Home Desh ਕਿਸਾਨ ਅੰਦੋਲਨ ਦੌਰਾਨ ਸ਼ੰਭੂ ਬਾਰਡਰ ‘ਤੇ ਪੁਲਿਸ ਮੁਲਾਜ਼ਮ ਮੌਤ

ਕਿਸਾਨ ਅੰਦੋਲਨ ਦੌਰਾਨ ਸ਼ੰਭੂ ਬਾਰਡਰ ‘ਤੇ ਪੁਲਿਸ ਮੁਲਾਜ਼ਮ ਮੌਤ

86
0

ਪੰਜਾਬ-ਹਰਿਆਣਾ ਸਰਹੱਦ (Punjab-Haryana Border) ‘ਤੇ ਕਿਸਾਨਾਂ ਦੇ ਧਰਨੇ (farmers demonstration) ਦੌਰਾਨ ਸ਼ੰਭੂ ਬਾਰਡਰ ‘ਤੇ ਤਾਇਨਾਤ ਇੱਕ ਪੁਲਿਸ (Policeman)ਮੁਲਾਜ਼ਮ ਦੀ ਮੌਤ ਹੋ ਗਈ ਹੈ। ਪੁਲਿਸ ਮੁਲਾਜ਼ਮ ਦੀ ਪਛਾਣ ਹਰਿਆਣਾ ਪੁਲੀਸ ਦੇ ਸਬ-ਇੰਸਪੈਕਟਰ ਹੀਰਾਲਾਲ (Sub-Inspector Hiralal) ਵਜੋਂ ਹੋਈ ਹੈ। ਨਿਊਜ਼ ਏਜੰਸੀ ਏਐਨਆਈ ਨੇ ਦੱਸਿਆ ਕਿ ਹੀਰਾਲਾਲ ਦੀ ਉਮਰ 52 ਸਾਲ ਸੀ ਅਤੇ ਕਿਸਾਨਾਂ ਦੇ ਵਿਰੋਧ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸ਼ੰਭੂ ਸਰਹੱਦ ‘ਤੇ ਤਾਇਨਾਤ ਕੀਤਾ ਗਿਆ ਸੀ। ਸ਼ੰਭੂ ਬਾਰਡਰ ਪਟਿਆਲਾ, ਪੰਜਾਬ ਵਿੱਚ ਸਥਿਤ ਹੈ। ਸਬ-ਇੰਸਪੈਕਟਰ ਹੀਰਾਲਾਲ ਹਰਿਆਣਾ ਦੇ ਹਿੱਸੇ ਵਾਲੇ ਬਾਰਡਰ ਵਿੱਚ ਤਾਇਨਾਤ ਸੀ।

ਏਐਨਆਈ ਮੁਤਾਬਕ, ਡਿਊਟੀ ਦੌਰਾਨ ਸਬ-ਇੰਸਪੈਕਟਰ ਹੀਰਾਲਾਲ ਦੀ ਸਿਹਤ ਅਚਾਨਕ ਵਿਗੜ ਗਈ। ਇਸ ਤੋਂ ਬਾਅਦ ਉਸ ਨੂੰ ਤੁਰੰਤ ਅੰਬਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਇੱਥੋਂ ਦੇ ਡਾਕਟਰਾਂ ਨੇ ਪੁਲਿਸ ਮੁਲਾਜ਼ਮ ਦੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੇ। ਸਬ-ਇੰਸਪੈਕਟਰ ਹੀਰਾਲਾਲ ਦੀ ਇਲਾਜ ਦੌਰਾਨ ਮੌਤ ਹੋ ਗਈ। ਹੀਰਾਲਾਲ ਲੰਬੇ ਸਮੇਂ ਤੋਂ ਹਰਿਆਣਾ ਪੁਲਿਸ ਦੀ ਸੇਵਾ ਕਰ ਰਿਹਾ ਸੀ। ਪਿੱਛੇ ਜਿਹੇ ਕਿਸਾਨਾਂ ਦੇ ‘ਦਿੱਲੀ ਮਾਰਚ’ ਦੇ ਐਲਾਨ ਦੌਰਾਨ ਸ਼ੰਭੂ ਸਰਹੱਦ ‘ਤੇ ਤਾਇਨਾਤ ਕੀਤਾ ਗਿਆ ਸੀ।

Previous articleਚੋਣਾਂ ਤੋਂ ਪਹਿਲਾਂ ਵੱਡਾ ਘੁਟਾਲਾ!!
Next articleਇਨਕਮ ਟੈਕਸ ਨੇ ਜਾਰੀ ਕੀਤਾ ਸਾਲਾਂ ਦਾ ਰਿਫੰਡ

LEAVE A REPLY

Please enter your comment!
Please enter your name here