Home Desh ਅੱਜ ਤੋਂ ਸ਼੍ਰੀਲੰਕਾ ਤੇ ਮਾਰੀਸ਼ਸ ‘ਚ ਵੀ ਸ਼ੁਰੂ ਹੋਵੇਗਾ UPI Transactions

ਅੱਜ ਤੋਂ ਸ਼੍ਰੀਲੰਕਾ ਤੇ ਮਾਰੀਸ਼ਸ ‘ਚ ਵੀ ਸ਼ੁਰੂ ਹੋਵੇਗਾ UPI Transactions

62
0

ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਸੋਮਵਾਰ ਨੂੰ ਸ਼੍ਰੀਲੰਕਾ ਤੇ ਮਾਰੀਸ਼ਸ ਲਈ UPI ਸੇਵਾ (UPI service) ਦੀ ਸ਼ੁਰੂਆਤ ਕਰਨਗੇ। ਇਸ ਦੇ ਨਾਲ ਹੀ ਇਨ੍ਹਾਂ ਦੋਵਾਂ ਦੇਸ਼ਾਂ ਵਿੱਚ UPI ਅਤੇ RuPay ਕਨੈਕਟੀਵਿਟੀ  (RuPay Connectivity) ਵੀ ਉਪਲਬਧ ਹੋਵੇਗੀ। ਇਸ ਨੂੰ UPI ਨੂੰ ਗਲੋਬਲ ਬਣਾਉਣ ਦੀ ਦਿਸ਼ਾ ‘ਚ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਪੀਐਮ ਮੋਦੀ ਅੱਜ ਸਵੇਰੇ 1 ਵਜੇ ਇਨ੍ਹਾਂ ਸੇਵਾਵਾਂ ਨੂੰ ਲਾਂਚ ਕਰਨਗੇ। ਇਸ ਨਾਲ ਇਨ੍ਹਾਂ ਦੋਵਾਂ ਦੇਸ਼ਾਂ ਵਿਚ ਭਾਰਤੀ ਸੈਲਾਨੀਆਂ (Indian tourists) ਨੂੰ ਵੱਡੀ ਸਹੂਲਤ ਮਿਲੇਗੀ। ਹਾਲ ਹੀ ‘ਚ ਫਰਾਂਸ ਦੀ ਰਾਜਧਾਨੀ ਪੈਰਿਸ ਸਥਿਤ ਆਈਫਲ ਟਾਵਰ ‘ਤੇ ਵੀ UPI ਸੇਵਾ ਸ਼ੁਰੂ ਕੀਤੀ ਗਈ ਸੀ। ਫਰਾਂਸ ਹੌਲੀ-ਹੌਲੀ ਇਸ ਸੇਵਾ ਨੂੰ ਪੂਰੇ ਦੇਸ਼ ਵਿੱਚ ਲਾਗੂ ਕਰਨ ਜਾ ਰਿਹਾ ਹੈ।

ਸੈਲਾਨੀਆਂ ਨੂੰ ਵੱਧ ਤੋਂ ਵੱਧ ਮਿਲਣਗੀਆਂ ਸਹੂਲਤਾਂ 

ਵਿਦੇਸ਼ ਮੰਤਰਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਲਾਂਚ ਤੋਂ ਬਾਅਦ ਸ਼੍ਰੀਲੰਕਾ ਅਤੇ ਮਾਰੀਸ਼ਸ ‘ਚ ਯੂਪੀਆਈ ਸੇਵਾ  (Unified Payment Interface) ਸ਼ੁਰੂ ਹੋ ਜਾਵੇਗੀ। ਇਸ ਸੇਵਾ ਰਾਹੀਂ ਇਨ੍ਹਾਂ ਦੋਵਾਂ ਦੇਸ਼ਾਂ ਦਾ ਦੌਰਾ ਕਰਨ ਵਾਲੇ ਭਾਰਤੀ ਸੈਲਾਨੀਆਂ ਅਤੇ ਭਾਰਤ ਆਉਣ ਵਾਲੇ ਮਾਰੀਸ਼ਸ ਦੇ ਨਾਗਰਿਕਾਂ ਨੂੰ ਵੀ ਲਾਭ ਮਿਲੇਗਾ। ਮਾਰੀਸ਼ਸ ਲਈ RuPay ਕਨੈਕਟੀਵਿਟੀ ਵੀ ਸ਼ੁਰੂ ਕੀਤੀ ਜਾਵੇਗੀ। RBI ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਲਿਖਿਆ ਇਸ ਦਾ ਸਿੱਧਾ ਪ੍ਰਸਾਰਣ RBI ਦੇ ਯੂਟਿਊਬ ਚੈਨਲ ‘ਤੇ ਦੇਖਿਆ ਜਾ ਸਕਦਾ ਹੈ।

