Home Crime ਯੂਟਿਊਬ ਬਲੌਗਰ ਭਾਨਾ ਸਿੱਧੂ ਰਿਹਾਅ!

ਯੂਟਿਊਬ ਬਲੌਗਰ ਭਾਨਾ ਸਿੱਧੂ ਰਿਹਾਅ!

79
0

ਯੂਟਿਊਬ ਬਲੌਗਰ ਭਾਨਾ ਸਿੱਧੂ ਦੀ ਅੱਜ ਰਿਹਾਈ ਹੋਏਗੀ। ਇਹ ਦਾਅਵਾ ਲੱਖਾ ਸਿਧਾਣਾ ਨੇ ਕੀਤਾ ਹੈ। ਲੱਖਾ ਸਿਧਾਣਾ ਨੇ ਕਿਹਾ ਕਿ ਭਾਨਾ ਸਿੱਧੂ ਕੁਝ ਸਮੇਂ ਬਾਅਦ ਆਪਣੇ ਪਿੰਡ ਕੋਟਦੁੱਨਾ ਪਹੁੰਚ ਰਿਹਾ ਹੈ ਜਿੱਥੇ ਲੋਕਾਂ ਦੇ ਇਕੱਠ ਵੱਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ।

ਦੱਸ ਦਈਏ ਕਿ ਯੂਟਿਊਬ ਬਲੌਗਰ ਭਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਰਿਹਾਈ ਐਕਸ਼ਨ ਕਮੇਟੀ ਪਿਛਲੇ ਕਈ ਦਿਨਾਂ ਤੋਂ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗਾਂ ਦੌਰਾਨ ਭਾਨਾ ਸਿੱਧੂ ਦੀ ਰਿਹਾਈ ਦੀ ਮੰਗ ਕਰ ਰਹੀ ਸੀ। ਇਸ ਸਬੰਧੀ ਅੱਜ ਬਰਨਾਲਾ ਦੇ ਪਿੰਡ ਕੋਟਦੁੱਨਾ ਵਿੱਚ ਨੌਜਵਾਨਾਂ ਤੇ ਕਿਸਾਨ ਜਥੇਬੰਦੀਆਂ ਦੀ ਭਰਵੀਂ ਇਕੱਤਰਤਾ ਹੋਈ। ਇਸ ਦੌਰਾਨ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਲੱਖਾ ਸਿਧਾਣਾ ਨੇ ਪ੍ਰਸ਼ਾਸਨ ਨੂੰ 2 ਵਜੇ ਤੱਕ ਦਾ ਸਮਾਂ ਦਿੱਤਾ ਕਿ ਭਾਨਾ ਸਿੱਧੂ ਨੂੰ ਰਿਹਾਅ ਕੀਤਾ ਜਾਵੇ ਨਹੀਂ ਤਾਂ ਨੈਸ਼ਨਲ ਹਾਈਵੇਅ ‘ਤੇ ਜਾਮ ਲਾ ਕੇ ਸੰਘਰਸ਼ ਕੀਤਾ ਜਾਵੇਗਾ ਪਰ ਦੁਪਹਿਰ 1 ਵਜੇ ਦੇ ਕਰੀਬ ਭਾਨਾ ਸਿੱਧੂ ਨੂੰ ਛੱਡ ਦਿੱਤਾ ਗਿਆ।

ਇਸ ਸਬੰਧੀ ਲੱਖਾ ਸਿੰਘ ਸਿਧਾਣਾ ਨੇ ਭਾਨਾ ਸਿੱਧੂ ਨਾਲ ਮੋਬਾਈਲ ਫ਼ੋਨ ‘ਤੇ ਗੱਲਬਾਤ ਕਰਕੇ ਇਸ ਗੱਲ ਦਾ ਖ਼ੁਲਾਸਾ ਕੀਤਾ ਤੇ ਮੀਟਿੰਗ ਦੌਰਾਨ ਭਾਨਾ ਸਿੱਧੂ ਦੀ ਰਿਹਾਈ ਸਬੰਧੀ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ। ਭਾਨਾ ਸਿੱਧੂ ਦੀ ਰਿਹਾਈ ਸਬੰਧੀ ਲੱਖਾ ਸਿਧਾਣਾ ਸਮੇਤ ਪਿੰਡ ਦੇ ਇਕੱਠ, ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਨੌਜਵਾਨਾਂ ਨੇ ਨਾਅਰੇਬਾਜ਼ੀ ਕਰਕੇ ਭਾਨਾ ਸਿੱਧੂ ਦੀ ਰਿਹਾਈ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

Previous articleਢਕੀ ਰਿੱਝ ਰਹੇ ਨੇ ਅਕਾਲੀ !
Next articleਸਾਊਥ ਦੀ ਹੌਰਰ ਫਿਲਮ ‘ਬ੍ਰਮਾਯੁਗਮ’ ਦਾ ਭਿਆਨਕ ਟਰੇਲਰ ਰਿਲੀਜ਼

LEAVE A REPLY

Please enter your comment!
Please enter your name here