Home latest News ਜਾਣੋ ਅਜਿਹੀ ਜਗ੍ਹਾ ਬਾਰੇ, ਜਿੱਥੇ 10 ਲੱਖ ਸਾਲਾਂ ਤੋਂ ਨਹੀਂ ਹੋਈ ਬਾਰਿਸ਼

ਜਾਣੋ ਅਜਿਹੀ ਜਗ੍ਹਾ ਬਾਰੇ, ਜਿੱਥੇ 10 ਲੱਖ ਸਾਲਾਂ ਤੋਂ ਨਹੀਂ ਹੋਈ ਬਾਰਿਸ਼

61
0

ਮੀਂਹ ਹਰ ਜਗ੍ਹਾ ਲਈ ਬਹੁਤ ਜ਼ਰੂਰੀ ਹੁੰਦਾ ਹੈ ਪਰ ਕੀ ਤੁਸੀਂ ਧਰਤੀ ‘ਤੇ ਅਜਿਹੀ ਜਗ੍ਹਾ ਬਾਰੇ ਜਾਣਦੇ ਹੋ ਜਿੱਥੇ 10 ਲੱਖ ਸਾਲਾਂ ਤੋਂ ਮੀਂਹ ਨਹੀਂ ਪਿਆ। ਜਿਸ ਕਾਰਨ ਵਿਗਿਆਨੀ ਇਸ ਸਥਾਨ ਦੀ ਮੰਗਲ ਗ੍ਰਹਿ ਨਾਲ ਤੁਲਨਾ ਕਰਦੇ ਹਨ। ਦੱਸ ਦਈਏ ਕਿ ਧਰਤੀ ‘ਤੇ ਅਜਿਹੀ ਜਗ੍ਹਾ ਜਿੱਥੇ 1 ਮਿਲੀਅਨ ਸਾਲਾਂ ਤੋਂ ਮੀਂਹ ਨਹੀਂ ਪਿਆ ਹੈ |

ਕਿਹਾ ਜਾਂਦਾ ਹੈ ਕਿ ਜਿੱਥੇ ਪਾਣੀ ਹੈ, ਉੱਥੇ ਜੀਵਨ ਹੈ, ਪਰ ਕੁਝ ਸਥਾਨ ਅਜਿਹੇ ਹਨ ਜਿੱਥੇ ਪਾਣੀ ਹੀ ਨਹੀਂ ਹੈ। ਜਿਸ ਦਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਇੱਥੇ 10 ਲੱਖ ਸਾਲਾਂ ਤੋਂ ਮੀਂਹ ਨਹੀਂ ਪਿਆ। ਇਸ ਜਗ੍ਹਾ ਦਾ ਨਾਮ ਮੈਕਮਰਡੋ ਡਰਾਈ ਵੈਲੀ ਹੈ। ਜੋ ਕਿ ਅੰਟਾਰਕਟਿਕਾ ਵਿੱਚ ਸਥਿਤ ਹੈ, ਜਿਸ ਨੂੰ ਦੁਨੀਆ ਦਾ ਸਭ ਤੋਂ ਖਤਰਨਾਕ ਸਥਾਨ ਮੰਨਿਆ ਜਾਂਦਾ ਹੈ।ਮੈਕਮੁਰਡੋ ਡਰਾਈ ਵੈਲੀ ਨੂੰ ਧਰਤੀ ਦਾ ਸਭ ਤੋਂ ਖੁਸ਼ਕ ਖੇਤਰ ਮੰਨਿਆ ਜਾਂਦਾ ਹੈ। ਵਿਗਿਆਨੀਆਂ ਅਨੁਸਾਰ ਇਸ ਖੇਤਰ ਵਿੱਚ 10 ਲੱਖ ਸਾਲਾਂ ਤੋਂ ਮੀਂਹ ਨਹੀਂ ਪਿਆ ਹੈ। ਹਾਲਾਂਕਿ ਮੀਂਹ ਨਾ ਪੈਣ ਦੇ ਬਾਵਜੂਦ ਇੱਥੇ ਕੁਝ ਬੈਕਟੀਰੀਆ ਜ਼ਿੰਦਾ ਮਿਲੇ ਹਨ, ਜਿਸ ਨੇ ਵਿਗਿਆਨੀਆਂ ਨੂੰ ਵੀ ਹੈਰਾਨ ਕਰ ਦਿੱਤਾ ਹੈ।ਦੱਸਿਆ ਜਾਂਦਾ ਹੈ ਕਿ ਇੱਥੇ 320 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੂਫਾਨੀ ਹਵਾਵਾਂ ਚੱਲਦੀਆਂ ਹਨ। ਜਿਸ ਵਿੱਚ ਕਿਸੇ ਦਾ ਵੀ ਬਚਣਾ ਅਸੰਭਵ ਮੰਨਿਆ ਜਾਂਦਾ ਹੈ। ਬਾਰਸ਼ ਦੀ ਕਮੀ ਕਾਰਨ ਇੱਥੋਂ ਦੇ ਹਾਲਾਤ ਮੰਗਲ ਗ੍ਰਹਿ ਵਰਗੇ ਹਨ, ਇਸ ਲਈ ਇਹ ਸਥਾਨ ਵਿਗਿਆਨੀਆਂ ਨੂੰ ਖੋਜ ਲਈ ਆਕਰਸ਼ਿਤ ਕਰਦਾ ਹੈ।

Previous articleਪਾਕਿਸਤਾਨ ‘ਚ ਸੁਪਰੀਮ ਕੋਰਟ ਨੇ ਕਿਉਂ ਤੈਅ ਕੀਤੀ ਸਮੋਸੇ ਦੀ ਕੀਮਤ
Next articleਪੂਜਾ ਕਰਨ ਦੇ ਨਾਲ ਨਾਲ ਇਸ ਕੰਮ ਵੀ ਆਉਂਦਾ ਹੈ ਤੁਲਸੀ ਦਾ ਪੌਦਾ

LEAVE A REPLY

Please enter your comment!
Please enter your name here