ ਭਾਨਾ ਖਿਲਾਫ਼ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਸੀ। ਇਸ ਤੋਂ ਬਾਅਦ ਫਿਰ ਅਬੋਹਰ ਅਤੇ ਮੁਹਾਲੀ ਵਿੱਚ ਪਰਚੇ ਹੋਏ ਸਨ।  ਭਾਨੇ ਦੀ ਰਿਹਾਈ ਦੇ ਲਈ ਸੰਗਰੂਰ ਵਿੱਚ 3 ਫਰਵਰੀ ਨੂੰ ਵੱਡਾ ਇਕੱਠ ਕੀਤਾ ਗਿਆ ਸੀ। ਜਿਸ ਤੋਂ ਬਾਅਦ ਭਾਨਾ ਸਿੱਧੂ ਦੇ ਪਰਿਵਾਰ ‘ਤੇ ਵੀ ਬਰਨਾਲਾ ਵਿੱਚ ਪਰਚਾ ਦਰਜ ਕਰ ਲਿਆ ਗਿਆ ਸੀ। ਭਾਨਾ ਸਿੱਧੂ ਉੱਤੇ ਲੁਧਿਆਣਾ ਤੇ ਪਟਿਆਲਾ ਵਿੱਚ ਕੇਸ ਦਰਜ ਸਨ। ਮੋਹਾਲੀ ਵਿੱਚ ਉਸ ਉੱਤੇ ਇੰਮੀਗ੍ਰੇਸ਼ਨ ਕੰਪਨੀ ਦੇ ਮਾਲਕ ਨੂੰ ਧਮਕਾਉਣ ਤੇ ਉਸ ਨੂੰ ਬਲੈਕਮੇਲ ਕਰਨ ਦਾ ਆਰੋਪ ਹੈ। ਇਸ ਮਾਮਲੇ ਵਿੱਚ ਉਸ ਦਾ ਭਰਾ ਅਮਨਾ ਸਿੱਧੂ ਵੀ ਆਰੋਪੀ ਹੈ। ਇਹ ਮਾਮਲਾ ਮੋਹਾਲੀ ਦੇ ਫੇਜ਼ 1 ਥਾਣੇ ਵਿੱਚ ਦਰਜ ਕੀਤਾ ਗਿਆ ਸੀ।

Previous articleਰਣਬੀਰ ਕਪੂਰ ਦੀ ‘ਰਾਮਾਇਣ’ ‘ਚ ਅਮਿਤਾਭ ਬੱਚਨ ਦੀ ਐਂਟਰੀ
Next articleCM ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਪਰਿਵਾਰ ਸਮੇਤ ਕੀਤੇ ਰਾਮ ਲੱਲਾ ਦੇ ਦਰਸ਼ਨ

LEAVE A REPLY

Please enter your comment!
Please enter your name here