Paytm Payment Bank ਖਿਲਾਫ ਕਦਮ ਚੁੱਕਣ ਦੇ ਬਾਅਦ ਰਿਜ਼ਰਵ ਬੈਂਕ ਨੇ ਇਕ ਹੋਰ ਵੱਡਾ ਫੈਸਲਾ ਲਿਆ ਹੈ। ਆਰਬੀਆਈ ਦੇ ਹੁਕਮ ਵਿਚ ਵੀਜ਼ਾ ਤੇ ਮਾਸਟਰਕਾਰਡ ਨੈਟਵਰਕ ਨੂੰ ਸਮਾਲ ਐਂਟਰਪ੍ਰਾਈਜ਼ਿਜ਼ ਵੱਲੋਂ ਕੀਤੇ ਜਾਣ ਵਾਲੇ ਬੇਸਡ ਕਮਰਸ਼ੀਅਲ ਪੇਮੈਂਟ ਨੂੰ ਰੋਕਣ ਲਈ ਕਿਹਾ ਗਿਆ ਹੈ। ਰਿਪੋਰਟ ਮੁਤਾਬਕ ਦੂਜੇ ਬਿਜ਼ਨੈੱਸ ਆਊਟਲੈਟ ‘ਤੇ ਕੀਤੇ ਜਾ ਰਹੇ ਲੈਣ-ਦੇਣ ਨੂੰ ਵੀ ਅਸਥਾਈ ਤੌਰ ‘ਤੇ ਰੋਕ ਦਿੱਤਾ ਗਿਆ ਹੈ। ਕੇਂਦਰੀ ਬੈਂਕ ਵੱਲੋਂ ਇਹ ਕਦਮ ਕਿਉਂ ਚੁੱਕਿਆ ਗਿਆ, ਇਸ ਨੂੰ ਲੈ ਕੇ ਸਹੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਆਰਬੀਆਈ ਦੇ ਕਦਮ ਚੁੱਕਣ ਦੇ ਪਿੱਛੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਰੈਗੂਲੇਟਰ ਕੇਵਾਈਸੀ ਦਾ ਪਾਲਣ ਨਾ ਕਰਨ ਵਾਲੇ ਛੋਟੇ ਕਾਰੋਬਾਰੀਆਂ ਜ਼ਰੀਏ ਹੋਣ ਵਾਲੇ ਟ੍ਰਾਂਜੈਕਸ਼ਨ ਨੂੰ ਲੈ ਕੇ ਚਿੰਤਤ ਹਨ। ਇਕ ਫਿਨਟੈੱਕ ਸਟਾਰਟਅੱਪ ਦੇ ਫਾਊਂਡਰ ਨੇ ਦੱਸਿਆ ਕਿ ਇਸ ਸੈਕਟਰ ਵਿਚ ਕੰਮ ਕਰਨ ਵਾਲੇ ਫਿਨਟੈੱਕ ਨੂੰ ਅਗਲੇ ਹੁਕਮ ਤੱਕ ਕਮਰਸ਼ੀਅਲ ਕਾਰਡ ਜ਼ਰੀਏ ਕੀਤੇ ਗਏ ਬਿਜ਼ਨੈਸ ਪੇਮੈਂਟ ਨੂੰ ਰੋਕਣ ਦਾ ਹੁਕਮ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਕਦਮ ਦੇ ਬਾਅਦ ਕਿਰਾਏ ਤੇ ਟਿਊਸ਼ਨ ਦਾ ਪੇਮੈਂਟ ‘ਤੇ ਅਸਰ ਪੈ ਸਕਦਾ ਹੈ। ਇਸ ਦੇ ਬਾਅਦ ਕੁਝ ਫਿਨਟੈੱਕ ਨੂੰ ਅਜਿਹੇ ਟ੍ਰਾਂਜੈਕਸ਼ਨ ਨੂੰ ਸਸਪੈਂਡ ਕਰਨ ਬਾਰੇ ਵਿਚਾਰ ਕਰਨਾ ਪਵੇਗਾ। ਦਰਅਸਲ ਕ੍ਰੇਡ, ਪੇਟੀਐੱਮ ਤੇ ਨੋਬ੍ਰੋਕਰ ਵਰਗੇ ਐਪ ਗਾਹਕਾਂ ਨੂੰ ਕਾਰਡ ਜ਼ਰੀਏ ਕਿਰਾਏ ਦਾ ਭੁਗਤਾਨ ਕਰਨ ਦੀ ਸਹੂਲਤ ਦਿੰਦੇ ਹਨ। ਆਮ ਤੌਰ ‘ਤੇ ਵਪਾਰ ਨੈੱਟ ਬੈਂਕਿੰਗ ਜਾਂ ਆਰਬੀਆਈ ਵੱਲੋਂ ਬਲਕ ਟ੍ਰਾਂਸਫਰ ਜਿਵੇਂ RTGS ਦੇ ਜ਼ਰੀਏ ਭੁਗਤਾਨ ਕਰਦੇ ਹਨ।ਫਿਨਟੈੱਕ ਤੇ ਕਾਰਡ ਨੈਟਵਰਕ ਨੂੰ ਛੱਡ ਕੇ ਜਿਨ੍ਹਾਂ ਨੇ ਕਾਰਡ ਜ਼ਰੀਏ ਬਿਜ਼ਨੈੱਸ ਵੈਂਡਰ ਨੂੰ ਪੇਮੈਂਟ ਕਰਨ ਦਾ ਪ੍ਰੋਸੈਸ ਡਿਵੈਲਪ ਕੀਤਾ ਹੈ। ਇਸ ਸੈਕਟਰ ਵਿਚ ਕਾਰਡ ਭੁਗਤਾਨ ਦਾ ਆਮ ਤੌਰ ‘ਤੇ ਇਸਤੇਮਾਲ ਨਹੀਂ ਕੀਤਾ ਜਾਂਦਾ ਹੈ। ਅਨਕੈਸ਼ ਤੇ ਪੇਮੈਂਟ ਵਰਗੇ ਫਿਨਟੈੱਕ ਵੈਂਡਰ ਤੇ ਸਪਲਾਇਰ ਪੇਮੈਂਟ ਵਰਗੀ ਬਿਜ਼ਨੈੱਸ ਜ਼ਰੂਰਤ ਨੂੰ ਧਿਆਨ ਵਿਚ ਰੱਖ ਕੇ ਪੇਮੈਂਟ ਦੀ ਸਹੂਲਤ ਦਿੰਦੇ ਹਨ।