ਰੂਪੇ ਕਾਰਡ ਸੇਵਾਵਾਂ ਮਾਰੀਸ਼ਸ ਵਿੱਚ ਹੋਣਗੀਆਂ ਸ਼ੁਰੂ 

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮਾਰੀਸ਼ਸ ਵਿੱਚ ਰੂਪੇ ਕਾਰਡ ਸੇਵਾਵਾਂ ਸ਼ੁਰੂ ਹੋਣ ਤੋਂ ਬਾਅਦ, ਰੂਪੇ ਕਾਰਡ ਦੀ ਵਰਤੋਂ ਭਾਰਤ ਦੇ ਨਾਲ-ਨਾਲ ਮਾਰੀਸ਼ਸ ਵਿੱਚ ਵੀ ਕੀਤੀ ਜਾ ਸਕਦੀ ਹੈ। ਭਾਰਤ ਫਿਨਟੈਕ ਕ੍ਰਾਂਤੀ ਦੇ ਨੇਤਾ ਵਜੋਂ ਉਭਰਿਆ ਹੈ। ਦੇਸ਼ ਵਿੱਚ ਡਿਜੀਟਲ ਬੁਨਿਆਦੀ ਢਾਂਚਾ ਮਜ਼ਬੂਤ ​​ਹੋਇਆ ਹੈ। ਪੀਐਮ ਮੋਦੀ ਇਸ UPI ਸੇਵਾ ਨੂੰ ਸਹਿਯੋਗੀ ਦੇਸ਼ਾਂ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਸ਼੍ਰੀਲੰਕਾ ਅਤੇ ਮਾਰੀਸ਼ਸ ਨਾਲ ਭਾਰਤ ਦੇ ਸੱਭਿਆਚਾਰਕ ਅਤੇ ਸਮਾਜਿਕ ਸਬੰਧ ਹਨ। ਇਸ ਲਾਂਚ ਨਾਲ ਦੋਵਾਂ ਪਾਸਿਆਂ ਦੇ ਲੋਕਾਂ ਨੂੰ ਸਰਹੱਦ ਪਾਰੋਂ ਡਿਜੀਟਲ ਲੈਣ-ਦੇਣ ਦੀਆਂ ਸੁਵਿਧਾਵਾਂ ਮਿਲ ਸਕਣਗੀਆਂ। ਇਸ ਤੋਂ ਇਲਾਵਾ ਇਨ੍ਹਾਂ ਦੇਸ਼ਾਂ ਨਾਲ ਭਾਰਤ ਦੀ ਡਿਜੀਟਲ ਕਨੈਕਟੀਵਿਟੀ ਵੀ ਵਧੇਗੀ।

ਡਿਜੀਟਲ ਫੀਸ ਕਲੈਕਸ਼ਨ ਕਿਓਸਕ ਬਹਿਰੀਨ ਵਿੱਚ ਹੋਇਆ ਸ਼ੁਰੂ 

ਹਾਲ ਹੀ ਵਿੱਚ 7 ​​ਫਰਵਰੀ ਨੂੰ, ਬਹਿਰੀਨ ਵਿੱਚ ਭਾਰਤੀ ਦੂਤਾਵਾਸ ਨੇ ਇੱਕ ਡਿਜੀਟਲ ਫੀਸ ਕਲੈਕਸ਼ਨ ਕਿਓਸਕ ਲਾਂਚ ਕੀਤਾ। ਇਸ ਦੇ ਲਈ ਆਈਸੀਆਈਸੀਆਈ ਬੈਂਕ ਅਤੇ ਸਦਾਦ ਇਲੈਕਟ੍ਰਾਨਿਕ ਪੇਮੈਂਟ ਸਿਸਟਮ ਬੀਐਸਸੀ ਨੇ ਭਾਰਤੀ ਦੂਤਾਵਾਸ ਨਾਲ ਹੱਥ ਮਿਲਾਇਆ ਹੈ। ਇਹ ਇੱਕ ਸਵੈ ਸੇਵਾ ਟੱਚ ਸਕਰੀਨ ਕਿਓਸਕ ਹੈ। ਬਹਿਰੀਨ ‘ਚ ਰਹਿ ਰਹੇ ਕਰੀਬ 3.40 ਲੱਖ ਭਾਰਤੀ ਇਸ ਦਾ ਲਾਭ ਲੈ ਰਹੇ ਹਨ। ਹੁਣ ਉਹ ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਰਾਹੀਂ ਪਾਸਪੋਰਟ ਨਵਿਆਉਣ, ਤਸਦੀਕ, ਵਿਆਹ ਰਜਿਸਟ੍ਰੇਸ਼ਨ ਅਤੇ ਜਨਮ ਰਜਿਸਟ੍ਰੇਸ਼ਨ ਲਈ ਫੀਸਾਂ ਦਾ ਭੁਗਤਾਨ ਕਰਨ ਦੇ ਯੋਗ ਹੈ।

Previous articlePaytm ਨੂੰ ਬਚਾਉਣ ਲਈ ਅੱਗੇ ਆਏ ਛੋਟੇ ਕਾਰੋਬਾਰੀ
Next articleਪਾਕਿਸਤਾਨ ‘ਚ ਸੁਪਰੀਮ ਕੋਰਟ ਨੇ ਕਿਉਂ ਤੈਅ ਕੀਤੀ ਸਮੋਸੇ ਦੀ ਕੀਮਤ

LEAVE A REPLY

Please enter your comment!
Please enter your name here